30 ਮਿੰਟ ''ਚ ਸਮਾਨ ਡਿਲੀਵਰ ਕਰਨ ਦੀ ਤਿਆਰੀ ''ਚ ਐਮੇਜ਼ਾਨ

11/26/2019 11:43:15 AM

ਵਾਸ਼ਿੰਗਟਨ (ਬਿਊਰੋ): ਐਮੇਜ਼ਾਨ ਆਪਣੇ ਗਾਹਕਾਂ ਦੀ ਸਹੂਲਤ ਲਈ ਇਕ ਨਵੀਂ ਯੋਜਨਾ 'ਤੇ ਕੰਮ ਕਰ ਰਿਹਾ ਹੈ। ਗਾਹਕਾਂ ਦੇ ਆਰਡਰ ਨੂੰ ਸਿਰਫ 30 ਮਿੰਟ ਵਿਚ ਪਹੁੰਚਾਉਣ ਲਈ ਐਮੇਜ਼ਾਨ ਨੇ 35 ਅਰਬ ਡਾਲਰ (ਕਰੀਬ 2.5 ਲੱਖ ਕਰੋੜ ਰੁਪਏ) ਖਰਚ ਕਰਨ ਦੀ ਯੋਜਨਾ ਬਣਾਈ ਹੈ। ਪੱਛਮੀ ਬਜ਼ਾਰਾਂ ਵਿਚ ਹੌਲੀਡੇਅ ਸੀਜਨ ਦੇ ਦੌਰਾਨ ਪ੍ਰਾਈਮ ਮੈਂਬਰਾਂ ਨੂੰ ਇਕ ਦਿਨ ਵਿਚ ਡਿਲੀਵਰੀ ਦੇਣ ਲਈ ਕੰਪਨੀ ਵਧੀਕ ਖਰਚ ਕਰੇਗੀ। ਐਮੇਜ਼ਾਨ ਦੇ ਖਪਤਕਾਰ ਵਿਭਾਗ ਦੇ ਸੀ.ਈ.ਓ. ਜੇਫ ਵਿਲਕ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ ਡਰੋਨ ਫਲੀਟ ਹੋਵੇ ਤਾਂ ਤੁਸੀਂ ਕੁਝ ਵੀ ਆਰਡਰ ਕਰ ਸਕਦੇ ਹੋ ਅਤੇ ਅੱਧੇ ਘੰਟੇ ਵਿਚ ਉਸ ਦੀ ਡਿਲੀਵਰੀ ਲਈ ਐਮੇਜ਼ਾਨ ਕੋਲ ਅਮਰੀਕਾ ਅਤੇ ਦੁਨੀਆ ਭਰ ਵਿਚ ਫੁਲਫਿਲਮੈਂਟ ਸੈਂਟਰ ਹਨ। 

2012 ਵਿਚ ਐਮੇਜ਼ਾਨ ਨੇ ਰੋਬੋਟ ਸਟਾਰਟ ਅੱਪ ਕੀਵਾ ਸਿਸਟਮਜ਼ ਨੂੰ ਖਰੀਦਿਆ ਸੀ। ਅੱਜ ਕੰਪਨੀ ਕੋਲ 2 ਲੱਖ ਕੀਵਾ ਰੋਬੋਟ ਹਨ। ਇਸ ਦੇ ਬਾਅਦ ਕੰਪਨੀ ਨੇ ਹੁਣ ਤੱਕ 5 ਲੱਖ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਹੈ। ਡਿਲੀਵਰੀ ਵੱਲ ਹੋਰ ਤੇਜ਼ ਅਤੇ ਆਪਣੇ ਵਿਰੋਧੀਆਂ ਤੋਂ ਅੱਗੇ ਰਹਿਣ ਦੇ ਲਈ ਕੰਪਨੀ ਨੂੰ ਵਧੀਕ ਰੋਬੋਟ ਦੀ ਲੋੜ ਹੈ। ਐਮੇਜ਼ਾਨ ਅਜਿਹੇ ਰੋਬੋਟ ਦੀ ਟੈਸਟਿੰਗ ਕਰ ਰਹੀ ਹੈ ਜੋ ਪੈਕੇਜ ਨੂੰ ਲਿਜਾ ਸਕੇ। ਇਸ ਮਹੀਨੇ ਦੇ ਸ਼ੁਰੂ ਵਿਚ ਵਿਚ ਐਮੇਜ਼ਾਨ ਨੋ ਬੋਸਟਨ ਵਿਚ ਰੋਬੋਟ ਦੇ ਡਿਜ਼ਾਈਨ ਅਤੇ ਨਿਰਮਾਣ ਲਈ ਇਕ ਪਲਾਂਟ ਵੀ ਖੋਲ੍ਹਿਆ ਹੈ। 

