ਅਮਰੀਕਾ ਦਾ ਡ੍ਰੈਗਨ ਨੂੰ ਵੱਡਾ ਝਟਕਾ, ਚਾਈਨਾ ਟੈਲੀਕਾਮ ''ਤੇ ਲਗਾਈ ਪਾਬੰਦੀ

10/27/2021 6:18:12 PM

ਵਾਸ਼ਿੰਗਟਨ (ਬਿਊਰੋ): ਚੀਨ ਦੇ ਜਾਸੂਸੀ ਦੇ ਖਤਰੇ ਨੂੰ ਦੇਖਦੇ ਹੋਏ ਅਮਰੀਕਾ ਨੇ ਵੱਡਾ ਫ਼ੈਸਲਾ ਕੀਤਾ ਹੈ। ਦੂਰਸੰਚਾਰ ਨਾਲ ਜੁੜੇ ਅਮਰੀਕਾ ਦੇ ਰੈਗੁਲੇਟਰ ਨੇ ਦੇਸ਼ ਵਿਚ ਚਾਈਨਾ ਟੈਲੀਕਾਮ ਦੇ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ। ਅਮਰੀਕਾ ਨੇ ਚੀਨੀ ਟੈਲੀਕਾਮ ਕੰਪਨੀਆਂ ਦੇ ਜਾਸੂਸੀ ਦੇ ਖਤਰੇ ਨੂੰ ਦੇਖਦੇ ਹੋਏ ਇਹ ਵੱਡਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਦੇ ਬਾਅਦ ਹੁਣ ਚਾਈਨਾ ਟੈਲੀਕਾਮ ਨੂੰ ਅਗਲੇ 60 ਦਿਨਾਂ ਦੇ ਅੰਦਰ ਅਮਰੀਕਾ ਵਿਚ ਆਪਣੀਆਂ ਸੇਵਾਵਾਂ ਨੂੰ ਬੰਦ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਵੀ ਲੱਦਾਖ ਸਰਹੱਦ ਵਿਵਾਦ ਦੇ ਬਾਅਦ ਚੀਨੀ ਕੰਪਨੀਆਂ ਨੂੰ ਜ਼ੋਰਦਾਰ ਝਟਕਾ ਦਿੰਦੇ ਹੋਏ ਦਰਜਨਾਂ ਐਪ 'ਤੇ ਪਾਬੰਦੀ ਲਗਾ ਦਿੱਤੀ ਸੀ।

ਅਮਰੀਕਾ ਦੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੇ ਚਾਈਨਾ ਟੈਲੀਕਾਮ 'ਤੇ ਇਹ ਪਾਬੰਦੀ ਲਗਾਈ ਹੈ। ਚਾਈਨਾ ਟੈਲੀਕਾਮ ਚੀਨ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਹੈ ਅਤੇ ਉਸ ਕੋਲ ਅਗਲੇ 20 ਸਾਲ ਤੱਕ ਦੇ ਲਈ ਅਮਰੀਕਾ ਵਿਚ ਟੈਲੀਕਾਮ ਸੇਵਾਵਾਂ ਦੇਣ ਦਾ ਅਧਿਕਾਰ ਸੀ। ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਅਮਰੀਕਾ ਵਿਚ ਸੂਚੀਬੱਧ ਚੀਨੀ ਕੰਪਨੀਆਂ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਆਈ ਹੈ। ਇਹੀ ਨਹੀਂ ਹਾਂਗਕਾਂਗ ਵਿਚ ਵੀ ਚੀਨੀ ਕੰਪਨੀਆਂ ਦੇ ਸ਼ੇਅਰ ਨੂੰ ਝਟਕਾ ਲੱਗਾ ਹੈ। ਹੇਂਗ ਸੇਂਗ ਇੰਡੈਕਸ 1 ਫੀਸਦੀ ਹੇਠਾਂ ਡਿੱਗ ਗਿਆ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਬੱਚੇ ਦੀ ਮੌਤ ਦੇ ਮਾਮਲੇ 'ਚ ਮਾਂ ਅਤੇ ਉਸ ਦਾ ਪ੍ਰੇਮੀ ਗ੍ਰਿਫ਼ਤਾਰ

