2017 ''ਚ ਨਿਊਯਾਰਕ ਸਬਵੇਅ ''ਚ ਹੋਏ ਧਮਾਕੇ ਲਈ ਬੰਗਲਾਦੇਸ਼ੀ ਪ੍ਰਵਾਸੀ ਦੋਸ਼ੀ

11/07/2018 10:18:22 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੀ ਇਕ ਫੈਡਰਲ ਅਦਾਲਤ ਨੇ ਇਕ ਬੰਗਲਾਦੇਸ਼ੀ ਪ੍ਰਵਾਸੀ ਨੂੰ 11 ਦਸੰਬਰ 2017 ਨੂੰ ਨਿਊਯਾਰਕ ਦੇ ਇਕ ਸਬਵੇਅ ਸਟੇਸ਼ਨ ਵਿਚ ਧਮਾਕਾ ਕਰਨ ਅਤੇ ਇਕ ਪਾਈਪ ਬੰਬ ਵਿਚ ਧਮਾਕੇ ਦੀ ਕੋਸ਼ਿਸ ਕਰਨ ਦਾ ਦੋਸ਼ੀ ਠਹਿਰਾਇਆ ਹੈ। ਕਾਨੂੰਨੀ ਤੌਰ 'ਤੇ ਅਮਰੀਕਾ ਦੇ ਸਥਾਈ ਨਿਵਾਸੀ 28 ਸਾਲਾ ਅਕਾਯੇਦ ਉੱਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ। ਉਸ ਨੂੰੰ 5 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਪੁੱਛਗਿੱਛ ਦੌਰਾਨ ਅਕਾਯੇਦ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਨਿਊਯਾਰਕ ਸਿਟੀ ਵਿਚ ਅੱਤਵਾਦੀ ਹਮਲਾ ਕਰਨ ਲਈ ਉਸ ਨੂੰ ਆਈ.ਐੱਸ.ਆਈ.ਐੱਸ. ਤੋਂ ਪ੍ਰੇਰਣਾ ਮਿਲੀ ਸੀ। ਇਸ ਲਈ ਉਸ ਨੇ ਬਰੂਕਲਿਨ ਸਥਿਤ ਆਪਣੀ ਰਿਹਾਇਸ਼ 'ਤੇ ਪਾਈਪ ਬੰਬ ਬਣਾਇਆ ਸੀ। ਅਮਰੀਕੀ ਅਟਾਰਨੀ ਜਿਓਫ੍ਰੇ ਬੇਰਮੇਨ ਨੇ ਕਿਹਾ ਕਿ ਅਕਾਯੇਦ ਉੱਲਾ ਦਾ ਉਦੇਸ਼ ਹਿੰਸਾ ਜ਼ਰੀਏ ਜ਼ਿਆਦਾ ਤੋਂ ਜ਼ਿਆਦਾ ਬੇਕਸੂਰ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਸੀ।

Vandana

This news is Content Editor Vandana