ਅਮਰੀਕਾ ਨੇ ਨਾਈਜੀਰੀਆ ''ਚ ਹੋਏ ਹਮਲੇ ਦੀ ਕੀਤੀ ਨਿੰਦਾ

11/22/2017 2:23:29 PM

ਵਾਸ਼ਿੰਗਟਨ (ਵਾਰਤਾ)— ਅਮਰੀਕਾ ਨੇ ਨਾਈਜੀਰੀਆ ਵਿਚ ਕੱਲ ਹੋਏ ਆਤਮਘਾਤੀ ਹਮਲੇ ਦੀ ਨਿੰਦਾ ਕਰਦੇ ਹੋਏ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰਾ ਹੀਥਰ ਨੌਰੇਟ ਨੇ ਕੱਲ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਨਾਲ ਅੱਤਵਾਦੀਆਂ ਦਾ ਘਿਨੌਣਾ ਚਿਹਰਾ ਬੇਨਕਾਬ ਹੋ ਗਿਆ। ਮਸਜਿਦ ਵਿਚ ਇਬਾਦਤ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹੱਤਿਆ ਕਰਨਾ ਬੇਰਹਿਮੀ ਭਰਿਆ ਕੰਮ ਹੈ। ਅੱਤਵਾਦੀਆਂ ਦਾ ਉਦੇਸ਼ ਨਾਈਜੀਰੀਆ ਦੇ ਲੋਕਾਂ ਦੀ ਸਾਂਤੀ ਅਤੇ ਸੁਰੱਖਿਆ ਲਈ ਖਤਰਾ ਪੈਦਾ ਕਰਨਾ ਹੈ।