ਅਮਰੀਕਾ ਦਾ ਦੋਸ਼- ''ਕੋਰੋਨਾ ਦੀ ਸੋਧ ਸਬੰਧੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਚੀਨੀ ਹੈਕਰਜ਼''

05/12/2020 7:11:15 AM

ਵਾਸ਼ਿੰਗਟਨ- ਅਮਰੀਕੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਅਤੇ ਸਾਈਬਰ ਸਕਿਓਰਟੀ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਕੋਰੋਨਾ ਵਾਇਰਸ ਦੇ ਟੀਕੇ ਅਤੇ ਇਲਾਜ ਨਾਲ ਜੁੜੀ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਮੁਤਾਬਕ ਐੱਫ. ਬੀ. ਆਈ. ਅਤੇ ਹੋਮਲੈਂਡ ਸੁਰੱਖਿਆ ਮੰਤਰਾਲੇ ਚੀਨੀ ਹੈਕਰਾਂ ਖਿਲਾਫ ਚਿਤਾਵਨੀ ਜਾਰੀ ਕਰਨ ਲਈ ਤਿਆਰ ਹਨ।

ਅਧਿਕਾਰੀਆਂ ਨੇ ਜਨਤਕ ਚਿਤਾਵਨੀ ਦਾ ਖਰੜਾ ਤਿਆਰ ਕੀਤਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਜਾਰੀ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨ ਦੇ ਹੈਕਰਜ਼ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ, ਜਾਂਚ ਅਤੇ ਟੀਕੇ ਦੇ ਇਲਾਜ ਨਾਲ ਜੁੜੇ ਅੰਕੜਿਆਂ ਅਤੇ ਮਹੱਤਵਪੂਰਣ ਬੌਧਿਕ ਜਾਇਦਾਦ ਨੂੰ ਵੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹੈਕਰਜ਼ ਚੀਨੀ ਸਰਕਾਰ ਨਾਲ ਜੁੜੇ ਹੋਏ ਹਨ। 
ਟਰੰਪ ਪ੍ਰਸ਼ਾਸਨ ਦੇ ਸਾਬਕਾ ਅਤੇ ਮੌਜੂਦਾ ਅਧਿਕਾਰੀਆਂ ਨੇ ਕਿਹਾ ਕਿ ਇਹ ਚਿਤਾਵਨੀ ਇਸ ਲਈ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਦੇਸ਼ ਦੀਆਂ ਸਰਕਾਰੀ ਅਤੇ ਨਿੱਜੀ ਕੰਪਨੀਆਂ ਕੋਵਿਡ-19 ਮਹਾਂਮਾਰੀ ਦੇ ਟੀਕੇ ਬਣਾਉਣ ਵਿਚ ਲੱਗੀਆਂ ਹਨ। ਅਮਰੀਕੀ ਅਧਿਕਾਰੀ ਇਨ੍ਹਾਂ ਕੰਪਨੀਆਂ ਨੂੰ ਈਰਾਨ, ਉੱਤਰੀ ਕੋਰੀਆ, ਰੂਸ ਅਤੇ ਚੀਨ ਦੇ ਹੈਕਰਾਂ ਬਾਰੇ ਅਲਰਟ ਕਰੇਗੀ। ਅਖਬਾਰ ਮੁਤਾਬਕ, ਅਮਰੀਕੀ ਏਜੰਸੀਆਂ ਸਾਈਬਰ ਹਮਲਿਆਂ ਵਿਰੁੱਧ ਮੁਹਿੰਮਾਂ ਚਲਾ ਸਕਦੀਆਂ ਹਨ। ਇਨ੍ਹਾਂ ਏਜੰਸੀਆਂ ਵਿਚ ਪੈਂਟਾਗਨ ਦੀ ਸਾਈਬਰ ਕਮਾਂਡ ਅਤੇ ਰਾਸ਼ਟਰੀ ਸੁਰੱਖਿਆ ਏਜੰਸੀ ਸ਼ਾਮਲ ਹੈ। ਪਿਛਲੇ ਹਫਤੇ ਹੀ, ਯੂਨਾਈਟਡ ਕਿੰਗਡਮ ਅਤੇ ਯੂਨਾਈਟਡ ਸਟੇਟ ਨੇ ਚਿਤਾਵਨੀ ਦਿੱਤੀ ਸੀ ਕਿ ਹੈਲਥਕੇਅਰਜ਼ ਅਧਿਕਾਰੀਆਂ ਵਿਰੁੱਧ ਸਾਈਬਰ ਅਟੈਕ ਹੋ ਸਕਦੇ ਹਨ।

ਅਮਰੀਕਾ ਲੰਬੇ ਸਮੇਂ ਤੋਂ ਚੀਨ 'ਤੇ ਕੋਰੋਨਾ ਵਾਇਰਸ ਦਾ ਦੋਸ਼ ਲਗਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਇਹ ਵੀ ਦੋਸ਼ ਲਾਇਆ ਕਿ ਚੀਨ ਨੇ ਪਹਿਲਾਂ ਦੁਨੀਆ ਭਰ ਵਿਚ ਕੋਰੋਨਾ ਫੈਲਾਇਆ ਅਤੇ ਹੁਣ ਇਸ ਤੋਂ ਪੈਦਾ ਹੋਈ ਸਥਿਤੀ ਦਾ ਫਾਇਦਾ ਲੈ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਮਹੀਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਵਿਚ ਇੱਕ ਲੈਬ ਤੋਂ ਹੋਈ ਹੈ ਅਤੇ ਅਮਰੀਕਾ ਕੋਲ ਇਸ ਸੰਬੰਧ ਵਿਚ ਪੁਖਤਾ ਸਬੂਤ ਹਨ।

Lalita Mam

This news is Content Editor Lalita Mam