ਅਮਰੀਕਾ : ਗੋਲੀਬਾਰੀ ਤੋਂ ਬਾਅਦ ਅਟਲਾਂਟਾ ''ਚ ਪ੍ਰਮੁੱਖ ਸੜਕਾਂ ਕੀਤੀਆਂ ਗਈਆਂ ਬੰਦ

10/20/2021 8:53:37 PM

ਅਟਲਾਂਟਾ-ਅਟਲਾਂਟਾ ਪੁਲਸ ਨੇ ਬੁੱਧਵਾਰ ਨੂੰ ਤੜਕੇ ਸ਼ਹਿਰ ਨੇੜੇ ਗੋਲੀਬਾਰੀ ਹੋਣ ਤੋਂ ਬਾਅਦ ਪ੍ਰਮੁੱਖ ਸੜਕਾਂ ਅਤੇ ਘਟੋ-ਘੱਟ ਚਾਰ ਚੌਕ ਬੰਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਇਕ ਬਖਤਰਬੰਦ ਵਾਹਨ, ਇਕ ਐਂਬੂਲੈਂਸ ਅਤੇ ਅਧਿਕਾਰੀਆਂ ਦੇ ਕਈ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਮਰੀਕਾ ਦੀ 5 ਤੋਂ 11 ਸਾਲ ਉਮਰ ਵਰਗ ਦੇ 2.8 ਕਰੋੜ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ

ਸਥਾਨਕ ਮੀਡੀਆ ਸੰਸਥਾ ਨੇ ਖਬਰ ਦਿੱਤੀ ਹੈ ਕਿ ਪੁਲਸ ਨੇ ਬਹੁ-ਮੰਜ਼ਲੀ ਇਮਾਰਤ ਵਾਲੀ ਇਕ ਗਲੀ 'ਚ ਅਧਿਕਾਰੀਆਂ 'ਤੇ ਚਲਾਈ ਗਈ ਗੋਲੀ ਦਾ ਜਵਾਬ ਦਿੱਤਾ। ਪੁਲਸ ਦਾ ਮੰਨਣਾ ਹੈ ਕਿ ਉਸ ਨੇ 'ਸ਼ੂਟਰ' ਨੂੰ ਇਸ ਇਲਾਕੇ ਤੱਕ ਸੀਮਿਤ ਕਰ ਦਿੱਤਾ ਹੈ। ਇਸ ਘਟਨਾ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਫਿਲਹਾਲ ਖਬਰ ਨਹੀਂ ਹੈ।

ਇਹ ਵੀ ਪੜ੍ਹੋ : ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar