ਅਮਰੀਕਾ : ਸਾਊਦੀ ਨਾਗਰਿਕ ਨੂੰ FBI ਨਾਲ ਝੂਠ ਬੋਲਣ ਦੇ ਮਾਮਲੇ ''ਚ ਹੋਈ ਜੇਲ

10/04/2019 9:24:49 AM

ਵਾਸ਼ਿੰਗਟਨ (ਵਾਰਤਾ)— ਅਮਰੀਕਾ ਦੀ ਇਕ ਅਦਾਲਤ ਨੇ ਫੈਡਰਲ ਜਾਂਚ ਬਿਊਰੋ (ਐੱਫ.ਬੀ.ਆਈ.) ਨਾਲ ਝੂਠ ਬੋਲਣ ਦੇ ਮਾਮਲੇ ਵਿਚ ਸਾਊਦੀ ਅਰਬ ਦੇ ਇਕ ਨਾਗਰਿਕ ਨੂੰ 12 ਸਾਲ ਤੋਂ ਜ਼ਿਆਦਾ ਦੀ ਸਜ਼ਾ ਸੁਣਾਈ ਹੈ। ਨਾਈਫ ਅਬਦੁੱਲਾਜ਼ੀਜ਼ ਐੱਮ. ਅਲਫੱਲਾਜ਼ (35) ਨੇ ਅਧਿਕਾਰੀਆਂ ਨੂੰ ਪੁੱਛਗਿੱਛ ਦੌਰਾਨ ਅਫਗਾਨਿਸਤਾਨ ਵਿਚ ਅਲ ਕਾਇਦਾ ਵੱਲੋਂ ਸੰਚਾਲਿਤ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਦੇ ਮਾਮਲੇ ਵਿਚ ਝੂਠ ਬੋਲਿਆ ਸੀ। ਨਿਆਂਇਕ ਵਿਭਾਗ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। 

ਬਿਆਨ ਵਿਚ ਕਿਹਾ ਗਿਆ,''ਸਾਊਦੀ ਅਰਬ ਦੇ ਨਾਗਰਿਕ ਅਤੇ ਅਮਰੀਕਾ ਵਿਚ ਓਕਹੋਮ ਦੇ ਵੈਦਰਫੋਰਡ ਵਿਚ ਰਹਿ ਚੁੱਕੇ ਨਾਈਫ ਅਬਦੁੱਲਾਜ਼ੀਜ਼ ਐੱਮ. ਅਲਫੱਲਾਜ਼ ਨੂੰ 151 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਲਫੱਲਾਜ਼ ਨੂੰ ਇਹ ਸਜ਼ਾ ਸਾਲ 2000 ਦੇ ਬਾਅਦ ਅਫਗਾਨਿਸਤਾਨ ਵਿਚ ਅਲ ਕਾਇਦਾ ਵੱਲੋਂ ਸੰਚਾਲਿਤ ਸਿਖਲਾਈ ਕੈਂਪ ਵਿਚ ਸ਼ਾਮਲ ਹੋਣ ਨੂੰ ਲੈ ਕੇ ਝੂਠ ਬੋਲਣ ਦੇ ਮਾਮਲੇ ਵਿਚ ਸੁਣਾਈ ਗਈ ਹੈ। 

ਨਿਆਂਇਕ ਵਿਭਾਗ ਦੇ ਬਿਆਨ ਮੁਤਾਬਕ ਅਮਰੀਕੀ ਫੌਜ ਵੱਲੋਂ ਅਫਗਾਨਿਸਤਾਨ ਦੀ ਇਕ ਯੁੱਧਭੂਮੀ ਤੋਂ ਪ੍ਰਾਪਤ ਅਲ ਕਾਇਦਾ ਦੀ ਇਕ ਐਪਲੀਕੇਸ਼ਨ 'ਤੇ ਅਲਫੱਲਾਜ਼ ਦੀਆਂ ਉਂਗਲਾਂ ਦੇ ਨਿਸ਼ਾਨ ਮਿਲਣ ਦੇ ਬਾਅਦ ਉਸ ਦੀ ਪਛਾਣ ਹੋਈ ਸੀ।

Vandana

This news is Content Editor Vandana