ਅਮਰੀਕੀ ਰੱਖਿਆ ਸਕੱਤਰ ਨੇ ਮੰਨਿਆ, ਫੌਜੀ ਤਾਕਤ ਹੋਈ ਪਹਿਲਾਂ ਤੋਂ ਘੱਟ

01/19/2018 11:12:08 PM

ਵਾਸ਼ਿੰਗਟਨ — ਦੁਨੀਆ ਭਰ 'ਚ ਆਪਣੀ ਫੌਜੀ ਤਾਕਤ ਲਈ ਮਸ਼ਹੂਰ ਅਮਰੀਕਾ ਦੇ ਹਾਲਾਤ ਇਨੀਂ ਦਿਨੀਂ ਠੀਕ ਨਹੀਂ ਚੱਲ ਰਹੇ ਹਨ। ਇਕ ਪਾਸੇ ਜਿੱਥੇ ਉੱਤਰ ਕੋਰੀਆ ਉਸ ਨੂੰ ਅੱਖਾਂ ਦਿਖਾ ਰਿਹਾ ਹੈ ਤਾਂ ਉਥੇ ਚੀਨ ਹੌਲੀ-ਹੌਲੀ ਚੀਨ ਅਮਰੀਕਾ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਤਾਂ ਅਮਰੀਕਾ ਦੇ ਅਧਿਕਾਰੀ ਵੀ ਕਮਜ਼ੋਰ ਹੁੰਦੀ ਅਮਰੀਕਾ ਦੀ ਤਾਕਤ ਨੂੰ ਲੈ ਕੇ ਚਿੰਤਤ ਦਿਖਾਈ ਦੇਣ ਲੱਗੇ ਹਨ। ਅਮਰੀਕਾ ਦੇ ਰੱਖਿਆ ਸਕੱਤਰ ਜਿਮ ਮੈਟਿਸ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਅਮਰੀਕਾ ਦੀ ਲੱੜਣ ਦੀ ਤਾਕਤ ਪਹਿਲਾਂ ਤੋਂ ਕਾਫੀ ਘੱਟ ਹੋ ਗਈ ਹੈ। 
ਜਾਣਕਾਰੀ ਮੁਤਾਬਕ ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਬਣੇ ਹਨ ਉਦੋਂ ਤੋਂ ਅਮਰੀਕਾ ਨੂੰ ਦੁਨੀਆ ਭਰ 'ਚ ਹਲਕੇ 'ਚ ਲਿਆ ਜਾਣ ਲੱਗਾ ਹੈ। ਅਮਰੀਕਾ ਨੂੰ ਆਏ ਦਿਨ ਉੱਤਰ ਕੋਰੀਆ ਅੱਖਾਂ ਦਿਖਾਉਂਦਾ ਰਹਿੰਦਾ ਹੈ ਪਰ ਅਮਰੀਕਾ ਵੱਲੋਂ ਸਿਰਫ ਚੇਤਾਵਨੀ ਦਿੱਤੀ ਜਾਂਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਅਮਰੀਕਾ ਦੇ ਰੱਖਿਆ ਸਕੱਤਰ ਜਿਮ ਮੈਟਿਸ ਨੇ ਕਿਹਾ ਹੈ ਕਿ ਅਮਰੀਕਾ ਦੀ ਲੱੜਣ ਦੀ ਤਾਕਤ ਪਹਿਲਾਂ ਨਾਲੋਂ ਘਟ ਗਈ ਹੈ ਜਿਹੜੀ ਦੇਸ਼ ਲਈ ਘਾਤਕ ਸਾਬਤ ਹੋ ਸਕਦੀ ਹੈ।