ਅਮਰੀਕਾ : ਮੁਸਲਿਮ ਭਾਈਚਾਰੇ ''ਤੇ ਹਮਲੇ ਦੀ ਸਾਜਿਸ਼ ਰਚਣ ਦੇ ਦੋਸ਼ ''ਚ 4 ਗ੍ਰਿਫਤਾਰ

01/24/2019 1:46:54 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਨਿਊਯਾਰਕ ਪੁਲਸ ਨੇ ਮੁਸਲਿਮ ਭਾਈਚਾਰੇ 'ਤੇ ਜਾਨਲੇਵਾ ਹਮਲਾ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਤਿੰਨ ਦੀ ਬੁੱਧਵਾਰ ਨੂੰ ਪਛਾਣ ਕਰ ਲਈ ਗਈ ਜਦਕਿ ਚੌਥੇ ਸ਼ੱਕੀ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ। ਪੁਲਸ ਦੇ ਬੁਲਾਰੇ ਜਾਰੇਡ ਰੇਨੇ ਨੇ ਦੱਸਿਆ ਕਿ ਪੁਲਸ ਨੇ ਨਿਊਯਾਰਕ ਦੇ ਗ੍ਰੀਸ ਵਿਚ ਸ਼ੱਕੀਆਂ ਦੇ ਘਰੋਂ ਤਿੰਨ ਵਿਸਫੋਟਕ ਯੰਤਰ ਅਤੇ 23 ਹਥਿਆਰ ਬਰਾਮਦ ਕੀਤੇ। ਇਸ ਦੇ ਬਾਅਦ ਬ੍ਰਾਇਨ ਕੋਲਾਨੇਰੀ (20), ਐਂਡਰਿਊ ਕ੍ਰਿਸੇਲ (18) ਅਤੇ ਵੇਟਰੋਮਿਲੇ (19) ਨੂੰ ਗ੍ਰਿਫਤਾਰ ਕੀਤਾ। ਰੇਨੇ ਨੇ ਦੱਸਿਆ ਕਿ ਚੌਥੇ 16 ਸਾਲਾ ਅਣਜਾਣ ਸ਼ੱਕੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। 

ਸਮੂਹ 'ਤੇ ਗ੍ਰੀਸ ਤੋਂ ਕਈ ਘੰਟੇ ਦੀ ਦੂਰੀ 'ਤੇ ਰਹਿਣ ਵਾਲੇ ਇਸਲਾਮਬਰਗ ਨਾਮ ਦੇ ਭਾਈਚਾਰੇ ਵਿਰੁੱਧ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਹਾਈ ਸਕੂਲ ਦੇ ਇਕ ਵਿਦਿਆਰਥੀ ਤੋਂ ਇਸ ਸਬੰਧੀ ਸੂਚਨਾ ਮਿਲੀ ਸੀ ਜਿਸ ਨੇ ਦੂਜੇ ਵਿਦਿਆਰਥੀਆਂ ਨੂੰ 'ਅਗਲੇ ਸਕੂਲ ਸ਼ੂਟਰ' ਦੇ ਬਾਰੇ ਵਿਚ ਗੱਲ ਕਰਦਿਆਂ ਸੁਣਿਆ ਸੀ। ਜਦੋਂ ਅਧਿਕਾਰੀਆਂ ਨੇ ਘਰਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਉੱਥੋਂ ਮਾਤਾ-ਪਿਤਾ ਵੱਲੋਂ ਖਰੀਦੇ ਗਏ ਜਾਨਲੇਵਾ ਹਥਿਆਰ ਬਰਾਮਦ ਹੋਏ। ਵਿਸਫੋਟਕ ਰੱਖਣ ਦੇ ਦੋਸ਼ ਵਿਚ ਤਿੰਨ ਦੋਸ਼ੀਆਂ ਦੇ 5 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਦੀ ਸੰਭਾਵਨਾ ਹੈ। ਰੇਨੇ ਨੇ ਦੱਸਿਆ ਕਿ ਇਹ ਅੱਤਵਾਦ ਸਮੇਤ ਫੈਡਰਲ ਦੋਸਾਂ ਦਾ ਵੀ ਸਾਹਮਣਾ ਕਰ ਸਕਦੇ ਹਨ।

Vandana

This news is Content Editor Vandana