ਚੀਨ ਦੇ ਰਵੱਈਏ ਖ਼ਿਲਾਫ਼ ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ, ਕਹੀ ਅਹਿਮ ਗੱਲ

02/04/2022 10:25:51 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਕਿਹਾ ਹੈ ਕਿ ਉਹ ਚੀਨ ਦੀ ਫ਼ੈਸਲਿਆਂ ਖ਼ਿਲਾਫ਼ ਭਾਰਤ ਦੇ ਪ੍ਰਤੀ ਇਕਜੁੱਟ ਹੈ। ਅਸਲ ਵਿਚ ਦੇਸ਼ ਦੇ ਕਈ ਸੰਸਦ ਮੈਂਬਰਾਂ ਨੇ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਸੈਨਿਕਾਂ ਨਾਲ ਹਿੰਸਕ ਝੜਪ ਵਿੱਚ ਜ਼ਖਮੀ ਹੋਏ ਪੀਐੱਲਏ ਦੇ ਇੱਕ ਸੈਨਿਕ ਨੂੰ ਓਲੰਪਿਕ ਮਸ਼ਾਲ ਵਾਹਕ ਬਣਾਉਣ ਦੇ ਚੀਨ ਦੇ ਫ਼ੈਸਲੇ ਦੀ ਨਿੰਦਾ ਕੀਤੀ, ਇਸਦੇ ਬਾਅਦ ਅਮਰੀਕਾ ਨੇ ਇਹ ਬਿਆਨ ਦਿੱਤਾ ਹੈ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਨੂੰ ਇੱਕ ਰੋਜ਼ਾਨਾ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਜਿੱਥੇ ਤਕ ਗੱਲ ਭਾਰਤ-ਚੀਨ ਸਰਹੱਦ ਵਿਵਾਦ ਦੀ ਹੈ, ਅਸੀਂ ਸਿੱਧੇ ਗੱਲਬਾਤ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਆਪਣੇ ਗੁਆਂਢੀਆਂ ਨੂੰ ਡਰਾਉਣ-ਧਮਕਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ। ਜਿਵੇਂ ਕਿ ਅਸੀਂ ਹਮੇਸ਼ਾ ਕਹਿੰਦੇ ਹਾਂ, ਅਸੀਂ ਦੋਸਤਾਂ ਨਾਲ ਖੜ੍ਹੇ ਹਾਂ। ਅਸੀਂ ਹਿੰਦ-ਪ੍ਰਸ਼ਾਂਤ ਵਿੱਚ ਆਪਣੀ ਸਾਂਝੀ ਖੁਸ਼ਹਾਲੀ, ਸੁਰੱਖਿਆ ਲਈ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਲਈ ਹਿੱਸੇਦਾਰਾਂ ਅਤੇ ਸਹਿਯੋਗੀਆਂ ਨਾਲ ਖੜ੍ਹੇ ਹਾਂ।ਇਸ ਤੋਂ ਪਹਿਲਾਂ ਦੋ ਚੋਟੀ ਦੇ ਅਮਰੀਕੀ ਸੰਸਦ ਮੈਂਬਰਾਂ ਮਾਰਕੋ ਰੂਬਿਓ ਅਤੇ ਜਿਮ ਰਿਸ਼ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਐਲਪੀਏ) ਦੇ ਰੇਜਿਮੈਂਟਲ ਕਮਾਂਡਰ ਕਵੀ ਫਾਬਾਓ ਨੂੰ ਓਲੰਪਿਕ ਮਸ਼ਾਲ ਵਾਹਕ ਬਣਾਉਣ ਲਈ ਚੀਨ ਦੀ ਅਲੋਚਨਾ ਕੀਤੀ ਸੀ। 

ਪੜ੍ਹੋ ਇਹ ਅਹਿਮ ਖ਼ਬਰ -ਯੂਕ੍ਰੇਨ ਤਣਾਅ : ਬਾਈਡੇਨ ਨੇ ਹੋਰ ਜ਼ਿਆਦਾ ਫ਼ੌਜੀ ਯੂਰਪ ਭੇਜਣ ਦਾ ਲਿਆ ਫ਼ੈਸਲਾ

ਅਮਰੀਕੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਨੇ ਵੀ ਦੋਸ਼ ਲਗਾਇਆ ਕਿ ਚੀਨ ਦੀ ਸਰਕਾਰ ਅਤੇ ਚੀਨੀ ਕਮਿਊਨਿਸਟ ਪਾਰਟੀ ਦੁਆਰਾ ਓਲੰਪਿਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਦੁਨੀਆ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਸੈਨਾ ਦੇ ਰੇਜੀਮੇਂਟ ਕਮਾਂਡਰ ਕਵੀ ਫਾਬਾਓ 15 ਜੂਨ 2020 ਨੂੰ ਪੂਰਬੀ ਲੱਦਾਖ ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਸੈਨਿਕਾਂ ਨਾਲ ਸੀਮਾ 'ਤੇ ਹੋਈ ਹਿੰਸਕ ਝੜਪ ਵਿੱਚ ਜ਼ਖਮੀ ਹੋ ਗਏ ਸਨ ਅਤੇ ਚੀਨ ਨੇ ਓਲੰਪਿਕ ਸਮਾਰੋਹ ਵਿੱਚ ਉਨ੍ਹਾਂ ਨੂੰ ਮਸ਼ਾਲ ਵਾਹਕ ਦੇ ਰੂਪ ਵਿੱਚ ਚੁਣਿਆ ਹੈ। ਗਲਵਾਨ ਘਾਟੀ ਸੰਘਰਸ਼ ਵਿੱਚ ਭਾਰਤੀ ਸੈਨਾ ਦੇ 20 ਜਵਾਨ ਸ਼ਹੀਦ ਹੋਏ ਸਨ। ਪਿਛਲੇ ਸਾਲ ਫਰਵਰੀ ਵਿੱਚ ਚੀਨ ਨੇ ਅਧਿਕਾਰਤ ਤੌਰ 'ਤੇ ਸਵੀਕਾਰ ਕੀਤਾ ਸੀ ਕਿ ਉਸ ਦੇ ਪੰਜ ਫ਼ੌਜੀ ਅਧਿਕਾਰੀ ਅਤੇ ਜਵਾਨ ਝੜਪ ਵਿੱਚ ਸ਼ਹੀਦ ਹੋਏ। ਬੀਜਿੰਗ ਵਿੱਚ 24ਵੇਂ ਸ਼ੀਤਕਾਲੀਨ ਓਲੰਪਿਕ ਸਮਾਰੋਹ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana