ਕੋਰੋਨਾ ਦਾ ਖੌਫ, ਗਾਹਕ ਨੇ ਮਾਰੀ ਛਿੱਕ, ਮਾਲ ਨੇ ਬਾਹਰ ਸੁੱਟਿਆ 26 ਲੱਖ ਦਾ ਸਾਮਾਨ

03/27/2020 1:09:13 PM

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਨਾਲ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੀ ਦਹਿਸ਼ਤ ਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਇਕ ਮਾਲ ਨੇ ਗਾਹਕ ਦੇ ਛਿੱਕ ਮਾਰਨ 'ਤੇ ਉੱਥੇ ਮੌਜੂਦ ਸਾਰੇ ਸਾਮਾਨ ਨੂੰ ਬਾਹਰ ਸੁੱਟ ਦਿੱਤਾ। ਇਹ ਘਟਨਾ ਅਮਰੀਕਾ ਦੇ ਇਕ ਮਾਲ ਦੀ ਹੈ। ਇੱਥੇ ਸਾਮਾਨ ਖਰੀਦਣ ਆਈ ਇਕ ਮਹਿਲਾ ਨੂੰ ਅਚਾਨਕ ਛਿੱਕ ਆ ਗਈ। ਜਿਵੇਂ ਹੀ ਉਸ ਨੇ ਛਿੱਕ ਮਾਰੀ, ਤੁਰੰਤ ਮਾਲ ਵਿਚੋਂ 26 ਲੱਖ ਦਾ ਸਾਮਾਨ ਬਾਹਰ ਸੁੱਟ ਦਿੱਤਾ ਗਿਆ। ਭਾਵੇਂਕਿ ਬਾਅਦ ਵਿਚ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਘਟਨਾ ਅਮਰੀਕਾ ਦੇ ਪੈਨਸਿਲਵੇਨੀਆ ਦੀ ਹੈ। ਨਿਊਜ਼ ਏਜੰਸੀ ਸੀ.ਐੱਨ.ਐੱਨ. ਨੇ ਪੁਲਸ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਕਿਹਾ ਕਿ ਇੱਥੋਂ ਦੇ ਇਕ ਮਾਲ ਵਿਚ 35 ਹਜ਼ਾਰ ਡਾਲਰ ਮਤਲਬ ਕਰੀਬ 26 ਲੱਖ ਦੇ ਖਾਣੇ ਦਾ ਸਾਮਾਨ ਸੁੱਟ ਦਿੱਤਾ ਗਿਆ। ਸਿਰਫ ਇਸ ਕਾਰਨ ਕਿਉਂਕਿ ਮਹਿਲਾ ਨੇ ਮਾਲ ਦੇ ਇਕ ਹਿੱਸੇ ਵਿਚ ਛਿੱਕਾਂ ਮਾਰੀਆਂ ਸਨ। ਸਟੋਰਕੀਪਰ ਦੇ ਮੁਤਾਬਕ,''ਮਹਿਲਾ ਨੇ ਸਟੋਰ ਵਿਚ ਦਾਖਲ ਹੁੰਦੇ ਹੀ ਛਿੱਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਸਟੋਰ ਵਿਚ ਸਾਹਮਣੇ ਰੱਖੇ ਬੇਕਰੀ ਦੇ ਸਾਮਾਨ ਅਤੇ ਮੀਟ 'ਤੇ ਛਿੱਕਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ  ਸਟੋਰ ਮਾਲਕ ਨੇ ਤੁਰੰਤ ਸਾਰੇ ਸਾਮਾਨ ਨੂੰ ਸੁੱਟਣ ਦੇ ਆਦੇਸ਼ ਦਿੱਤੇ। ਪੁਲਸ ਨੂੰ ਬੁਲਾਇਆ ਗਿਆ ਅਤੇ ਉਸ ਮਹਿਲਾ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ।''

ਪੜ੍ਹੋ ਇਹ ਅਹਿਮ ਖਬਰ- ਕਾਬੁਲ ਗੁਰਦੁਆਰਾ ਹਮਲਾ : 3 ਸਾਲਾ ਬੱਚੀ ਕਹਿੰਦੀ ਰਹੀ-'ਡੈਡੀ ਬਚਾ ਲਓ'

ਮਾਲਕ ਨੂੰ ਇਸ ਗੱਲ ਦਾ ਡਰ ਸੀ ਕਿ ਮਹਿਲਾ ਕੋਰੋਨਾ ਪੌਜੀਟਿਵ ਤਾਂ ਨਹੀਂ ਸੀ। ਇਸ ਦੇ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਫੋਨ ਕਰ ਕੇ ਬੁਲਾਇਆ। ਭਾਵੇਂਕਿ ਪੁਲਸ ਨੇ ਦੱਸਿਆ ਕਿ ਮਹਿਲਾ ਨੇ ਜਾਣਬੁੱਝ ਕੇ ਅਜਿਹਾ ਕੀਤਾ। ਹੁਣ ਇਸ ਮਹਿਲਾ 'ਤੇ ਅਪਰਾਧਿਕ ਮਾਮਲੇ ਦਾ ਕੇਸ ਚੱਲੇਗਾ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਕਿ ਮਹਿਲਾ ਕੋਰੋਨਾਵਾਇਰਸ ਪੌਜੀਟਿਵ ਨਹੀਂ ਸੀ ਪਰ ਪੁਲਸ ਨੇ ਕਿਹਾ ਹੈ ਕਿ ਉਸ ਦਾ ਟੈਸਟ ਕਰਵਾਇਆ ਜਾਵੇਗਾ। ਇਸ ਮਾਮਲੇ 'ਤੇ ਮਾਲ ਦੇ ਮਾਲਕ ਦਾ ਕਹਿਣਾ ਹੈ ਕਿ ਘਟਨਾ ਦੇ ਬਾਅਦ ਉਹਨਾਂ ਨੇ ਤੁਰੰਤ ਪੂਰੇ ਮਾਲ ਦੀ ਸਾਫ-ਸਫਾਈ ਕਰਵਾਈ ਹੈ। ਇੱਥੇ ਦੱਸ ਦਈਏ ਕਿ ਕੋਵਿਡ-19 ਦੇ ਪੁਸ਼ਟੀ ਮਾਮਲਿਆਂ ਵਿਚ ਅਮਰੀਕਾ ਹੁਣ ਚੀਨ ਤੋਂ ਵੀ ਅੱਗੇ ਨਿਕਲ ਚੁੱਕਾ ਹੈ। ਇੱਥੇ ਹੁਣ ਤੱਕ 85,000 ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ।

Vandana

This news is Content Editor Vandana