ਅਮਰੀਕੀ ਚੋਣਾਂ : ਜਦੋਂ ਓਬਾਮਾ ਨੇ 8 ਮਹੀਨੇ ਦੇ ਬੱਚੇ ਨਾਲ ਕੀਤੀ ਫੋਨ ''ਤੇ ਗੱਲ (ਵੀਡੀਓ)

11/03/2020 6:01:43 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਤਹਿਤ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਲਿਬਰਲ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰਾਂ ਵੱਲੋਂ ਜੰਮ ਕੇ ਚੋਣ ਪ੍ਰਚਾਰ ਕੀਤਾ ਗਿਆ। ਇਸ ਚੋਣ ਪ੍ਰਚਾਰ ਵਿਚ ਉਹਨਾਂ ਦੇ ਸਮਰਥਕਾਂ ਨੇ ਵੀ ਯੋਗਦਾਨ ਪਾਇਆ। ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਲਈ ਉਹਨਾਂ ਦੇ ਬੌਸ ਰਹੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਜੰਮ ਕੇ ਪ੍ਰਚਾਰ ਕੀਤਾ ਅਤੇ ਨਾਲ ਹੀ ਵੋਟਰਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਿਛਲੇ ਦਿਨੀਂ ਓਬਾਮਾ ਨੇ ਕੁਝ ਲੋਕਾਂ ਨੂੰ ਫੋਨ ਕਰ ਕੇ ਆਪਣੇ ਜੂਨੀਅਰ ਬਿਡੇਨ ਦੇ ਲਈ ਵੋਟ ਕਰਨ ਦੀ ਅਪੀਲ ਕੀਤੀ। ਓਬਾਮਾ ਦੇ ਇਨੀਂ ਫੋਨ ਕਾਲਾਂ ਵਿਚੋਂ ਇਕ ਕਾਲ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਓਬਾਮਾ 8 ਮਹੀਨੇ ਦੇ ਬੱਚੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਓਬਾਮਾ ਦੇ ਇਸ ਕਿਊਟ ਵੀਡੀਓ ਨੂੰ ਜੰਮ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

40 ਲੱਖ ਤੋਂ ਵੱਧ ਲੋਕਾਂ ਦੇ ਦੇਖਿਆ ਵੀਡੀਓ
ਓਬਾਮਾ ਨੇ ਇਸ ਕਲਿਪ ਨੂੰ ਆਪਣੇ ਟਵਿੱਟਰ ਅਤੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ। ਹੁਣ ਤੱਕ ਇਸ ਨੂੰ 40 ਲੱਖ ਤੋਂ ਵਧੇਰੇ ਲੋਕ ਦੇਖ ਚੁੱਕੇ ਹਨ। ਓਬਾਮਾ ਨੇ ਵੀਡੀਓ ਸ਼ੇਅਰ ਕਰਦਿਆਂ ਟਵੀਟ ਕੀਤਾ,''ਤੁਸੀਂ ਵੋਟ ਕਰਨ ਲਈ ਜਾ ਕੇ ਜਾਂ ਫਿਰ ਘਰ ਵਿਚ ਰਹਿ ਕੇ ਇਕ ਵੱਡਾ ਫਰਕ ਪੈਦ ਕਰ ਸਕਦੇ ਹੋ। ਮੇਰੇ ਨਾਲ ਆਓ ਅਤੇ ਜੋ ਲਈ ਕੁਝ ਕਾਲ ਕਰੋ।'' ਓਬਾਮਾ ਨੇ ਐਲਿਸਾ ਕੈਮਰੋਟਾ ਨੂੰ ਕਾਲ ਕੀਤਾ ਸੀ। ਜਦੋਂ ਓਬਾਮਾ ਨੇ ਐਲਿਸਾ ਨੂੰ ਕਾਲ ਕੀਤਾ ਤਾਂ ਉਹ ਬਹੁਤ ਖੁਸ਼ ਹੋਈ। 

 

ਓਬਾਮਾ ਨੇ ਆਪਣੀ ਪਛਾਣ ਦੱਸਦੇ ਹੋਏ ਕਿਹਾ ਕਿ ਮੈਂ ਬਰਾਕ ਓਬਾਮਾ ਬੋਲ ਰਿਹਾ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਮੈਂ ਰਾਸ਼ਟਰਪਤੀ ਹੋਇਆ ਕਰਦਾ ਸੀ। ਉਹਨਾਂ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਹਾਂ, ਮੈਨੂੰ ਯਾਦ ਹੈ।ਫਿਰ ਓਬਾਮਾ ਬੋਲੋ ਕਿ ਮੈਂ ਜੋ ਬਿਡੇਨ ਦੇ ਲਈ ਫੋਨ ਬੈਕਿੰਗ ਕਰ ਰਿਹਾ ਹਾਂ ਅਤੇ ਤੁਸੀਂ ਉਹਨਾਂ ਵਿਚੋਂ ਇਕ ਹੋ।'' ਇਸ ਦੌਰਾਨ ਐਲਿਸਾ ਦਾ 8 ਮਹੀਨੇ ਦਾ ਬੇਟਾ ਜੈਕਸਨ ਬਾਰ-ਬਾਰ ਉਹਨਾਂ ਨੂੰ ਪਰੇਸ਼ਾਨ ਕਰਦਾ ਹੈ। ਇੰਨੇ ਵਿਚ ਓਬਾਮਾ ਨੇ ਐਲਿਸਾ ਨੂੰ ਕਿਹਾ ਕਿ ਉਹ ਜੈਕਸਨ ਨਾਲ ਗੱਲ ਕਰਨਾ ਚਾਹੁੰਦੇ ਹਨ। ਓਬਾਮਾ ਦੇ ਇਲਾਵਾ ਮਸ਼ਹੂਰ ਸੰਗੀਤਕਾਰ ਲੇਡੀ ਗਾਗਾ ਨੇ ਵੀ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਡੇਨ ਨੂੰ ਵੋਟ ਪਾਉਣ।

Vandana

This news is Content Editor Vandana