US ਵੱਲੋਂ ਈਰਾਨ ਪਰਮਾਣੂ ਪ੍ਰੋਗਰਾਮ ਨਾਲ ਜੁੜੇ 12 ਵਿਅਕਤੀਆਂ ਤੇ ਸੰਸਥਾਵਾਂ ''ਤੇ ਪਾਬੰਦੀ

07/19/2019 11:15:21 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਈਰਾਨ ਦੇ ਪਰਮਾਣੂ ਭਰਪੂਰਤਾ ਪ੍ਰੋਗਰਾਮ ਨਾਲ ਜੁੜੇ 12 ਵਿਅਕਤੀਆਂ ਅਤੇ ਸੰਸਥਾਵਾਂ ਵਿਰੁੱਧ ਪਾਬੰਦੀਆਂ ਲਗਾਈਆਂ ਹਨ। ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀਰਵਾਰ ਨੂੰ ਦੱਸਿਆ ਕਿ ਈਰਾਨ, ਬੈਲਜੀਅਮ ਅਤੇ ਚੀਨ ਵਿਚ ਸਥਿਤ ਸੰਸਥਾਵਾਂ ਅਤੇ ਵਿਅਕਤੀ ਈਰਾਨ ਸੇਂਟ੍ਰੀਫਿਊਗ ਪ੍ਰੋਲੀਫਰੇਸ਼ਨ ਕੰਪਨੀ ਦੀ ਪਰਮਾਣੂ ਪ੍ਰਸਾਰ ਸੰਵੇਦਨਸ਼ੀਲ ਗਤੀਵਿਧੀਆਂ ਨਾਲ ਜੁੜੇ ਹਨ। 

ਪੋਂਪਿਓ ਨੇ ਦੱਸਿਆ ਕਿ ਪਾਬੰਦੀਆਂ ਦੇ ਤਹਿਤ ਅਮਰੀਕਾ ਵਿਚ ਇਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰ ਲਈਆਂ ਜਾਣਗੀਆਂ, ਪਾਬੰਦੀਸ਼ੁਦਾ ਲੋਕਾਂ ਅਤੇ ਸੰਸਥਾਵਾਂ ਨੂੰ ਦੇਸ਼ ਦੀ ਵਿੱਤੀ ਵਿਵਸਥਾ ਵਿਚ ਹਿੱਸੇਦਾਰੀ ਨਹੀਂ ਦਿੱਤੀ ਜਾਵੇਗੀ ਅਤੇ ਇਨ੍ਹਾਂ ਨੂੰ ਨਸਲਕੁਸ਼ੀ ਕਰਨ ਵਾਲੇ ਹਥਿਆਰਾਂ ਦੇ ਪ੍ਰਸਾਰਣ ਕਰਤਾ ਦੀ ਸੂਚੀ ਵਿਚ ਪਾਇਆ ਜਾਵੇਗਾ। 

ਵਿਦੇਸ਼ ਮੰਤਰੀ ਨੇ ਕਿਹਾ,''ਅਮਰੀਕਾ, ਈਰਾਨ ਦੇ ਯੂਰੇਨੀਅਮ ਦਾ ਭੰਡਾਰ ਵਧਾਉਣ ਅਤੇ 3.67 ਫੀਸਦੀ ਤੋਂ ਵੱਧ ਯੂਰੇਨੀਅਮ ਦੀ ਸਾਂਭ-ਸੰਭਾਲ ਸਮੇਤ ਸੰਵੇਦਨਸ਼ੀਲ ਪਰਮਾਣੂ ਗਤੀਵਿਧੀਆਂ ਦੇ ਹਾਲ ਦੇ ਵਿਸਥਾਰ ਦੀ ਸਖਤ ਨਿੰਦਾ ਕਰਦਾ ਹੈ।'' ਉਨ੍ਹਾਂ ਨੇ ਕਿਹਾ ਕਿ ਈਰਾਨ ਕੋਲ ਇਸ ਸਮੇਂ ਆਪਣੇ ਪਰਮਾਣੂ ਪ੍ਰੋਗਾਰਮ ਦਾ ਵਿਸਥਾਰ ਕਰਨ ਦਾ ਕੋਈ ਵਿਸ਼ਵਾਸਯੋਗ ਕਾਰਨ ਨਹੀਂ ਹੈ। ਇਸ ਦੇ ਪਿੱਛੇ ਇਕ ਹੀ ਕਾਰਨ ਹੋ ਸਕਦਾ ਹੈ ਉਹ ਹੈ ਅੰਤਰਰਾਸ਼ਟਰੀ ਭਾਈਚਾਰੇ ਨੂੰ ਧਮਕਾਉਣਾ।

Vandana

This news is Content Editor Vandana