ਪੁਲਾੜ ਯਾਤਰੀ ਸਪੇਸ ''ਚ ਕਸਰਤ ਕਰਨ ਤਾਂ ਬੇਹੋਸ਼ ਹੋਣ ਦੀ ਸੰਭਾਵਨਾ ਘੱਟ

07/21/2019 5:46:57 PM

ਵਾਸ਼ਿੰਗਟਨ (ਭਾਸ਼ਾ)— ਖੋਜਕਰਤਾਵਾਂ ਨੇ ਪੁਲਾੜ ਯਾਤਰੀਆਂ ਦੇ ਸਿਹਤਮੰਦ ਰਹਿਣ ਲਈ ਇਕ ਨਵਾਂ ਤਰੀਕਾ ਵਿਕਸਿਤ ਕੀਤਾ ਹੈ। ਇਹ ਤਰੀਕਾ ਅਜਿਹਾ ਹੈ ਜਿਸ ਨਾਲ ਸਪੇਸ ਵਿਚ ਲੰਬਾ ਸਮਾਂ ਬਿਤਾਉਣ ਵਾਲੇ ਪੁਲਾੜ ਯਾਤਰੀਆਂ ਨੂੰ ਧਰਤੀ 'ਤੇ ਪਰਤਣ ਦੇ ਬਾਅਦ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ ਮਤਲਬ ਬੇਹੋਸ਼ ਹੋਣ ਦੀ ਸੰਭਾਵਨਾ ਘੱਟ ਹੋਵੇਗੀ। ਅਮਰੀਕਾ ਦੀ ਯੂਨੀਵਰਸਿਟੀ ਆਫ ਟੈਕਸਾਸ ਸਾਊਥਵੈਸਟਰਨ ਮੈਡੀਕਲ ਸੈਂਟਰ ਦੇ ਪ੍ਰੋਫੈਸਰ ਬੇਂਜਮਿਨ ਲਿਵਾਈਨ ਨੇ ਕਿਹਾ,''ਮੈਨੇਡ ਸਪੇਸ ਫਲਾਈਟ ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਸਭ ਤੋਂ ਵੱਡੀ ਸਮੱਸਿਆ ਇਹ ਰਹੀ ਹੈ ਕਿ ਪੁਲਾੜ ਯਾਤਰੀ ਦੇ ਧਰਤੀ 'ਤੇ ਪਰਤਣ ਦੇ ਬਾਅਦ ਉਹ ਬੇਹੋਸ਼ ਹੋ ਜਾਂਦੇ ਸਨ। ਗੁਰਤਾਕਰਸ਼ਣ ਮੁਕਤ ਵਾਤਾਵਰਣ ਵਿਚ ਜਿੰੰਨਾਂ ਜ਼ਿਆਦਾ ਸਮਾਂ ਬਿਤਾਇਆ ਜਾਂਦਾ ਹੈ ਖਤਰਾ ਉਨ੍ਹਾਂ ਹੀ ਵੱਧਦਾ ਜਾਂਦਾ ਹੈ।'' 

