ਕੈਲੀਫੋਰਨੀਆ ’ਚ ਜਾਤੀ ਆਧਾਰਿਤ ਭੇਦਭਾਵ ’ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪਾਸ

05/13/2023 2:55:56 AM

ਵਾਸ਼ਿੰਗਟਨ (ਭਾਸ਼ਾ) : ਅਮਰੀਕਾ 'ਚ ਕੈਲੀਫੋਰਨੀਆ ਸਟੇਟ ਸੀਨੇਟ ਨੇ ਜਾਤੀ ਆਧਾਰਿਤ ਭੇਦਭਾਵ ’ਤੇ ਪਾਬੰਦੀ ਲਗਾਉਣ ਲਈ ਵੀਰਵਾਰ ਨੂੰ ਇਕ ਬਿੱਲ ਪਾਸ ਕੀਤਾ। ਇਸ ਬਿੱਲ ਨੂੰ ਇਕ ਦੇ ਮੁਕਾਬਲੇ 34 ਵੋਟਾਂ ਨਾਲ ਪਾਸ ਕੀਤਾ ਗਿਆ। ਇਸ ਨਾਲ ਕੈਲੀਫੋਰਨੀਆ ਅਮਰੀਕਾ ਦਾ ਪਹਿਲਾ ਸੂਬੇ ਬਣ ਜਾਏਗਾ, ਜੋ ਆਪਣੇ ਭੇਦਭਾਵ ਰੋਕੂ ਬਿੱਲਾਂ 'ਚ ਜਾਤੀ ਦੀ ਸ਼੍ਰੇਣੀ ਵੀ ਜੋੜੇਗਾ।

ਇਹ ਵੀ ਪੜ੍ਹੋ : ਲਿੰਡਾ ਯਾਕਾਰਿਨੋ ਬਣੀ ਟਵਿੱਟਰ ਦੀ ਨਵੀਂ CEO, ਐਲਨ ਮਸਕ ਨੇ ਕੀਤਾ ਐਲਾਨ

ਇਸ ਬਿੱਲ ਨੂੰ ਪੇਸ਼ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਸੂਬੇ ਦੀ ਪ੍ਰਤੀਨਿਧੀ ਸਭਾ ਵਿੱਚ ਵੀ ਅਜਿਹਾ ਹੀ ਇਕ ਬਿੱਲ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ ਕਾਨੂੰਨ ਦਾ ਰੂਪ ਦੇਣ ਲਈ ਗਵਰਨਰ ਕੋਲ ਦਸਤਖ਼ਤ ਲਈ ਭੇਜਿਆ ਜਾਵੇਗਾ। ਕੈਲੀਫੋਰਨੀਆ ਦੀ ਸੀਨੇਟਰ ਆਯਸ਼ਾ ਵਹਾਬ ਵੱਲੋਂ ਪੇਸ਼ ਕੀਤਾ ਬਿੱਲ ‘ਐੱਸ. ਬੀ. 403’ ਇਕ ਮੌਜੂਦਾ ਕਾਨੂੰਨ 'ਚ ਜਾਤੀ ਨੂੰ ਸੁਰੱਖਿਅਤ ਸ਼੍ਰੇਣੀ ਦੇ ਰੂਪ ਵਿੱਚ ਜੋੜਦਾ ਹੈ।

ਇਹ ਵੀ ਪੜ੍ਹੋ : ਸ਼ਨੀਵਾਰ ਤੇ ਐਤਵਾਰ ਵੀ ਖੁੱਲ੍ਹਣਗੇ ਤਹਿਸੀਲ ਦਫ਼ਤਰ, ਹੋਣਗੀਆਂ ਰਜਿਸਟਰੀਆਂ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾ

ਕੈਲੀਫੋਰਨੀਆ 'ਚ ਜਾਤੀ ਵਿਤਕਰੇ 'ਤੇ ਲੱਗੇਗੀ ਰੋਕ

ਬਿੱਲ ਪਾਸ ਹੋਣ ਤੋਂ ਬਾਅਦ ਜੇਕਰ ਕੋਈ ਵਿਅਕਤੀ ਕੈਲੀਫੋਰਨੀਆ 'ਚ ਜਾਤ ਦੇ ਆਧਾਰ 'ਤੇ ਵਿਤਕਰਾ ਕਰਦਾ ਹੈ ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ। ਬਿੱਲ ਨੂੰ ਪਾਸ ਕਰਨ ਦੇ ਪੱਖ 'ਚ 34 ਵੋਟਾਂ ਪਈਆਂ, ਜਦਕਿ ਇਸ ਦੇ ਵਿਰੋਧ 'ਚ ਸਿਰਫ 1 ਵੋਟ ਪਈ। ਇਹ ਕਾਨੂੰਨ ਕੈਲੀਫੋਰਨੀਆ ਰਾਜ ਦੇ ਸਾਰੇ ਲੋਕਾਂ ਨੂੰ ਸਾਰੇ ਵਪਾਰਕ ਅਦਾਰਿਆਂ ਵਿੱਚ ਰਿਹਾਇਸ਼, ਸਹੂਲਤਾਂ, ਵਿਸ਼ੇਸ਼ ਅਧਿਕਾਰਾਂ ਜਾਂ ਸੇਵਾਵਾਂ ਦੇ ਬਰਾਬਰ ਅਧਿਕਾਰ ਦੇਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh