ਭਾਰਤੀ ਮੂਲ ਦੇ ਅਮਰੀਕੀ ਅਟਾਰਨੀ ਨੇ ਕਿਹਾ, ''US ਕਾਂਗਰਸ ਦਾ ਜਾਂਚ ਦਲ ਭੇਜਿਆ ਜਾਵੇ ਕਸ਼ਮੀਰ''

10/30/2019 11:41:36 PM

ਵਾਸ਼ਿੰਗਟਨ - ਯੂਰਪੀ ਯੂਨੀਅਨ (ਈ. ਯੂ.) ਦੇ ਸੰਸਦ ਮੈਂਬਰਾਂ ਦੇ ਇਕ ਵਫਦ ਦੇ ਘਾਟੀ ਪਹੁੰਚਣ ਤੋਂ ਇਕ ਦਿਨ ਬਾਅਦ ਭਾਰਤੀ ਮੂਲ ਦੇ ਇਕ ਅਟਾਰਨੀ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਆਖਿਆ ਕਿ ਕਸ਼ਮੀਰ ਲਈ 2 ਪਾਰਟੀਆਂ ਦਾ ਇਕ ਜਾਂਚ ਦਲ ਬਣਾਇਆ ਜਾਵੇ। ਜਿਸ ਨੂੰ ਹਾਲਤ ਦੇ ਬਾਰੇ 'ਚ  ਜਾਣਨ ਲਈ ਕਸ਼ਮੀਰ ਭੇਜਿਆ ਜਾਵੇ।

ਸਦਨ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਏਸ਼ੀਆ, ਪ੍ਰਸ਼ਾਂਤ ਅਤੇ ਅਪ੍ਰਸਾਰ 'ਤੇ ਉਪ ਕਮੇਟੀ ਨੂੰ ਸੌਂਪੇ ਗਏ ਹਮਫਨਾਮੇ 'ਚ ਨਿਊਯਾਰਕ ਦੇ ਅਟਾਰਨੀ ਰਵੀ ਬੱਤਰਾ ਨੇ ਕਸ਼ਮੀਰ ਲਈ ਕਾਂਗਰਸ ਦੇ ਧਿਰੀ ਤੱਥ ਲੱਭਣ ਵਾਲੀ ਟੀਮ ਨੂੰ ਕਸ਼ਮੀਰ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਇਸ ਨਾਲ ਭਰੋਸੇਯੋਗ ਜਾਣਕਾਰੀ ਮਿਲਣ ਦੇ ਨਾਲ ਹਰ ਕੋਈ ਜਾਣੂ ਹੋ ਸਕੇਗਾ ਅਤੇ ਜਲਦ ਸਾਰੀਆਂ ਤਰ੍ਹਾਂ ਦੀਆਂ ਪਾਬੰਦੀਆਂ ਖਤਮ ਕਰਨ 'ਚ ਵੀ ਸਹਾਇਤਾ ਮਿਲੇਗੀ। ਭਾਰਤ ਜਾਂ ਕਿਸੇ ਅੰਗਤੁਕ 'ਤੇ ਖਤਰੇ ਦਾ ਵੀ ਪਤਾ ਚਲ ਸਕੇਗਾ।  ਉਨ੍ਹਾਂ ਨੇ ਜਾਂਚ ਦਲ 'ਚ ਅਜਿਹੇ ਅਮਰੀਕੀ ਸੰਸਦ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ, ਜਿਨ੍ਹਾਂ ਦਾ ਅਤੀਤ ਬੇਦਾਗ ਰਿਹਾ ਹੋਵੇ ਤਾਂ ਕਿ ਜੋ ਉਦੇਸ਼ ਹੈ ਉਹ ਪੂਰੇ ਹੋਵੇ। ਆਪਣੇ ਨਿਵੇਦਨ 'ਚ ਬੱਤਰਾ ਨੇ ਆਖਿਆ ਕਿ 9/11 ਹਮਲੇ ਤੋਂ ਬਾਅਦ ਦੁਨੀਆ ਤੋਂ ਅੱਤਵਾਦ ਸਫਾਇਆ ਕਰਨਾ ਅਮਰੀਕਾ ਦੀ ਪਹਿਲ ਬਣ ਚੁੱਕਿਆ ਹੈ।

ਕੇਂਦਰ ਸਰਕਾਰ ਵੱਲੋਂ 5 ਅਗਸਤ ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਯੂਰਪੀ ਯੂਨੀਅਨ ਦੇ 23 ਸੰਸਦ ਮੈਂਬਰਾਂ ਦਾ 2 ਦਿਨਾਂ ਦੌਰੇ 'ਤੇ ਮੰਗਲਵਾਰ ਨੂੰ ਸ਼੍ਰੀਨਗਰ ਪਹੁੰਚਿਆ ਸੀ। ਇਸ ਵਫਦ ਨੇ ਘਾਟੀ ਦੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਉਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਧਾਰਾ-370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਖਤਮ ਕਰਨ ਤੋਂ ਬਾਅਦ ਜੰਮੂ ਕਸ਼ਮੀਰ 'ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਤਰ੍ਹਾਂ ਦੀਆਂ ਪਾਬੰਦੀਆਂ ਦੇ ਨਾਲ ਮੋਬਾਇਲ ਫੋਨ, ਇੰਟਰਨੈੱਟ 'ਤੇ ਵੀ ਪਾਬੰਦੀਆਂ ਲਾਈਆਂ ਗਈਆਂ ਸਨ। ਦੱਖਣੀ ਏਸ਼ੀਆਈ ਮਾਮਲਿਆਂ ਲਈ ਰਾਸ਼ਟਰੀ ਕਾਉਂਸਲਿੰਗ ਪ੍ਰੀਸ਼ਦ ਦੇ ਪ੍ਰਧਾਨ ਬੱਤਰਾ ਨੇ ਪਿਛਲੇ ਹਫਤੇ ਦੱਖਣੀ ਏਸ਼ੀਆ 'ਚ ਮਨੁੱਖੀ ਅਧਿਕਾਰ, ਵਿਦੇਸ਼ ਵਿਭਾਗ ਅਤੇ ਖੇਤਰ ਦੀ ਰਾਏ 'ਤੇ ਕਾਂਗਰਸ ਦੀ ਉਪ ਕਮੇਟੀ ਦੇ ਸਾਹਮਣੇ ਬਿਆਨ ਦਿੱਤੇ ਸਨ।

Khushdeep Jassi

This news is Content Editor Khushdeep Jassi