UN ਵਾਚ ਡੌਗ ਨੇ ਇਮਰਾਨ ਨੂੰ ਪਾਈ ਝਾੜ, ਕਿਹਾ- ''ਪਾਕਿ ਮਨੁੱਖੀ ਅਧਿਕਾਰ ਕੌਂਸਲ ’ਚ ਰਹਿਣ ਯੋਗ ਨਹੀਂ''

11/09/2020 8:38:37 AM

ਇਸਲਾਮਾਬਾਦ- ਸੰਯੁਕਤ ਰਾਸ਼ਟਰ (ਯੂ.ਐੱਨ.) ਵਾਚ ਡੌਗ ਨੇ ਅਸਹਿਨਸ਼ੀਲ ਵਿਚਾਰਾਂ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤਿੱਖੀ ਝਾੜ ਪਾਈ ਹੈ। ਉਨ੍ਹਾਂ ਐਤਵਾਰ ਕਿਹਾ ਕਿ ਪਾਕਿਸਤਾਨ ਯੂ. ਐੱਨ. ਮਨੁੱਖੀ ਅਧਿਕਾਰ ਕਮਿਸ਼ਨ ’ਚ ਰਹਿਣ ਦੇ ਯੋਗ ਨਹੀਂ ਹੈ। ਪਾਕਿਸਤਾਨ ਨੂੰ ਕੁਝ ਸਮਾਂ ਪਹਿਲਾਂ ਹੀ ਯੂ. ਐੱਨ. ਮਨੁੱਖੀ ਅਧਿਕਾਰ ਕੌਂਸਲ ਲਈ ਮੁੜ ਤੋਂ ਚੁਣਿਆ ਗਿਆ ਸੀ। ਦੇਸ਼ ਦਾ ਮਨੁੱਖੀ ਅਧਿਕਾਰ ਰਿਕਾਰਡ ਦੁਨੀਆ ’ਚ ਸਭ ਤੋਂ ਖ਼ਰਾਬ ਹੈ।

2 ਹਫ਼ਤੇ ਪਹਿਲਾਂ ਇਕ ਫਰਾਂਸੀਸੀ ਅਧਿਆਪਕ ਨੂੰ ਫਰਾਂਸ ’ਚ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਹੱਤਿਆ ਇਕ ਇਸਲਾਮਿਕ ਵਿਅਕਤੀ ਨੇ ਕੀਤੀ ਸੀ। ਅਧਿਆਪਕ ਨੇ ਆਪਣੀ ਕਲਾਸ ’ਚ ਸ਼ਾਰਲੀ ਐਬਦੋ ’ਚ ਛਪੇ ਕਾਰਟੂਨ ਨੂੰ ਵਿਖਾਇਆ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਨ ਨੇ ਸਪੱਸ਼ਟ ਕੀਤਾ ਸੀ ਕਿ ਫਰਾਂਸ ’ਚ ਇਸਲਾਮਿਕ ਕੱਟੜਪੰਥ ਅਤੇ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਲੀਲ ਦਿੰਦੇ ਹੋਏ ਇਸ ਘਟਨਾ ਨੂੰ ਢੁੱਕਵਾਂ ਦੱਸਿਆ ਸੀ ਅਤੇ ਕਿਹਾ ਸੀ ਕਿ ਅਧਿਆਪਕ ਨੇ ਇਸਲਾਮਿਕ ਪੈਗੰਬਰ ਦਾ ਕਾਰਟੂਨ ਵਿਖਾ ਕੇ ਈਸ਼ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਦੀ ਆੜ ’ਚ ਈਸ਼ਨਿੰਦਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜੇਨੇਵਾ ਸਥਿਤ ਮਨੁੱਖੀ ਅਧਿਕਾਰ ਗਰੁੱਪ ਜੋ ਕੌਮਾਂਤਰੀ ਅਦਾਰੇ ਦਾ ਇਕੋ-ਇਕ ਮਾਨਤਾ ਪ੍ਰਾਪਤ ਵਾਚ ਡੌਗ ਹੈ, ਨੇ ਟਵਿੱਟਰ ’ਤੇ ਇਮਰਾਨ ਖਾਨ ਨੂੰ ਝਾੜ ਪਾਉਂਦੇ ਕਿਹਾ ਕਿ ਯੂ. ਐੱਨ. ਮਨੁੱਖੀ ਅਧਿਕਾਰ ਕੌਂਸਲ ’ਚ ਤੁਹਾਡੀ ਹਾਜ਼ਰੀ ਅਸਹਿਣਯੋਗ ਹੈ। ਇਸ ਪਿੱਛੋਂ ਪਾਕਿ ਸਰਕਾਰ ਨੇ ਯੂ. ਐੱਨ. ਵਾਚ ਡੌਗ ’ਤੇ ਮੁਸਲਮਾਨਾ ਵਿਰੁੱਧ ਸਪੱਸ਼ਟ ਪੂਰਵ ਗ੍ਰਹਿ ਨਾਲ ਇਸਰਾਈਲ ਹਮਾਇਤੀ ਗੈਰ ਸਰਕਾਰੀ ਸੰਗਠਨ ਹੋਣ ਦਾ ਦੋਸ਼ ਲਾਇਆ। ਟਵੀਟਰ ’ਤੇ ਪ੍ਰਧਾਨ ਮੰਤਰੀ ਇਮਰਾਨ ਵਿਰੁੱਧ ਡਿਜੀਟਲ ਮੀਡੀਆ ਸਲਾਹਕਾਰ ਖਾਲਿਬ ਨੇ ਕਿਹਾ ਕਿ ਐੱਨ.ਜੀ.ਓ. ਦਾ ਯੂ.ਐੱਨ. ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।

Lalita Mam

This news is Content Editor Lalita Mam