ਅਮਰੀਕਾ ਨੇ ਸੀਰੀਆ 'ਚ ਡਰੋਨ ਹਮਲੇ 'ਚ ISIS ਨੇਤਾ ਨੂੰ ਮਾਰ ਦਿੱਤਾ : ਪੈਂਟਾਗਨ

07/12/2022 10:10:54 PM

ਵਾਸ਼ਿੰਗਟਨ-ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਸੀਰੀਆ 'ਚ ਇਸਲਾਮਿਕ ਸਟੇਟ ਦੇ ਨੇਤਾ ਨੂੰ ਡਰੋਨ ਹਮਲੇ 'ਚ ਮਾਰ ਦਿੱਤਾ ਹੈ। ਯੂ.ਐੱਸ. ਸੈਂਟਰਲ ਕਮਾਨ ਅਤੇ ਇਕ ਸਮਾਚਾਰ ਰਿਲੀਜ਼ 'ਚ ਕਿਹਾ ਕਿ ਮਾਹੇਰ ਅਲ-ਅਗਲ ਮੰਗਲਵਾਰ ਨੂੰ ਮਾਰਿਆ ਗਿਆ ਅਤੇ ਇਸਲਾਮਿਕ ਸਟੇਟ 'ਚ ਇਕ ਅਣਜਾਣ ਸੀਨੀਅਰ ਅਧਿਕਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੈਂਟਾਗਨ ਨੇ ਕਿਹਾ ਕਿ ਇਸ ਕਾਰਵਾਈ 'ਚ ਕੋਈ ਆਮ ਨਾਗਰਿਕ ਜ਼ਖਮੀ ਨਹੀਂ ਹੋਇਆ, ਹਾਲਾਂਕ ਇਸ ਜਾਣਕਾਰੀ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ।

ਇਹ ਵੀ ਪੜ੍ਹੋ : ਜੇਕਰ ਚੀਨ ਨੇ ਸਮੁੰਦਰੀ ਵਿਵਸਥਾ ਦੀ ਪਾਲਣਾ ਨਹੀਂ ਕੀਤੀ ਤਾਂ ਅਮਰੀਕਾ ਕਰੇਗਾ ਫਿਲੀਪੀਨ ਦੀ ਰੱਖਿਆ : ਬਲਿੰਕਨ

ਅਮਰੀਕਾ ਨੇ ਤੁਰਕੀ ਦੀ ਸਰਹੱਦ ਨਾਲ ਲੱਗਦੇ ਉੱਤਰੀ ਪੱਛਮੀ ਸੀਰੀਆ ਦੇ ਇਕ ਕਸਬੇ ਜਿੰਦਰਿਸ ਦੇ ਬਾਹਰ ਹਮਲਾ ਕੀਤਾ। ਇਸਲਾਮਿਕ ਸਟੇਟ ਜਦ ਆਪਣੇ ਸਿਖਰ 'ਤੇ ਸੀ ਉਸ ਸਮੇਂ ਉਸ ਨੇ ਸੀਰੀਆ ਤੋਂ ਇਰਾਕ ਤੱਕ ਫੈਲੇ 40,000 ਵਰਗ ਮੀਲ ਤੋਂ ਜ਼ਿਆਦਾ ਦੇ ਖੇਤਰ ਨੂੰ ਕੰਟਰੋਲ ਕੀਤਾ ਅਤੇ 80 ਲੱਖ ਤੋਂ ਜ਼ਿਆਦਾ ਲੋਕਾਂ 'ਤੇ ਸ਼ਾਸਨ ਕੀਤਾ। ਹਾਲਾਂਕਿ, ਸੰਗਠਨ ਦਾ ਖੇਤਰੀ ਰਾਜ 2019 'ਚ ਢਹਿ ਗਿਆ ਅਤੇ ਇਸ ਦੇ ਨੇਤਾਵਾਂ ਨੇ ਗੁਰਿੱਲਾ ਰਣਨੀਤੀ ਵੱਲ ਰੁਖ਼ ਕੀਤਾ।

ਇਹ ਵੀ ਪੜ੍ਹੋ : ਪ੍ਰਦਰਸ਼ਨ ਤੋਂ ਬਾਅਦ ਚੀਨ ਦੇ ਬੈਂਕ ਗਾਹਾਕਾਂ ਨੂੰ ਵਾਪਸ ਮਿਲੇਗੀ ਜਮ੍ਹਾ ਰਾਸ਼ੀ

ਵਾਸ਼ਿੰਗਟਨ ਸਥਿਤ ਇਕ ਥਿੰਕ ਟੈਂਕ 'ਕਾਰਨੇਗੀ ਐਂਡੋਨੈਂਟ ਫਾਰ ਇੰਟਰਨੈਸ਼ਨਲ ਪੀਸ' ਮੁਤਾਬਕ, ਬਾਅਦ 'ਚ ਆਈ.ਐੱਸ.ਆਈ.ਐੱਸ. ਦੇ ਨੇਤਾਵਾਂ ਨੇ ਇਸ ਨੂੰ ਕੁਸ਼ਲਤਾ ਨਾਲ ਸੰਗਠਨਾਤਮਕ ਰੂਪ ਨਾਲ ਪੁਨਗਗਠਿਤ ਕੀਤਾ। ਅਲ-ਅਗਲ 'ਤੇ ਹਮਲਾ ਸੰਗਠਨ ਦੇ ਮੁਖੀ ਅਬੂ ਇਬ੍ਰਾਹਿਮ ਅਲ-ਹਾਸ਼ਿਮੀ ਅਲ-ਕੁਰੈਸ਼ੀ ਦੀ ਮੌਤ ਦੇ ਮਹੀਨਿਆਂ ਬਾਅਦ ਹੋਇਆ, ਜਿਸ ਨੇ ਆਪਣੇ ਟਿਕਾਣਿਆਂ 'ਤੇ ਅਮਰੀਕੀ ਵਿਸ਼ੇਸ਼ ਬਲਾਂ ਦੇ ਹਮਲੇ ਦੌਰਾਨ ਖੁਦਕੁਸ਼ੀ ਕਰ ਲਈ ਸੀ। ਅਮਰੀਕਾ ਨੇ ਕਿਹਾ ਕਿ ਅਲ-ਕੁਰੈਸ਼ੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਖੁਦ ਨੂੰ ਉਡਾ ਲਿਆ ਸੀ।

ਇਹ ਵੀ ਪੜ੍ਹੋ : ਯੂਕ੍ਰੇਨੀ ਰਾਕੇਟ ਨਾਲ ਰੂਸ ਦੇ ਗੋਲਾਬਾਰੂਦ ਭੰਡਾਰ 'ਤੇ ਕੀਤਾ ਗਿਆ ਹਮਲਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Karan Kumar

This news is Content Editor Karan Kumar