ਉੱਥੇ ਹੇਂਗ ਸੇਂਗ ਟੇਕ ਇੰਡੈਕਸ ਵਿਚ 3 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ। ਸਭ ਤੋਂ ਵੱਧ ਚੀਨੀ ਕੰਪਨੀਆਂ ਟੇਨਸੇਂਟ, ਅਲੀਬਾਬ, ਜੇਡੀ ਡਾਟ ਕਾਮ ਅਤੇ ਐਕਸਡੀ ਆਦਿ ਦੇ ਸ਼ੇਅਰ ਡਿੱਗੇ ਹਨ। ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਨੇ ਪਾਇਆ ਕਿ ਚਾਈਨਾ ਟੈਲੀਕਾਮ ਚੀਨ ਸਰਕਾਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਅਤੇ ਉਸ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਨਾਲ ਇਸ ਗੱਲ ਦਾ ਖਤਰਾ ਬਹੁਤ ਜ਼ਿਆਦਾ ਹੈ ਚਾਈਨਾ ਟੈਲੀਕਾਮ ਚੀਨ ਸਰਕਾਰ ਦੀ ਅਪੀਲ 'ਤੇ ਬਿਨਾਂ ਕਾਨੂੰਨੀ ਪ੍ਰਕਿਰਿਆ ਦੀਆਂ ਸੂਚਨਾਵਾਂ ਸਾਂਝੀਆਂ ਕਰ ਸਕਦੀ ਹੈ। ਅਮਰੀਕੀ ਰੈਗੁਲੇਟਰ ਨੇ ਕਿਹਾ ਕਿ ਚੀਨੀ ਸਰਕਾਰ ਦੀ ਮਲਕੀਅਤ ਅਤੇ ਕੰਟਰੋਲ ਕਾਰਨ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਦਾ ਖਤਰਾ ਕਾਫੀ ਜ਼ਿਆਦਾ ਵੱਧ ਗਿਆ ਹੈ। ਚੀਨ ਸਰਕਾਰ ਅਮਰੀਕੀ ਸੂਚਨਾਵਾਂ ਤੱਕ ਪਹੁੰਚ ਸਕਦੀ ਹੈ, ਉਸ ਨੂੰ ਸੁਰੱਖਿਅਤ ਰੱਖ ਸਕਦੀ ਹੈ ਅਤੇ ਉਸ ਵਿਚ ਰੁਕਾਵਟ ਪਾ ਸਕਦੀ ਹੈ। ਅਮਰੀਕਾ ਦੇ ਇਸ ਫ਼ੈਸਲੇ ਦੇ ਬਾਅਦ ਚਾਈਨਾ ਟੈਲੀਕਾਮ ਨੇ ਕਿਹਾ ਹੈ ਕਿ ਇਹ ਫ਼ੈਸਲਾ ਨਿਰਾਸ਼ਾਜਨਕ ਹੈ ਅਤੇ ਉਹ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਣ ਲਈ ਸਾਰੇ ਉਪਲਬਧ ਵਿਕਲਪਾਂ ਦੀ ਵਰਤੋਂ ਕਰੇਗੀ।

ਸਾਲ 2019 ਵਿਚ ਚਾਈਨਾ ਟੈਲੀਕਾਮ ਨੇ ਦੁਨੀਆ ਭਰ ਵਿਚ 33 ਕਰੋੜ 50 ਲੱਖ ਗਾਹਕ ਸਨ ਅਤੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਦੁਨੀਆ ਵਿਚ ਫਿਕਸਡ ਲਾਈਨ ਅਤੇ ਬ੍ਰਾਡਬੈਂਡ ਆਪਰੇਟਰ ਦੇ ਮਾਮਲੇ ਵਿਚ ਸਭ ਤੋਂ ਵੱਡਾ ਹੈ। ਇਹ ਅਮਰੀਕਾ ਵਿਚ ਚੀਨੀ ਸਰਕਾਰ ਦੇ ਦਫਤਰਾਂ ਵਿਚ ਵੀ ਸੇਵਾਵਾਂ ਮੁਹੱਈਆ ਕਰਾਉਂਦੀ ਹੈ। ਚਾਈਨਾ ਟੈਲੀਕਾਮ ਦੀ ਨਜ਼ਰ ਅਮਰੀਕਾ ਵਿਚ 40 ਲੱਖ ਚੀਨੀ ਅਮਰੀਕੀ ਲੋਕਾਂ ਅਤੇ ਹਰੇਕ ਸਾਲ ਆਉਣ ਵਾਲੇ 20 ਲੱਖ ਸੈਲਾਨੀਆਂ 'ਤੇ ਸੀ। ਇਸ ਦੇ ਇਲਾਵਾ ਚੀਨ ਦੇ 3 ਲੱਖ ਚੀਨੀ ਵਿਦਿਆਰਥੀ ਵੀ ਇਸ ਦੀ ਰਡਾਰ 'ਤੇ ਸਨ।

ਨੋਟ- ਅਮਰੀਕਾ ਵੱਲੋਂ ਚੀਨ ਖ਼ਿਲਾਫ਼ ਲਏ ਫ਼ੈਸਲੇ 'ਤੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana