ਅਮਰੀਕਾ ''ਚ ਦੁਨੀਆ ਦੇ ਸਭ ਤੋਂ ਵੱਡੇ ਸੋਨੇ ਦੇ ਸਿੱਕੇ ਦਾ ਪ੍ਰਦਰਸ਼ਨ

07/18/2019 4:29:29 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਦੁਨੀਆ ਦਾ ਸਭ ਤੋਂ ਵਜ਼ਨੀ ਸੋਨੇ ਦਾ ਸਿੱਕਾ ਪ੍ਰਦਰਸ਼ਿਤ ਕੀਤਾ ਗਿਆ। ਇਕ ਟਨ ਵਜ਼ਨੀ ਇਹ ਸਿੱਕਾ ਪਰਥ ਮਿੰਟ ਨੇ ਬਣਾਇਆ ਹੈ। ਇਸ ਨੂੰ ਨਿਊਯਾਰਕ ਸਟਾਕ ਐਕਸਚੇਂਜ ਵਿਚ ਮੰਗਲਵਾਰ ਨੂੰ ਪਰਥ ਮਿੰਟ ਫਿਜ਼ੀਕਲ ਗੋਲਡ ਈ.ਟੀ.ਐੱਫ. ਦੀ ਲਾਂਚਿੰਗ 'ਤੇ ਇਕ ਦਿਨ ਲਈ ਪ੍ਰਦਰਸ਼ਿਤ ਕੀਤਾ ਗਿਆ। 

99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਨਾਲ ਬਣਿਆ ਇਹ ਸਿੱਕਾ ਆਕਾਰ ਵਿਚ 80 ਸੈਂਟੀਮੀਟਰ ਚੌੜਾ ਅਤੇ 12 ਸੈਂਟੀਮੀਟਰ ਮੋਟਾ ਹੈ। ਇਸ ਸਿੱਕੇ ਨੂੰ ਗਿਨੀਜ਼ ਵਰਲਡ ਰਿਕਾਰਡ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। ਪਰਥ ਮਿੰਟ ਦੇ ਸੀ.ਈ.ਓ. ਰਿਚਰਡ ਹੇਸ ਨੇ ਕਿਹਾ,''ਉਹ ਲੋਕ ਜੋ ਆਪਣੇ ਪੋਰਟਫੋਲੀਓ ਦੇ ਹਿੱਸੇ ਦੇ ਰੂਪ ਵਿਚ ਸੋਨੇ ਵਿਚ ਦਿਲਚਸਪੀ ਰੱਖਦੇ ਹਨ, ਉਹ ਦੇਖ ਸਕਦੇ ਹਨ ਕਿ ਇੰਨੇ ਘੱਟ ਪੈਸਿਆਂ ਵਿਚ ਜ਼ਬਰਦਸਤ ਧਨ ਇਕੱਠਾ ਕਰ ਕੀਤਾ ਜਾ ਸਕਦਾ ਹੈ।''

Vandana

This news is Content Editor Vandana