ਟੈਕਸਾਸ ਹੈਲਥ ਪ੍ਰੈੱਸਬਾਈਟੇਰੀਆਨ ਹਸਪਤਾਲ ਦੇ ਇੰਸਟੀਚਿਊਟ ਆਫ ਐਕਸਰਸਾਈਜ਼ ਐਂਡ ਇਨਵਾਇਰਮੈਂਟਲ ਮੈਡੀਸਨ ਦੇ ਨਿਦੇਸ਼ਕ ਲੇਵਾਈਨ ਨੇ ਕਿਹਾ,''ਇਹ ਸਮੱਸਿਆ ਲੰਬੇ ਸਮੇਂ ਤੋਂ ਪੁਲਾੜ ਪ੍ਰੋਗਰਾਮਾਂ ਲਈ ਪਰੇਸ਼ਾਨੀ ਬਣੀ ਹੋਈ ਹੈ ਪਰ ਇਹ ਸਥਿਤੀ ਅਜਿਹੀ ਹੈ ਜਿਸ ਨੂੰ ਅਕਸਰ ਸਧਾਰਨ ਲੋਕ ਵੀ ਮਹਿਸੂਸ ਕਰਦੇ ਹਨ।'' ਚੱਕਰ ਆਉਣਾ ਜਾਂ ਬੇਹੋਸ਼ ਹੋਣਾ ਖੂਨ ਦੇ ਪ੍ਰਵਾਹ ਵਿਚ ਤਬਦੀਲੀ ਕਾਰਨ ਹੁੰਦਾ ਹੈ ਜੋ ਜ਼ਿਆਦਾ ਸਮੇਂ ਤੱਕ ਬੈੱਡ ਰੈਸਟ ਲੈਣ ਜਾਂ ਕੁਝ ਨਿਸ਼ਚਿਤ ਬੀਮਾਰੀਆਂ ਜਾਂ ਫਿਰ ਪੁਲਾੜ ਯਾਤਰੀਆਂ ਦੇ ਮਾਮਲੇ ਵਿਚ ਗੁਰਤਾਕਰਸ਼ਣ ਵਾਲੇ ਵਾਤਾਵਰਣ ਵਿਚ ਰਹਿਣ ਕਾਰਨ ਹੁੰਦੇ ਹਨ। 

ਇਹ ਅਧਿਐਨ 12 ਪੁਲਾੜ ਯਾਤਰੀਆਂ 'ਤੇ ਕੀਤਾ ਗਿਆ ਜੋ ਕਰੀਬ 6 ਮਹੀਨੇ ਤੱਕ ਪੁਲਾੜ ਵਿਚ ਰਹੇ। ਸਾਰਿਆਂ ਨੇ ਉਡਾਣ ਦੌਰਾਨ ਰੋਜ਼ਾਨਾ 2 ਘੰਟੇ ਕਸਰਤ ਸਿੱਖੀ ਤਾਂ ਜੋ ਨਾੜੀਆਂ, ਹੱਡੀਆਂ ਜਾਂ ਮਾਸਪੇਸ਼ੀਆਂ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੂੰ ਲੈਂਡਿੰਗ ਦੌਰਾਨ ਸਲਾਈਨ ਵੀ ਦਿੱਤਾ ਗਿਆ। ਨਾਲ ਹੀ ਸਪੇਸ ਵਿਚ ਜਾਣ ਤੋਂ ਪਹਿਲਾਂ, ਉੱਥੇ ਰਹਿਣ ਦੌਰਾਨ ਅਤੇ ਸਪੇਸ ਵਿਚੋਂ ਵਾਪਸ ਆਉਣ ਦੇ ਬਾਅਦ 24 ਘੰਟੇ ਦੀ ਮਿਆਦ ਵਿਚ ਉਨ੍ਹਾਂ ਦੀ ਹਰੇਕ ਧੜਕਨ ਦੇ ਨਾਲ ਉਨ੍ਹਾਂ ਦਾ ਬੀ.ਪੀ. ਮਾਪਿਆ ਗਿਆ। ਖੋਜਕਰਤਾਵਾਂ ਨੇ ਪਾਇਆ ਕਿ ਲੈਂਡਿੰਗ ਦੇ 24 ਘੰਟੇ ਦੇ ਬਾਅਦ ਕਿਸੇ ਵੀ ਪੁਲਾੜ ਯਾਤਰੀ ਨੂੰ ਚੱਕਰ ਆਉਣ ਜਾਂ ਬੇਹੋਸ਼ੀ ਜਿਹਾ ਮਹਿਸੂਸ ਨਹੀਂ ਹੋਇਆ। ਇਹ ਅਧਿਐਨ ਇਕ ਪੱਤਰਿਕਾ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। 

Vandana

This news is Content Editor Vandana