ਚੀਨ ''ਚ ਹਾਲਾਤ ਬੇਕਾਬੂ, WHO ਨੇ ਐਲਾਣੀ ਹੈਲਥ ਐਮਰਜੰਸੀ

01/24/2020 9:28:01 PM

ਬੀਜਿੰਗ—ਚੀਨ 'ਚ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਨਵੇਂ ਸਾਲ ਦੇ ਤਿਉਹਾਰ 'ਚ ਰੁਕਾਵਟ ਪੈਂਦੀ ਦਿਖ ਰਹੀ ਹੈ। ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਵਧਣ ਦੇ ਕਾਰਨ ਵੁਹਾਨ ਸਮੇਤ 13 ਸ਼ਹਿਰਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਇਸ ਨਾਲ ਚਾਰ ਕਰੋੜ ਤੋਂ ਵਧੇਰੇ ਦੀ ਆਬਾਦੀ ਪ੍ਰਭਾਵਿਤ ਹੋਈ ਹੈ। 

WHO ਨੇ ਐਲਾਣੀ ਐਮਰਜੰਸੀ
ਡਲਬਿਊ.ਐੱਚ.ਓ. ਨੇ ਚੀਨ ਲਈ ਹੈਲਥ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ। ਇਸ ਵਿਸ਼ਵ ਸੰਗਠਨ ਨੇ ਹਾਲਾਂਕਿ ਗਲੋਬਲ ਹੈਲਥ ਐਮਰਜੰਸੀ ਦਾ ਐਲਾਨ ਨਹੀਂ ਕੀਤਾ ਹੈ। ਇਸ ਤਰ੍ਹਾਂ ਦੇ ਐਲਾਣ ਹੋਣ 'ਤੇ ਕੋਰੋਨਾ ਵਾਇਰਸ ਦੇ ਕਹਿਰ ਨਾਲ ਨਜਿੱਠਣ ਲਈ ਅੰਤਰਰਾਸ਼ਟਰੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।

ਹੁਣ ਤਕ 13 ਸ਼ਹਿਰਾਂ ਨੂੰ ਕੀਤਾ ਬੰਦ
ਚੀਨੀ ਅਧਿਕਾਰੀਆਂ ਨੇ ਵਾਇਰਸ ਦੇ ਕਹਿਰ ਨੂੰ ਫੈਲਣ ਤੋਂ ਰੋਕਨ ਲਈ ਸ਼ੁੱਕਰਵਾਰ ਨੂੰ 4 ਹੋਰ ਸ਼ਹਿਰਾਂ 'ਚ ਵੀ ਆਵਾਜਾਈ ਰੋਕ ਲੱਗਾ ਦਿੱਤੀ ਗਈ ਹੈ। ਸੂਬੇ 'ਚ ਸ਼ੁੱਕਰਵਾਰ ਨੂੰ ਅਜਿਹੇ ਸ਼ਹਿਰਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ ਜਿਥੇ ਬੱਸ, ਟਰੇਨ ਸਣੇ ਜਨਤਕ ਆਵਾਜਾਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਬੀਜਿੰਗ ਦੇ ਲਾਮਾ ਸਣੇ ਕਈ ਪ੍ਰਸਿੱਧ ਮੰਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕ ਨਵੇਂ ਸਾਲ 'ਤੇ ਪੂਜਾ ਲਈ ਮੰਦਰਾਂ 'ਚ ਪੁੱਜਦੇ ਹਨ। ਕਈ ਮੰਦਰਾਂ 'ਚ ਨਵੇਂ ਸਾਲ 'ਤੇ ਪ੍ਰੋਗਰਾਮਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਸ਼ੰਘਾਈ ਡਿਜ਼ਨੀਲੈਂਡ ਵੀ ਬੰਦ
ਵਾਇਰਸ ਦੇ ਕਹਿਰ ਦੇ ਚੱਲਦੇ ਸ਼ੰਘਾਈ ਡਿਜ਼ਨੀਲੈਂਡ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਥੀਮ ਪਾਰਕ ਦੀ ਰੋਜ਼ਾਨਾ ਇਕ ਲੱਖ ਲੋਕਾਂ ਦੀ ਸਮਰਥਾ ਹੈ। ਨਵੇਂ ਸਾਲ ਦੀਆਂ ਛੁੱਟੀਆਂ 'ਤੇ ਇਥੇ ਸਾਰੀਆਂ ਟਿਕਟਾਂ ਪਹਿਲਾਂ ਹੀ ਵਿਕ ਜਾਂਦੀ ਹਨ।

ਵਾਇਰਸ ਦੇ ਲੱਛਣ
ਵੁਹਾਨ 'ਚ ਸਭ ਤੋਂ ਪਹਿਲਾਂ ਸੀਵਿਅਰ ਐਕਿਯੂਟ ਰੈਸਪਿਰੇਟਰੀ ਸਿੰਡ੍ਰਾਮ (ਸਾਰਸ) ਵਾਇਰਸ ਵਰਗੇ ਰਹੱਸਮਈ ਕੋਰੋਨਾ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ। ਇਸ ਵਾਇਰਸ ਦਾ ਅਜੇ ਤਕ ਕੋਈ ਇਲਾਜ਼ ਨਹੀਂ ਮਿਲ ਸਕਿਆ ਹੈ। ਸਾਹ ਸਬੰਧੀ ਦੂਜੀਆਂ ਬੀਮਾਰੀਆਂ ਦੀ ਤਰ੍ਹਾਂ ਹੀ ਬੁਖਾਰ, ਖੰਗ ਅਤੇ ਸਾਹ ਲੈਣ 'ਚ ਦਿੱਕਤ ਇਸ ਵਾਇਰਸ ਦੇ ਲੱਛਣ ਹਨ। ਇਹ ਨਿਊਮੋਨੀਆ ਦਾ ਵੀ ਕਾਰਣ ਬਣ ਸਕਦਾ ਹੈ।

Karan Kumar

This news is Content Editor Karan Kumar