ਬਿਨਾਂ ਕਹੇ ਭਾਰਤ-ਚੀਨ ਵਿਵਾਦ ''ਚ ਕੁੱਦੇ ਟਰੰਪ, ਬੋਲੇ-ਵਿਚੋਲਗੀ ਲਈ ਤਿਆਰ ਅਮਰੀਕਾ

05/27/2020 6:10:20 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਚੀਨ ਦੇ ਵਿਚ ਜਾਰੀ ਸੀਮਾ ਵਿਵਾਦ ਦੀ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਕਿਹਾ ਕਿ ਅਸੀਂ ਭਾਰਤ ਅਤੇ ਚੀਨ ਨੂੰ ਸੰਦੇਸ਼ ਭੇਜ ਦਿੱਤਾ ਹੈ ਕਿ ਅਮਰੀਕਾ ਦੋਹਾਂ ਵਿਚਾਲੇ ਜਾਰੀ ਸੀਮਾ ਵਿਵਾਦ ਦੀ ਵਿਚੋਲਗੀ ਕਰਨ ਲਈ ਤਿਆਰ ਹੈ।

 

ਹਾਂਗਕਾਂਗ ਦੇ ਨਾਲ ਅਮਰੀਕਾ
ਇਸ ਤੋਂ ਪਹਿਲਾਂ ਟਰੰਪ ਨੇ ਚੀਨ ਨੂੰ ਲੈ ਕੇ ਇਸ ਹਫਤੇ ਦੇ ਅਖੀਰ ਤੱਕ ਕੋਈ ਵੱਡਾ ਐਲਾਨ ਕਰਨ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਸੰਕੇਤ ਦਿੱਤਾ ਹੈ ਕਿ ਉਹ ਚੀਨ ਨੂੰ ਦੰਡਿਤ ਕਰਨ ਦੇ ਬਾਰੇ ਵਿਚ ਹੋ ਸਕਦਾ ਹੈ। ਟਰੰਪ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ,''ਅਸੀਂ ਕੁਝ ਕਰਨ ਜਾ ਰਹੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗਾ ਪਰ ਇਸ ਦੀ ਘੋਸ਼ਣਾ ਮੈਂ ਅੱਜ ਨਹੀਂ ਕਰਾਂਗਾ।'' ਗੌਰਤਲਬ ਹੈ ਕਿ ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ (ਐੱਨ.ਪੀ.ਸੀ.) ਦੇ ਸਾਲਾਨਾ ਸੈਸ਼ਨ ਵਿਚ ਸ਼ੁੱਕਰਵਾਰ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਹਾਂਗਕਾਂਗ ਵਿਚ ਕਥਿਤ ਵੱਖਵਾਦੀ, ਖਤਰਨਾਕ ਅਤੇ ਅੱਤਵਾਦੀ ਗਤੀਵਿਧੀਆਂ ਦੇ ਇਲਾਵਾ ਵਿਦੇਸ਼ੀ ਦਖਲ ਅੰਦਾਜ਼ੀ 'ਤੇ ਪਾਬੰਦੀ ਲਗਾਉਣ ਲਈ ਇਕ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਿਆਉਣ ਦਾ ਪ੍ਰਸਤਾਵ ਪੇਸ਼ ਕੀਤਾ ਸੀ।

ਸੀਮਾ ਵਿਵਾਦ 'ਤੇ ਪੀ.ਐੱਮ. ਮੋਦੀ ਨੇ ਕੀਤੀ ਉੱਚ ਪੱਧਰੀ ਮੀਟਿੰਗ
ਲੱਦਾਖ ਸੀਮਾ 'ਤੇ ਚੀਨ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਗਤੀਰੋਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਨਾਲ ਅੱਜ ਬੈਠਕ ਵਿਚ ਸਥਿਤੀ ਦੀ ਸਮੀਖਿਆ ਕੀਤੀ। ਮੋਦੀ ਦੀ ਬੈਠਕ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਜਨਰਲ ਰਾਵਤ ਅਤੇ ਤਿੰਨੇ ਸੈਨਾਵਾਂ ਦੇ ਪ੍ਰਮੁੱਖਾਂ ਦੇ ਨਾਲ ਬੈਠਕ ਵਿਚ ਲੱਦਾਖ ਵਿਚ ਚੀਨ ਸੀਮਾ 'ਤੇ ਸੁਰੱਖਿਆ ਦੀ ਸਥਿਤੀ ਦੀ ਸਮੀਖਿਆ ਕੀਤੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ : ਆਖਰੀ ਸਾਹ ਲੈ ਰਹੀ ਮਾਂ ਕੋਲ ਨਹੀਂ ਪਹੁੰਚ ਪਾਇਆ ਇਕ ਪੀ.ਐੱਮ.

ਜ਼ਿਕਰਯੋਗ ਹੈ ਕਿ ਦੋਹਾਂ ਸੈਨਾਵਾਂ ਦੇ ਵਿਚ ਪੇਗਾਂਗ ਝੀਲ ਖੇਤਰ ਵਿਚ ਬੀਤ 5-6 ਮਈ ਨੂੰ ਹੋਈ ਮਾਮੂਲੀ ਝੜਪ ਦੇ ਬਾਅਦ ਦੋਹਾਂ ਦੇਸ਼ਾਂ ਦੇ ਮਿਲਟਰੀ ਅਧਿਕਾਰੀਆਂ ਦੀਆਂ ਕਰੀਬ 5 ਬੈਠਕਾਂ ਹੋ ਚੁੱਕੀਆਂ ਹਨ ਪਰ ਸਥਿਤੀ ਸਧਾਰਨ ਨਹੀਂ ਹੋ ਸਕੀ ਹੈ। ਇਸ ਵਿਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਵੀ ਸੰਪਰਕ ਬਣਾਏ ਹੋਏ ਹਨ ਪਰ ਹਾਲੇ ਤੱਕ ਦੋਹਾਂ ਪੱਖਾਂ ਵਿਚਾਲੇ ਕਿਸੇ ਤਰ੍ਹਾਂ ਦੀ ਸਹਿਮਤੀ ਨਹੀਂ ਬਣੀ ਹੈ।
 

ਪੜ੍ਹੋ ਇਹ ਅਹਿਮ ਖਬਰ- ਭਾਰਤ-ਸੀਮਾ 'ਤੇ ਹਾਲਾਤ ਪੂਰੀ ਤਰ੍ਹਾਂ ਸਥਿਰ ਅਤੇ ਕੰਟਰੋਲ ਯੋਗ ਹਨ : ਚੀਨ

Vandana

This news is Content Editor Vandana