ਮਹਾਮਾਰੀ ਨਾਲ ਲੜਾਈ ''ਚ ਅਸੀਂ ਭਾਵੇਂ ਥੱਕ ਚੁੱਕੇ ਹਾਂ ਪਰ ਕੋਰੋਨਾ ਨਹੀਂ : WHO ਚੀਫ

11/10/2020 5:58:21 PM

ਸੰਯੁਕਤ ਰਾਸ਼ਟਰ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਹੁਣ ਤੱਕ ਦੁਨੀਆ ਭਰ ਵਿਚ 51 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਪੀੜਤ ਹਨ ਜਦਕਿ 12 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜ਼ਿਆਦਾਤਰ ਦੇਸ਼ ਸੁਰੱਖਿਆ ਦੇ ਲਈ ਤਾਲਾਬੰਦੀ ਦੀ ਸਥਿਤੀ ਵਿਚ ਹਨ। ਇਹੀਕਾਰਨ ਹੈ ਕਿ ਸੋਮਵਾਰ ਨੂੰ ਡਬਲਊ.ਐੱਚ.ਓ. ਚੀਫ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਭਾਵੇਂ ਮਹਾਮਾਰੀ ਨਾਲ ਲੜਦੇ ਹੋਏ ਥੱਕ ਚੁੱਕੇ ਹਾਂ ਪਰ ਜਾਨਲੇਵਾ ਵਾਇਰਸ ਹਾਲੇ ਤੱਕ ਹਾਰਿਆ ਨਹੀਂ ਹੈ। ਉਹ ਲਗਾਤਾਰ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਰਿਹਾ ਹੈ।

ਡਬਲਊ.ਐੱਚ.ਓ. ਦੀ ਮੁੱਖ ਸਾਲਾਨਾ ਸਭਾ ਨੂੰ ਸੰਬੋਧਿਤ ਕਰਦਿਆਂ ਚੀਫ ਟੇਡ੍ਰੋਸ ਅਧਨੋਮ ਗ੍ਰੇਬੇਸੀਅਸ ਨੇ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋਏ ਬਾਈਡੇਨ ਦਾ ਵੀ ਸਮਰਥਨ ਕੀਤਾ ਅਤੇ ਆਸ ਜ਼ਾਹਰ ਕੀਤੀ ਕਿ ਇਸ ਨਾਲ ਮਹਾਮਾਰੀ ਨੂੰ ਖਤਮ ਕਰਨ ਦੇ ਲਈ ਗਲੋਬਲ ਸਹਿਯੋਗ ਮਿਲੇਗਾ। ਉੱਥੇ ਵਿਗਿਆਨ ਦੀ ਪਾਲਣਾ ਕਰਨ ਵਾਲਿਆਂ ਲਈ ਕਿਹਾਕਿ ਇਹ ਮਹੱਤਵਪੂਰਨ ਹੈ ਕਿ ਉਹ ਵਾਇਰਸ ਦੇ ਖਤਰੇ ਤੋਂ ਮੂੰਹ ਨਾ ਮੋੜਨ ਕਿਉਂਕਿ ਅਸੀਂ ਭਾਵੇਂ ਹੀ ਕੋਰੋਨਾਵਾਇਰਸ ਨਾਲ ਲੜਾਈ ਵਿਚ ਥੱਕ ਚੁੱਕੇ ਹਾਂ ਪਰ ਉਹ ਸਾਡੇ ਤੋਂ ਥੱਕਿਆ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਟਰੰਪ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਅਹੁਦਾ ਛੱਡਦੇ ਹੀ ਜਾ ਸਕਦੇ ਹਨ ਜੇਲ੍ਹ

ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਉਣਦੇ ਬਾਅਦ ਇਕਾਂਤਵਾਸ ਤੋਂ ਬਾਹਰ ਆਉਣ ਦੇਬਾਅਦ ਟ੍ਰੇਡੋਸ ਨੇ ਕਿਹਾ ਕਿ ਵਾਇਰਸ ਕਮਜ਼ੋਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਅਸੀਂ ਵਾਇਰਸ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਅਤੇ ਨਾ ਹੀ ਆਪਣੀਆਂ ਅੱਖਾਂ ਬੰਦ ਕਰ ਕੇ ਇਹ ਆਸ ਕਰ  ਸਕਦੇ ਹਾਂ ਕਿ ਇਹ ਖੁਦ ਦੀ ਦੂਰ ਹੋ ਜਾਵੇਗਾ। ਉਹਨਾਂ ਨੇ ਅੱਗੇ ਕਿਹਾਕਿ ਇਹ ਰਾਜਨੀਤਕ ਬਿਆਨਬਾਜ਼ੀ ਜਾਂ ਸਾਜਿਸ਼ ਦੇ ਸਿਧਾਂਤਾ 'ਤੇ ਕੋਈ ਧਿਆਨ ਨਹੀਂ ਦਿੰਦਾ ਹੈ। ਇਸ ਦੇਖਿਲਾਫ਼ ਇਕੋਇਕ ਸਾਡੀ ਆਸ ਵਿਗਿਆਨ, ਹੱਲ ਅਤੇ ਇਕਜੁੱਟਤਾ ਹੈ।ਡਬਲਊ.ਐੱਚ. ਨੂੰ ਆਸ ਹੈ ਕਿ ਬਾਈਡੇਨ ਪ੍ਰਸ਼ਾਸਨ ਡੋਨਾਲਡ ਟਰੰਪ ਵੱਲੋਂ ਲਏ ਗਏ ਫ਼ੈਸਲਿਆਂ ਨੂੰ ਪਲਟ ਦੇਵੇਗਾ।

Vandana

This news is Content Editor Vandana