ਯਾਤਰੀ ਨੂੰ ਜਹਾਜ਼ ''ਚੋਂ ਘਸੀਟ ਕੇ ਬਾਹਰ ਉਤਾਰਨ ਤੋਂ ਬਾਅਦ ਅਮਰੀਕੀ ਏਅਰਲਾਈਨਜ਼ ਕਰ ਰਹੀ ਹੈ ਹੁਣ ਇਹ ਕੰਮ

04/27/2017 6:01:19 PM

ਸ਼ਿਕਾਗੋ— ਜਹਾਜ਼ ''ਚੋਂ ਇਕ ਯਾਤਰੀ ਨੂੰ ਘਸੀਟ ਕੇ ਉਤਾਰਨ ਤੋਂ ਬਾਅਦ ਨਿਸ਼ਾਨੇ ''ਤੇ ਆਈ ਅਮਰੀਕੀ ਏਅਰਲਾਈਨਜ਼ ਹੁਣ ਆਪਣਾ ਅਕਸ ਸੁਧਾਰਨ ''ਚ ਜੁਟ ਗਈ ਹੈ। ਯੂਨਾਈਟਡ ਏਅਰਲਾਈਨਜ਼ ਨੇ ਕਿਹਾ ਕਿ ਹਵਾਈ ਜਹਾਜ਼ ਵਿਚ ਸਮਰੱਥਾ ਤੋਂ ਵਧ ਬੁਕਿੰਗ ਹੋਣ ਦੀ ਸਥਿਤੀ ''ਚ ਆਪਣੀ ਮਰਜ਼ੀ ਨਾਲ ਸੀਟ ਛੱਡਣ ਵਾਲੇ ਯਾਤਰੀ ਨੂੰ 10 ਹਜ਼ਾਰ ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇਗਾ। ਏਅਰਲਾਈਨਜ਼ ਮੁਤਾਬਕ ਓਵਰਬੁਕਿੰਗ ''ਚ ਕਮੀ ਲਿਆਉਣ ਲਈ ਵੀ ਕਦਮ ਚੁੱਕੇ ਜਾਣਗੇ। ਯਾਤਰੀ ਵਧ ਸੰਤੁਸ਼ਟ ਹੋਣ, ਇਸ ਦਿਸ਼ਾ ''ਚ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਮੁਆਵਜ਼ਾ ਦੇਣ ਦੀ ਯੋਜਨਾ ਸ਼ੁੱਕਰਵਾਰ ਤੋਂ ਪ੍ਰਭਾਵੀ ਹੋਵੇਗੀ। 
ਦੱਸਣ ਯੋਗ ਹੈ ਕਿ ਯੂਨਾਈਟਡ ਏਅਰਲਾਈਨਜ਼ ਉਸ ਸਮੇਂ ਵਿਵਾਦਾਂ ਵਿਚ ਘਿਰ ਗਈ ਸੀ, ਜਦੋਂ ਇਕ ਵੀਅਤਨਾਮੀ ਮੂਲ ਦੇ 69 ਸਾਲਾ ਯਾਤਰੀ ਡੇਵਿਡ ਡੀਈਓ ਨੂੰ ਜਹਾਜ਼ ''ਚੋਂ ਘਸੀਟ ਕੇ ਉਤਾਰਨ ਦਾ ਵੀਡੀਓ ਵਾਇਰਲ ਹੋਇਆ। ਇਹ ਘਟਨਾ ਬੀਤੀ 9 ਅਪ੍ਰੈਲ ਨੂੰ ਸ਼ਿਕਾਗੋ ਦੇ ਓ ਹੇਰ ਇੰਟਰਨੈਸ਼ਨਲ ਏਅਰਪੋਰਟ ''ਤੇ ਯੂਨਾਈਟਡ ਏਅਰਲਾਈਨਜ਼ ਦੇ ਇਕ ਜਹਾਜ਼ ''ਚ ਵਾਪਰੀ ਸੀ। ਇਸ ਜਹਾਜ਼ ''ਚ ਸਮਰੱਥਾ ਤੋਂ ਵਧ ਯਾਤਰੀ ਸਵਾਰ ਸਨ। ਘਟਨਾ ''ਚ ਡੇਵਿਡ ਨੂੰ ਜਹਾਜ਼ ''ਚੋਂ ਉਤਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਘਸੀਟ ਕੇ ਜਹਾਜ਼ ''ਚੋਂ ਉਤਾਰਿਆ ਗਿਆ। ਘਟਨਾ ਵਿਚ ਡੇਵਿਡ ਦੇ ਅੱਗੇ ਦੇ ਦੋ ਦੰਦ ਟੁੱਟ ਗਏ ਸਨ ਅਤੇ ਉਹ ਬੇਹੋਸ਼ ਹੋ ਗਏ ਸਨ।

Tanu

This news is News Editor Tanu