ਕਾਬੁਲ ''ਚ ਤਾਲਿਬਾਨ ਨੀਤੀਆਂ ਖ਼ਿਲਾਫ਼ ਬਗ਼ਾਵਤ, ਮਹਿਲਾਵਾਂ ਨੇ ਕੀਤਾ ਪ੍ਰਦਰਸ਼ਨ

09/20/2021 5:38:53 PM

ਕੌਮਾਂਤਰੀ ਡੈਸਕ- ਅਫ਼ਗਾਨਿਸਤਾਨ 'ਚ ਤਾਲਿਬਾਨ ਸਰਕਾਰ ਦੇ ਕਮਾਨ ਸੰਭਾਲਦੇ ਹੀ ਇਸ ਦੇ ਖ਼ਿਲਾਫ਼ ਬਗ਼ਾਵਤ ਸ਼ੁਰੂ ਹੋ ਗਈ ਹੈ। ਜਿੱਥੇ ਲੋਕ ਕਈ ਸ਼ਹਿਰਾਂ 'ਚ ਤਾਲਿਬਾਨ ਦੇ ਸਖ਼ਤ ਪਾਬੰਦੀਆਂ ਤੇ ਨਿਯਮਾਂ ਦੇ ਖ਼ਿਲਾਫ਼ ਸੜਕਾਂ 'ਤੇ ਉਤਰ ਆਏ ਹਨ ਉੱਥੇ ਹੀ ਕਈ ਅਫ਼ਗਾਨ ਮਹਿਲਾਵਾਂ ਨੇ ਸਿੱਖਿਆ ਤੇ ਕੰਮ ਦੇ ਬਰਾਬਰ ਦੇ ਹੱਕ ਦੀ ਮੰਗ ਕਰਦੇ ਹੋਏ ਤਾਲਿਬਾਨ ਨੀਤੀਆ ਦੇ ਖ਼ਿਲਾਫ਼ ਕਾਬੁਲ 'ਚ ਪ੍ਰਦਰਸ਼ਨ ਕੀਤਾ।

ਇਕ ਮਹਿਲਾ ਰਿਪੋਰਟ ਦੇ ਹਵਾਲੇ ਤੋਂ ਇਸ ਦੀ ਜਾਣਕਾਰੀ ਮਿਲੀ ਹੈ। ਖ਼ਾਮਾ ਨਿਊਜ਼ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ 17 ਸਤੰਬਰ ਨੂੰ ਸਾਬਕਾ ਸਰਕਾਰ ਦੇ ਮਹਿਲਾ ਮਾਮਲਿਆਂ ਦੇ ਮੰਤਰਾਲਾ ਨੂੰ ਬੰਦ ਕਰਨ ਦੇ ਜਵਾਬ 'ਚ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਹੋਇਆ। ਪ੍ਰਦਰਸ਼ਨਕਾਰੀਆਂ ਮਹਿਲਾਵਾਂ ਨੇ ਕਿਹਾ ਸਾਡੀ ਪ੍ਰਗਟਾਵੇ ਦੀ ਆਜ਼ਾਦੀ ਸਾਡੀ ਸ਼ਕਤੀ ਦਾ ਨਤੀਜਾ ਹੈ ਤੇ ਸਿੱਖਿਆ, ਕੰਮ ਦੇ ਅਧਿਕਾਰ ਆਜ਼ਾਦੀ ਦੇ ਵਿਕਾਸ ਦੇ ਰਸਤੇ ਹਨ ਜਿਹੇ ਨਾਅਰੇ ਲਾਏ।

ਮੰਤਰਾਲਾ ਨੂੰ ਬੰਦ ਕਰਨ ਦੇ ਸਬੰਧ 'ਚ, ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਐਤਵਾਰ ਨੂੰ ਕਿਹਾ ਕਿ ਮਹਿਲਾਵਾਂ ਲਈ ਸ਼ਰੀਆ ਕਾਨੂੰਨ ਦੇ ਤਹਿਤ ਇਕ ਸ਼ਕਤੀਸ਼ਾਲੀ ਤੇ ਪ੍ਰਭਾਵੀ ਪ੍ਰਸ਼ਾਸਨ ਦੀ ਸਥਾਪਨਾ ਕਰਾਂਗੇ, ਨਾਲ ਹੀ ਇਹ ਵੀ ਕਿਹਾ ਕਿ ਇਸ ਨੂੰ ਮੰਤਰਾਲਾ ਤੇ ਉਪਨਾਮ ਦੇਣ ਦੀ ਲੋੜ ਨਹੀਂ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਬੁਲਾਰੇ ਨੇ ਕਿਹਾ ਸੀ ਕਿ ਸਾਬਕਾ ਮੰਤਰਾਲਾ ਨੇ ਅਫ਼ਗਾਨ ਮਹਿਲਾਵਾਂ ਦੇ ਜੀਵਨ ਦੀ ਬਿਹਤਰੀ ਲਈ ਕੁਝ ਨਹੀਂ ਕੀਤਾ। ਮੁਜਾਹਿਦ ਨੇ ਕਿਹਾ ਕਿ ਮੰਤਰਾਲਾ ਹੋਣ ਦੇ ਬਾਵਜੂਦ ਪੇਂਡੂ ਖੇਤਰ 'ਚ ਮਹਿਲਾਵਾਂ ਨੂੰ ਉਨ੍ਹਾਂ ਦੇ ਮੂਲ ਅਧਿਕਾਰ ਨਹੀਂ ਦਿੱਤੇ ਗਏ।

Tarsem Singh

This news is Content Editor Tarsem Singh