ਡਰੋਨ ਬਣਾਉਣ ਲਈ ਐਮੇਜ਼ਾਨ 6 ਸਾਲ ਤੋਂ ਕੰਮ ਕਰ ਰਿਹਾ ਹੈ। ਕੰਪਨੀ ਸੈਲਫ ਡਰਾਈਵਿੰਗ ਗੱਡੀਆਂ ਦੇ ਲਈ ਵੀ ਨਿਵੇਸ਼ ਕਰ ਰਹੀ ਹੈ। ਨਾਲ ਹੀ ਕੰਪਨੀ ਸੈਲਫ ਡਰਾਈਵਿੰਗ ਟਰੱਕ 'ਤੇ ਵੀ ਕੰਮ ਕਰ ਰਹੀ ਹੈ। ਰੋਬੋਟ ਅਤੇ ਡਰੋਨ ਨੂੰ ਲੈ ਕੇ ਕੰਪਨੀ ਕੋਲ ਚੁਣੌਤੀਆਂ ਵੀ ਹਨ। ਰੋਬੋਟ ਨੂੰ ਪਾਰਕ, ਕਾਰਾਂ, ਸਾਈਕਲ ਅਤੇ ਸੜਕ 'ਤੇ ਦੂਜੀ ਕਈ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਸੜਕ 'ਤੇ ਰੋਬੋਟ ਦੇ ਚਲਣ ਦੀ ਬਜਾਏ ਡਰੋਨ ਇਕ ਬਿਹਤਰ ਵਿਕਲਪ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਉਸ ਨੂੰ ਟੈਲੀਫੋਨ ਦੀਆਂ ਤਾਰਾਂ, ਪੰਛੀਆਂ ਅਤੇ ਪਾਲਤੂ ਕੁੱਤਿਆਂ ਨਾਲ ਜੂਝਣਾ ਪਵੇਗਾ। ਐਮਰਜੈਂਸੀ ਲੈਂਡਿੰਗ ਲਈ ਐਮੇਜ਼ਾਨ ਨੂੰ ਡਰੋਨ ਲਈ ਇਕ ਸੁਰੱਖਿਅਤ ਜਗ੍ਹਾ ਵੀ ਲੱਭਣੀ ਪਵੇਗੀ। 

ਡਰੋਨ ਡਿਲੀਵਰੀ ਸੈਗਮੈਂਟ ਵਿਚ ਅਲਫਾਬੇਟ, ਫੇਡੇਕਸ ਜਿਹੀਆਂ ਕੰਪਨੀਆਂ ਵੀ ਭਾਰੀ ਨਿਵੇਸ਼ ਕਰ ਰਹੀਆਂ ਹਨ। ਐਮੇਜ਼ਾਨ ਕੋਲ ਐਂਟੀਸਿਪੇਟਰੀ ਸ਼ਿਪਿੰਗ ਦਾ ਪੇਟੇਂਟ ਹੈ। ਇਸ ਦੇ ਮਾਧਿਅਮ ਨਾਲ ਕੰਪਨੀ ਇਹ ਅੰਦਾਜਾ ਲਗਾਏਗੀ ਤੁਸੀਂ ਕੀ ਕਰ ਸਕਦੇ ਹੋ ਅਤੇ ਉਹ ਪ੍ਰੋਡੈਕਟ ਲਈ ਨੋਟ ਪਹਿਲਾਂ ਹੀ ਤਿਆਰ ਕਰ ਲਵੇਗੀ। ਭਾਵੇਂਕਿ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕੰਪਨੀ ਇਸ ਨੂੰ ਕਿਵੇਂ ਅਮਲ ਵਿਚ ਲਿਆਉਂਦੀ ਹੈ। ਐਮੇਜ਼ਾਨ ਨੇ ਐਂਟੀਸਿਪੇਟਰੀ ਸ਼ਿਪਿੰਗ ਦਾ ਪੇਟੇਂਟ 2014 ਵਿਚ ਹੀ ਕਰਵਾ ਲਿਆ ਸੀ। ਕੰਜਊਮਰ ਬਿਹੇਵੀਅਰ ਦੇ ਆਧਾਰ 'ਤੇ ਐਮੇਜ਼ਾਨ ਆਪਣੀ ਇਹ ਰਣਨੀਤੀ ਲਾਗੂ ਕਰੇਗਾ। 2012 ਵਿਚ ਕੀਵਾ ਸਿਸਟਮ ਖਰੀਦਣ ਦੇ ਨਾਲ ਐਮੇਜ਼ਾਨ ਨੇ ਰੋਬੋਟਿਕਸ ਵਿਚ ਕਦਮ ਰੱਖਿਆ। ਕੰਪਨੀ ਹਾਲੇ ਭਰਤੀ ਕਰ ਰਹੀ ਹੈ ਪਰ ਇਕ ਵਾਰ ਰੋਬੋਟ ਤਿਆਰ ਹੋਣ ਦੇ ਬਾਅਦ ਕਰਮਚਾਰੀਆਂ ਨੂੰ ਕੱਢਣ ਦੀ ਵੀ ਸਮੱਸਿਆ ਉਸ ਦੇ ਸਾਹਮਣੇ ਆਵੇਗੀ। ਮੈਕੇਂਜੀ ਦੇ ਇਕ ਅਧਿਐਨ ਮੁਤਾਬਕ ਆਟੋਮੇਸ਼ਨ ਦੇ ਕਾਰਨ 2030 ਤੱਕ ਕਰੀਬ 36 ਕਰੋੜ ਲੋਕਾਂ ਨੂੰ ਆਪਣਾ ਕੰਮ ਬਦਲਣਾ ਪਵੇਗਾ।

Vandana

This news is Content Editor Vandana