ਨਹੀਂ ਮੰਨਾਗੇ ਟਰੰਪ ਦੇ ਨਿਊਕਲੀਅਰ ਹਮਲੇ ਦੇ ਗੈਰ ਕਾਨੂੰਨੀ ਹੁਕਮ : ਯੂ.ਐੱਸ. ਕਮਾਂਡਰ

11/19/2017 8:13:02 PM

ਵਾਸ਼ਿੰਗਟਨ— ਅਮਰੀਕਾ ਤੇ ਨਾਰਥ ਕੋਰੀਆ ਦੇ ਵਿਚਕਾਰ ਨਿਊਕਲੀਅਰ ਵਾਰ ਦਾ ਖਤਰਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸੇ ਸਰਗਰਮੀ ਦੇ ਵਿਚਕਾਰ ਸ਼ਨੀਵਾਰ ਨੂੰ ਅਮਰੀਕਾ ਦੇ ਟੌਪ ਨਿਊਕਲੀਅਰ ਕਮਾਂਡਰ ਜਨਰਲ ਜਾਨ ਹਿਟੇਨ ਦਾ ਹੈਰਾਨ ਕਰਨ ਵਾਲੀ ਬਿਆਨ ਸਾਹਮਣੇ ਆਇਆ ਹੈ। ਹਿਟੇਨ ਨੇ ਕੈਨੇਡਾ 'ਚ ਚੱਲ ਰਹੇ ਹੈਲੀਫੈਕਸ ਇੰਟਨੈਸ਼ਨਲ ਸਕਿਓਰਿਟੀ ਫੋਰਮ 'ਚ ਕਿਹਾ ਕਿ ਜੇਕਰ ਉਨ੍ਹਾਂ ਦੇ ਕੋਲ ਟਰੰਪ ਦਾ ਕੋਈ ਗੈਰਕਾਨੂੰਨੀ ਨਿਊਕਲੀਅਰ ਹਮਲੇ ਦਾ ਹੁਕਮ ਆਉਂਦਾ ਹੈ ਤਾਂ ਉਹ ਇਸ ਨੂੰ ਮੰਨਣ ਲਈ ਵਚਨਬੱਧ ਨਹੀਂ ਹੈ ਮਤਲਬ ਉਸ ਹੁਕਮ ਨੂੰ ਠੁਕਰਾਇਆ ਵੀ ਜਾ ਸਕਦਾ ਹੈ। ਇੰਨਾਂ ਹੀ ਨਹੀਂ ਹਿਟੇਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਗੈਰ ਕਾਨੂੰਨੀ ਹੁਕਮ ਦਾ ਪਾਲਣ ਕਰਦਾ ਹੈ ਤਾਂ ਉਸ ਦੇ ਲਈ ਸਿਰਫ ਇਕ ਹੀ ਥਾਂ ਹੈ ਉਹ ਹੈ ਜੇਲ।
ਫੋਰਮ 'ਚ ਨਿਊਕਲੀਅਰ ਹਮਲੇ 'ਤੇ ਚੁੱਕੇ ਇਕ ਸਵਾਲ ਦੇ ਜਵਾਬ 'ਚ ਹਿਟੇਨ ਨੇ ਕਿਹਾ ਕਿ ਅਜਿਹੇ ਕਿਸੇ ਵੀ ਹੁਕਮ 'ਤੇ ਹਮਲਾ ਸੋਚ-ਸਮਝ ਕੇ ਕੀਤਾ ਜਾਂਦਾ ਹੈ। ਇੰਨਾਂ ਹੀ ਨਹੀਂ, ਅਜਿਹੀ ਸਥਿਤੀ ਤੋਂ ਨਿਪਟਣ ਲਈ ਕਈ ਤਰੀਕੇ ਹੁੰਦੇ ਹਨ। ਜਨਰਲ ਹਿਟੇਨ ਮੁਤਾਬਕ, ਜੇਕਰ ਨਿਊਕਲੀਅਰ ਹਮਲੇ ਦਾ ਹੁਕਮ ਗੈਰ ਕਾਨੂੰਨੀ ਹੋਵੇਗਾ ਤਾਂ ਉਹ ਟਰੰਪ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਦੇਣਗੇ। ਇੰਨਾਂ ਹੀ ਨਹੀਂ ਰਾਸ਼ਟਰਪਤੀ ਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਸਹੀ ਰਸਤਾ ਵੀ ਦੱਸਣਗੇ।
ਹਿਟੇਨ ਨੇ ਕਿਹਾ ਕਿਉਂਕਿ ਉਹ ਸਟ੍ਰੈਟਜਿਕ ਕਮਾਂਡ ਦੇ ਹੈੱਡ ਹਨ, ਇਸ ਲਈ ਇਹ ਉਨ੍ਹਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਅਜਿਹੀ ਕਿਸੇ ਵੀ ਸਥਿਤੀ 'ਚ ਟਰੰਪ ਨੂੰ ਸਲਾਹ ਦੇਣ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਨਿਊਕਲੀਅਰ ਹਥਿਆਰਾਂ ਦੀ ਜ਼ਿੰਮੇਦਾਰੀ ਜਨਰਲ ਹਿਟੇਨ ਕੋਲ ਹੈ।