ਭਾਰਤ ਨੂੰ ਇਕ ਵਿਸ਼ਵ ਸ਼ਕਤੀ ਮੰਨਦਾ ਹੈ ਅਮਰੀਕਾ : ਪੋਂਪੀਓ

08/15/2020 5:56:51 PM

ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ਨੀਵਾਰ ਨੂੰ ਭਾਰਤ ਦੀ ਜਨਤਾ ਨੂੰ 74ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਅਮਰੀਕਾ ਭਾਰਤ ਨੂੰ ਇਕ ਵਿਸ਼ਵ ਸ਼ਕਤੀ ਅਤੇ ਆਪਣਾ ਚੰਗਾ ਮਿੱਤਰ ਮੰਨਦਾ ਹੈ। ਪੋਂਪੀਓ ਨੇ ਇਕ ਇੰਟਰਵੀਊ ਵਿਚ ਕਿਹਾ ਕਿ ਜਿਵੇਂ ਕਿ ਮੈਂ ਇਸ ਸਾਲ ਪਹਿਲਾਂ ਵੀ ਕਿਹਾ ਸੀ ਕਿ ਅਮਰੀਕਾ ਅਤੇ ਭਾਰਤ ਇਕ-ਦੂਜੇ ਨੂੰ ਬਹੁਲਤਾਵਾਦੀ ਲੋਕਤੰਤਰ, ਵਿਸ਼ਵ ਸ਼ਕਤੀ ਅਤੇ ਚੰਗੇ ਦੋਸਤ ਦੇ ਰੂਪ ਵਿਚ ਦੇਖਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ 73 ਸਾਲ ਪਹਿਲਾਂ ਆਜ਼ਾਦੀ ਹਾਸਲ ਕਰਨ ਨੂੰ ਲੈ ਕੇ ਹੁਣ ਤੱਕ ਦੋਹਾਂ ਦੇਸ਼ਾਂ ਵਿਚਕਾਰ ਸਾਂਝਾ ਲੋਕਤੰਤਰੀ ਵਿਰਾਸਤ ਅਤੇ ਦੋਸਤਾਨਾ ਸਬੰਧ ਰਹੇ ਹਨ। 

ਉਨ੍ਹਾਂ ਕਿਹਾ ਕਿ ਮੈਂ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਾ ਹਾਂ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਾਡੇ ਸਬੰਧ ਵਿਆਪਕ ਰੂਪ ਤੋਂ ਵਿਸ਼ਵ ਰਣਨੀਤਕ ਸਾਂਝੇਦਾਰੀ ਵਿਚ ਤਬਦੀਲ ਹੋਏ ਹਨ। ਇਸ ਵਿਚ 21ਵੀਂ ਸਦੀ ਵਿਚ ਵਿਸ਼ਵ ਸੁਰੱਖਿਆ ਵਰਗੇ ਮੁੱਦਿਆਂ 'ਤੇ ਆਪਸੀ ਸਹਿਯੋਗ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਰੱਖਿਆ, ਵਪਾਰ, ਨਿਵੇਸ਼, ਊਰਜਾ, ਵਾਤਾਰਵਰਣ, ਸਿਹਤ, ਖੇਤੀਬਾੜੀ ਵਿਗਿਆਨ ਤੇ ਉਦਯੋਗ ਸਿੱਖਿਆ ਲਈ ਮਿਲ ਕੇ ਕੰਮ ਕਰਨਗੇ। 

Sanjeev

This news is Content Editor Sanjeev