ਕੋਰੋਨਾ ਮਰੀਜ਼ਾਂ ਦਾ ਇਲਾਜ ਕਰਦੇ ਭਾਰਤੀ ਮੂਲ ਦੀ ਡਾ: ਪ੍ਰਿਆ ਖੰਨਾ ਦੀ ਮੌਤ

04/17/2020 3:07:50 PM

ਨਿਊਜਰਸੀ (ਰਾਜ ਗੋਗਨਾ): ਕੋਰੋਨਾ ਖਿਲਾਫ ਜੰਗ ਲੜਣ ਵਾਲੀ ਨਿਊਜਰਸੀ ਦੇ ਸ਼ਹਿਰ ਮਿਲਟਾਊਨ ਵਿਚ ਰਹਿੰਦੀ (ਨੈਫਰੋਲੋਜਿਸਟ) ਕਿਡਨੀ ਸ਼ਪੈਸਲਿਸਟ ਭਾਰਤੀ ਮੂਲ ਦੀ ਡਾ: ਪ੍ਰਿਯਾ ਖੰਨਾ (43) ਸਾਲ ਦੀ ਬੀਤੇ ਦਿਨ ਮੋਤ ਹੋ ਗਈ। ਡਾ: ਪ੍ਰਿਯਾ ਖੰਨਾ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਖ਼ੁਦ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਈ ਤੇ ਉਸ ਦੀ ਮੌਤ ਹੋ ਗਈ। ਜਦਕਿ ਉਹਨਾਂ ਦੇ ਪਿਤਾ ਡਾ: ਸਤਿੰਦਰਾ ਖੰਨਾ (78) ਜੋ ਇਕ ਜਨਰਲ ਸਰਜਨ ਹਨ ਉਹ ਵੀ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ ਅਤੇ ਉਹ ਆਈ.ਸੀ ਯੂ. ਵਿਖੇ ਕਲੇਰਾ ਮੈਡੀਕਲ ਸੈਂਟਰ ਬੇਲੇਵਿਲ ਸਿਟੀ ਨਿਊਜਰਸੀ ਵਿਖੇ ਜੇਰੇ ਇਲਾਜ ਹਨ।

ਪੜ੍ਹੋ ਇਹ ਅਹਿਮ ਖਬਰ- 6 ਭਾਰਤੀਆਂ ਦੀ ਮਦਦ ਨਾਲ ਟਰੰਪ ਅਮਰੀਕੀ ਅਰਥਵਿਵਸਥਾ 'ਚ ਕਰਨਗੇ ਸੁਧਾਰ

ਉੱਧਰ ਅਮਰੀਕਾ ਵਿਚ ਕੋਵਿਡ-19 ਭਿਆਨਕ ਰੂਪ ਧਾਰ ਚੁੱਕਾ ਹੈ।ਇੱਥੇ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ।ਜੌਨਸ ਹਾਪਕਿਨਜ਼ ਯੂਨੀਵਰਸਿਟੀ ਤੋਂ ਪ੍ਰਾਪਤ ਤਾਜ਼ਾ ਜਾਣਕਾਰੀ ਮੁਤਾਬਕ ਇੱਥੇ 24 ਘੰਟਿਆਂ ਵਿਚ ਕੋਰੋਨਾਵਾਇਰਸ ਕਾਰਨ 4491 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਗਲੋਬਲ ਮਹਾਮਾਰੀ ਦੇ ਕਾਰਨ ਇਕ ਦਿਨ ਵਿਚ ਮੌਤਾਂ ਦਾ ਸਭ ਤੋਂ ਵੱਧ ਅੰਕੜਾ ਹੈ। ਇਹਨਾਂ ਮੌਤਾਂ ਨਾਲ ਅਮਰੀਕਾ ਵਿਚ ਮ੍ਰਿਤਕਾਂ ਦਾ ਅੰਕੜਾ 34,641 ਤੱਕ ਪਹੁੰਚ ਗਿਆ ਹੈ ਜਦਕਿ 6 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਟੀਕਾ ਬਣਾਉਣ ਲਈ ਗੇਟਸ ਫਾਊਂਡੇਸ਼ਨ ਵੱਲੋਂ 1150 ਕਰੋੜ ਰੁਪਏ ਦੇਣ ਦਾ ਐਲਾਨ

Vandana

This news is Content Editor Vandana