ਸਰੀਰ ''ਤੇ ਕੁਮੈਂਟ ਕਰਨ ਵਾਲਿਆਂ ਨੂੰ ਐਂਕਰ ਨੇ ਦਿੱਤਾ ਕਰਾਰਾ ਜਵਾਬ, ਕਿਹਾ- ''ਮੈਂ ਆਈ ਕੈਂਡੀ ਨਹੀਂ''

11/08/2019 6:26:52 PM

ਵਾਸ਼ਿੰਗਟਨ— ਅਮਰੀਕਾ ਦੀ ਮਸ਼ਹੂਰ ਨਿਊਜ਼ ਐਂਕਰ ਨੀਨਾ ਹੈਰਲਸਨ ਬਚਪਨ ਤੋਂ ਹੀ ਜਰਨਾਲਿਸਟ ਬਣਨਾ ਚਾਹੁੰਦੀ ਸੀ। ਉਨ੍ਹਾਂ ਦੇ ਦੋਸਤਾਂ ਦੀ ਮੰਨੀਏ ਤਾਂ ਉਸ 'ਚ ਹਮੇਸ਼ਾ ਤੋਂ ਹੀ ਕਾਬਲੀਅਤ ਸੀ ਕਿ ਉਹ ਗਲਤ ਗੱਲ ਦਾ ਵਿਰੋਧ ਕਰ ਸਕੇ। ਨੀਨਾ ਇਸ ਵੇਲੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ ਤੇ ਹੁਣ ਉਨ੍ਹਾਂ ਦੇ ਦੋਸਤ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ। ਨੀਨਾ ਅਮਰੀਕਾ ਦੇ ਡਬਲਿਊ.ਆਰ.ਜੀ. ਨਿਊਜ਼ ਚੈਨਲ 3 ਦੀ ਜਰਨਾਲਿਸਟ ਹੈ ਤੇ ਉਨ੍ਹਾਂ ਦੇ ਸਰੀਰ 'ਤੇ ਕੁਮੈਂਟ ਕਰਨ ਵਾਲੇ ਟ੍ਰੋਲਰਸ ਨੂੰ ਜਵਾਬ ਦੇ ਕੇ ਉਨ੍ਹਾਂ ਨੇ ਵਾਹ-ਵਾਹੀ ਖੱਟੀ ਹੈ। ਨੀਨਾ ਚੈਨਲ 'ਤੇ ਡੇਬ੍ਰੇਕ ਵੀਕੈਂਡ ਸ਼ੋਅ ਹੋਸਟ ਕਰਦੀ ਹੈ ਤੇ ਕੁਝ ਲੋਕਾਂ ਨੇ ਉਸ ਦੇ ਭਾਰ ਨੂੰ ਲੈ ਕੇ ਟਿੱਪਣੀ ਕੀਤੀ ਸੀ।

ਨੀਨਾ ਦੇ ਇਕ ਸ਼ੋਅ ਤੋਂ ਬਾਅਦ ਯੂਜ਼ਰਸ ਨੇ ਕੁਮੈਂਟ ਕੀਤਾ ਸੀ ਤੇ ਲਿਖਿਆ ਸੀ ਕਿ ਉਹ ਹੀ ਟੀਵੀ 'ਤੇ ਬਹੁਤ ਭਾਰੀ ਨਜ਼ਰ ਆਉਂਦੀ ਹੈ। ਇਸ 'ਤੇ ਨੀਨਾ ਨੇ ਉਸ ਯੂਜ਼ਰ ਦੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ ਮੇਰੇ ਸਰੀਰ ਜਾਂ ਭਾਰ ਨੂੰ ਲੈ ਕੇ ਟਿੱਪਣੀ ਕਰਨਾ ਬੰਦ ਕਰੋ ਕਿਉਂਕਿ ਮੈਂ ਕਿਸੇ ਦੇ ਲਈ ਆਈ ਕੈਂਡੀ ਦੇ ਤੌਰ 'ਤੇ ਨਹੀਂ ਦਿਖਣਾ ਚਾਹੁੰਦੀ। ਮੈਂ ਪੱਤਰਕਾਰ ਹਾਂ, ਨਾ ਕਿ ਕਿਸੇ ਲਈ ਆਈ ਕੈਂਡੀ। ਉਨ੍ਹਾਂ ਨੇ ਅੱਗੇ ਲਿਖਿਆ ਕਿ ਕੋਈ ਵੀ ਮਹਿਲਾ ਪੱਤਰਕਾਰ ਆਪਣੇ ਸਰੀਰ ਨੂੰ ਲੈ ਕੇ ਤੁਹਾਡੀ ਰਾਇ ਜਾਨਣ ਦੀ ਇੱਛੁਕ ਨਹੀਂ ਹੈ। ਅਸੀਂ ਤੁਹਾਡੀ ਆਈ ਕੈਂਡੀ ਨਹੀਂ ਹਾਂ।

ਨੀਨਾ ਨੇ ਐਤਵਾਰ ਨੂੰ ਇਸ ਟਵੀਟ ਦਾ ਜਵਾਬ ਦਿੱਤਾ ਸੀ ਤੇ ਹੁਣ ਤੱਕ 1.25 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ ਤੇ 10 ਹਜ਼ਾਰ ਵਾਰ ਰੀ-ਟਵੀਟ ਕਰ ਚੁੱਕੇ ਹਨ। ਨੀਨਾ ਵੀ ਆਪਣੇ ਟਵੀਟ 'ਤੇ ਮਿਲੇ ਸਾਕਾਰਾਤਮਕ ਜਵਾਬ ਤੋਂ ਬਹੁਤ ਖੁਸ਼ ਹੈ। ਨੀਨਾ ਨੇ ਨਵੰਬਰ 2016 'ਚ ਚੈਨਲ ਨੂੰ ਜੁਆਇਨ ਕੀਤਾ ਸੀ ਤੇ ਉਹ ਸੀਬੀਐੱਸ ਚੈਨਲ ਨਾਲ ਜੁੜਿਆ ਹੈ। ਚੈਨਲ 'ਤੇ ਨੈਕਸਸਟਾਰ ਮੀਡੀਆ ਗਰੁੱਪ ਦਾ ਮਾਲਿਕਾਨਾ ਹੱਕ ਹੈ। ਨੀਨਾ ਕਿਸੇ ਵੀ ਸ਼ੋਅ 'ਤੇ ਜਾਣ ਤੋਂ ਪਹਿਲਾਂ ਆਪਣਾ ਮੇਕਅਪ ਖੁਦ ਹੀ ਕਰਦੀ ਹੈ।

Baljit Singh

This news is Content Editor Baljit Singh