ਭਾਰਤ ਨੂੰ ਹਥਿਆਰ ਵੇਚਣ ਦੇ ਟਰੰਪ ਦੇ ਫੈਸਲੇ ਦੀ ਡੈਮੋਕ੍ਰੇਟ ਸਾਂਸਦ ਵੱਲੋਂ ਆਲੋਚਨਾ

02/25/2020 12:53:20 PM

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਬਰਨੀ ਸੈਂਡਰਸ ਨੇ ਭਾਰਤ ਨੂੰ ਹਥਿਆਰ ਵੇਚਣ ਦੇ ਮੁੱਦੇ 'ਤੇ ਸੋਮਵਾਰ ਨੂੰ ਟਰੰਪ ਦੀ ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਇਸ ਦੀ ਬਜਾਏ ਅਮਰੀਕਾ ਨੂੰ ਭਾਰਤ ਦੇ ਨਾਲ ਧਰਤੀ ਬਚਾਉਣ ਦੀ ਖਾਤਰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਹਿੱਸੇਦਾਰੀ ਕਰਨੀ ਚਾਹੀਦੀ ਹੈ। ਸੈਂਡਰਸ ਨੇਵਾਡਾ ਅਤੇ ਨਿਊ ਹੈਂਪਸ਼ਾਇਰ ਦੀ ਪ੍ਰਾਇਮਰੀ ਜਿੱਤ ਚੁੱਕੇ ਹਨ।ਆਯੋਵਾ ਦਾ ਨਤੀਜਾ ਹਾਲੇ ਨਹੀਂ ਆਇਆ ਹੈ। ਭਾਰਤ ਦੇ 2 ਦਿਨੀਂ ਦੌਰੇ 'ਤੇ ਆਏ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਭਾਰਤ ਦੇ ਨਾਲ 3 ਅਰਬ ਡਾਲਰ ਦੇ ਰੱਖਿਆ ਸੌਦਿਆਂ 'ਤੇ ਦਸਤਖਤ ਕਰੇਗਾ। ਇਸ ਦੇ ਬਾਅਦ ਸੈਂਡਰਸ ਨੇ ਇਹ ਟਿੱਪਣੀ ਕੀਤੀ।

ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਆਯੋਜਿਤ ' ਨਮਸਤੇ ਟਰੰਪ' ਪ੍ਰੋਗਰਾਮ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਸੀ ਕਿ 3 ਅਰਬ ਡਾਲਰ ਕੀਮਤ ਦੇ ਅਤੀ ਆਧੁਨਿਕ ਮਿਲਟਰੀ ਹੈਲੀਕਾਪਟਰ ਅਤੇ ਹੋਰ ਉਪਕਰਨਾਂ ਲਈ ਮੰਗਲਵਾਰ ਨੂੰ ਸਮਝੌਤੇ ਕੀਤੇ ਜਾਣਗੇ। ਸੈਂਡਰਸ ਨੇ ਕਿਹਾ,''ਰੇਥਿਯਾਨ, ਬੋਇੰਗ ਅਤੇ ਲਾਕਹੀਡ ਨੂੰ ਸੰਪੰਨ ਬਣਾਉਣ ਲਈ 3 ਅਰਬ ਡਾਲਰ ਦੇ ਹਥਿਆਰ ਵੇਚਣ ਦੀ ਬਜਾਏ ਅਮਰੀਕਾ ਨੂੰ ਭਾਰਤ ਦੇ ਨਾਲ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਹਿੱਸੇਦਾਰੀ ਕਰਨੀ ਚਾਹੀਦੀ ਹੈ।'' ਉਹਨਾਂ ਨੇ ਕਿਹਾ,''ਹਵਾ ਪ੍ਰਦੂਸ਼ਣ ਨੂੰ ਘੱਟ ਕਰਨ, ਨਵਿਆਉਣਯੋਗ ਊਰਜਾ ਸੰਬੰਧੀ ਕੰਮਾਂ ਲਈ ਅਤੇ ਆਪਣੀ ਧਰਤੀ ਨੂੰ ਬਚਾਉਣ ਦੀ ਖਾਤਰ ਅਸੀਂ ਮਿਲ ਕੇ ਕੰਮ ਕਰ ਸਕਦੇ ਹਾਂ।''

Vandana

This news is Content Editor Vandana