ਬ੍ਰਿਟੇਨ ਦੇ ਸਭ ਤੋਂ ਨੌਜਵਾਨ ਕਰੋੜਪਤੀਆਂ 'ਚ ਸ਼ਾਮਲ ਹੋਇਆ ਇਹ ਭਾਰਤੀ

10/17/2017 12:13:17 AM

ਲੰਡਨ— ਭਾਰਤੀ ਮੂਲ ਦੇ ਕਿਸ਼ੋਰ ਦੀ ਆਨਲਾਈਨ ਕੰਪਨੀ ਦਾ ਮੁੱਲ ਸਿਰਫ ਇਕ ਸਾਲ 'ਚ ਇਕ ਕਰੋੜ 20 ਲੱਖ ਪਾਉਂਡ ਹੋਣ ਤੋਂ ਬਾਅਦ ਉਹ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਕਰੋੜਪਤੀਆਂ 'ਚ ਸ਼ਾਮਲ ਹੋ ਗਿਆ ਹੈ। 
ਅਕਸ਼ੈ ਰੂਪਾਰੇਲੀਆ ਨਾਂ ਦਾ 19 ਸਾਲਾਂ ਭਾਰਤੀ ਮੂਲ ਦਾ ਕਿਸ਼ੋਰ ਆਪਣੀ ਪੜਾਈ ਦੇ ਨਾਲ-ਨਾਲ ਜ਼ਮੀਨ ਦਾ ਸੌਦਾ ਕਰਾਵਉਣ ਦਾ ਕੰਮ ਕਰਦਾ ਹੈ। ਉਸ ਦੀ ਕੰਪਨੀ ਵੈੱਬਸਾਈਟ 'ਡੋਰਸਟੈਪ ਡਾਟ ਕੋ ਡਾਟ ਯੂਕੇ' ਸ਼ੁਰੂ ਹੋਣ ਤੋਂ 16 ਮਹੀਨਿਆਂ ਦੇ ਅੰਦਰ ਬ੍ਰਿਟੇਨ 'ਚ 18 ਵੱਡੀਆਂ ਆਨਲਾਈਨ ਕੰਪਨੀਆਂ 'ਚ ਸ਼ੁਮਾਰ ਹੋ ਗਈ ਹੈ। ਰੂਪਾਰੇਲੀਆ ਦਾ ਦਾਆਵਾ ਹੈ ਕਿ ਉਸ ਨੇ ਜਦੋਂ ਤੋਂ ਆਪਣਾ ਬਿਜ਼ਨਸ ਸੈਟਅਪ ਕੀਤਾ ਹੈ, ਉਦੋਂ ਤੋਂ ਹੁਣ ਤੱਕ 10 ਕਰੋੜ ਪਾਉਂਡ ਦੀ ਜ਼ਮੀਨ ਦਾ ਸੌਦਾ ਕਰਵਾ ਚੁੱਕਾ ਹੈ। ਉਸ ਨੇ ਇਸ ਕੰਪਨੀ ਦੀ ਸ਼ੁਰੂਆਤ 7 ਹਜ਼ਾਰ ਪਾਉਂਡ ਦਾ ਉਧਾਰ ਲੈ ਕੇ ਕੀਤੀ ਸੀ ਪਰ ਹੁਣ ਉਸ ਦੀ ਕੰਪਨੀ 'ਚ 12 ਲੋਕ ਕੰਮ ਕਰਦੇ ਹਨ। ਅਕਸ਼ੈ ਦੇ ਪਿਤਾ ਕੌਸ਼ਿਕ ਇਕ ਕੇਅਰ ਵਰਕਰ ਹਨ ਤੇ ਉਸ ਦੀ ਮਾਂ ਰੇਣੁਕਾ ਬੱਚਿਆਂ ਦੇ ਸਕੂਲ 'ਚ ਸਹਾਇਕ ਅਧਿਆਪਕਾ ਹੈ।