ਸੰਯੁਕਤ ਅਰਬ ਅਮੀਰਾਤ 'ਚ ਭਾਰਤੀ ਨੇ ਜਿੱਤਿਆ ਇਕ ਕਰੋੜ ਦਰਾਮ ਦਾ ਜੈਕਪਾਟ

09/04/2020 6:30:24 PM

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ ਦੇ ਆਬੂਧਾਬੀ ਵਿਚ 35 ਸਾਲਾ ਇਕ ਭਾਰਤੀ ਸ਼ਖਸ ਨੇ ਇਕ ਕਰੋੜ ਦਰਾਮ ਮਤਲਬ 19.90 ਕਰੋੜ ਦਾ ਜੈਕਪਾਟ ਜਿੱਤਿਆ ਹੈ। ਖਲੀਜ਼ ਟਾਈਮਜ਼ ਦੀ ਇਕ ਰਿਪੋਰਟ ਦੇ ਮੁਤਾਬਕ, ਮੂਲ ਰੂਪ ਨਾਲ ਪੰਜਾਬ ਦੇ ਵਸਨੀਕ ਗੁਰਪ੍ਰੀਤ ਸਿੰਘ ਸ਼ਾਰਜਾਹ ਵਿਚ ਆਈ.ਟੀ. ਮੈਨੇਜਰ ਦੇ ਰੂਪ ਵਿਚ ਕੰਮ ਕਰਦੇ ਹਨ। ਉਹਨਾਂ ਨੇ 12 ਅਗਸਤ ਨੂੰ ਲਾਟਰੀ ਦਾ ਇਕ ਟਿਕਟ ਖਰੀਦਿਆ ਸੀ। ਆਯੋਜਕਾਂ ਨੇ ਤਿੰਨ ਸਤੰਬਰ ਨੂੰ ਗੁਰਪ੍ਰੀਤ ਨੂੰ ਫੋਨ ਕਰ ਕੇ ਦੱਸਿਆ ਕਿ ਉਹਨਾਂ ਨੇ ਲਾਟਰੀ ਜਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ-  ਤਾਈਵਾਨ ਨੇ ਪਾਸਪੋਰਟ 'ਚ ਕੀਤੀ ਤਬਦੀਲੀ, ਹਟਾਇਆ 'ਰੀਪਬਲਿਕ ਆਫ ਚਾਈਨਾ' 

ਪਹਿਲਾਂ ਤਾਂ ਗੁਰਪ੍ਰੀਤ ਨੂੰ ਲੱਗਾ ਕਿ ਕੋਈ ਉਹਨਾਂ ਦੇ ਨਾਲ ਮਜ਼ਾਕ ਕਰ ਰਿਹਾ ਹੈ।ਗੁਰਪ੍ਰੀਤ ਪਿਛਲੇ ਦੋ ਸਾਲਾਂ ਦੇ ਵੱਧ ਸਮੇਂ ਤੋਂ ਬਿਗ ਟਿਕਟ ਰੈਫਲ ਲਾਟਰੀ ਵਿਚ ਹਿੱਸਾ ਲੈ ਰਹੇ ਹਨ ਪਰ ਸੋਸ਼ਲ ਮੀਡੀਆ 'ਤੇ ਹੋਣ ਵਾਲੇ ਲੱਕੀ ਡ੍ਰਾ 'ਤੇ ਉਹਨਾਂ ਦਾ ਧਿਆਨ ਬਹੁਤ ਘੱਟ ਜਾਂਦਾ ਸੀ। ਉਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਮਹਾਮਾਰੀ ਵਿਚ ਉਹਨਾਂ ਦਾ ਸਮਾਂ ਬਦਲ ਜਾਵੇਗਾ। ਉਹਨਾਂ ਨੇ ਕਿਹਾ ਕਿ ਜੈਕਪਾਟ ਦੀ ਰਾਸ਼ੀ ਨਾਲ ਉਹ ਸੰਯੁਕਤ ਅਰਬ ਅਮੀਰਾਤ ਵਿਚ ਇਕ ਘਰ ਖਰੀਦਣਗੇ ਅਤੇ ਪੰਜਾਬ ਵਿਚ ਰਹਿ ਰਹੇ ਆਪਣੇ ਮਾਤਾ-ਪਿਤਾ ਨੂੰ ਇੱਥੇ ਲਿਆਉਣਗੇ ਤਾਂ ਜੋ ਉਹ ਉਹਨਾਂ ਦੇ ਨਾਲ ਰਹਿ ਸਕਣ।

Vandana

This news is Content Editor Vandana