ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੇ ਮੁਖੀ ਨੇ ਇਜ਼ਰਾਈਲ, ਹਮਾਸ ਨੂੰ ਤਣਾਅ ਘੱਟ ਕਰਨ ਦੀ ਕੀਤੀ ਅਪੀਲ

05/16/2021 12:25:48 AM

ਬਰਲਿਨ-ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਨੇ ਸ਼ਨੀਵਾਰ ਨੂੰ ਇਜ਼ਰਾਈਲ ਅਤੇ ਗਾਜ਼ਾ ਦੇ ਕੱਟੜਪੰਥੀ ਸੰਗਠਨ ਹਮਾਸ ਨੂੰ ਤਣਾਅ ਘੱਟ ਕਰਨ ਅਤੇ ਹਿੰਸਕ ਕਾਰਵਾਈ ਨੂੰ ਰੋਕਣ ਦੀ ਅਪੀਲ ਕੀਤੀ। ਜੇਨੇਵਾ 'ਚ ਸ਼ਨੀਵਾਰ ਨੂੰ ਜਾਰੀ ਇਕ ਬਿਆਨ 'ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੇ ਹਾਈ ਕਮਿਸ਼ਨਰ ਮਿਸ਼ੇਲ ਬਾਚੇਲੇਤ ਨੇ ਕਿਹਾ ਕਿ ਦੋਵਾਂ ਪੱਖਾਂ ਦੇ ਨੇਤਾਵਾਂ ਵੱਲੋਂ ਜਾਰੀ ਭੜਕਾਊਂ ਬਿਆਨਬਾਜ਼ੀ ਤਣਾਅ ਨੂੰ ਸ਼ਾਂਤ ਕਰਨ ਦੀ ਥਾਂ ਇਸ ਨੂੰ ਉਤਸ਼ਾਹ ਦੇਣ ਵਰਗੀ ਲੱਗਦੀ ਹੈ।

ਇਹ ਵੀ ਪੜ੍ਹੋ-ਮਿਸਰ : ਨਵੀਂ ਰਾਜਧਾਨੀ ਦਾ ਹੋ ਰਿਹੈ ਨਿਰਮਾਣ, 400 ਤੋਂ ਵਧੇਰੇ ਸਕੂਲ-ਕਾਲਜ ਬਣਾਉਣ ਦੀ ਹੈ ਯੋਜਨਾ

ਇਜ਼ਰਾਈਲ ਦੇ ਹਵਾਈ ਹਮਲੇ 'ਚ ਗਾਜ਼ਾ ਸਥਿਤ ਇਕ ਬਹੁ ਮੰਜ਼ਿਲਾਂ ਇਮਾਰਤ ਨੂੰ ਡੇਗੇ ਜਾਣ ਦੇ ਕੁਝ ਹੀ ਦੇਰ ਪਹਿਲਾਂ ਸ਼ਨੀਵਾਰ ਨੂੰ ਬਾਚੇਲੇਤ ਦਾ ਇਹ ਬਿਆਨ ਸਾਹਮਣੇ ਆਇਆ ਹੈ। ਇਜ਼ਰਾਈਲ ਵੱਲੋਂ ਨਿਸ਼ਾਨਾ ਬਣਾਈ ਗਈ ਇਮਾਰਤ 'ਚ ਏਸੋਸੀਏਟੇਡ ਪ੍ਰੈੱਸ ਸਮੇਤ ਹੋਰ ਮੀਡੀਈ ਸੰਸਥਾਵਾਂ ਦੇ ਦਫਤਰ ਵੀ ਸਨ। ਬਿਆਨ 'ਚ ਬਾਚੇਲੇਤ ਨੇ ਚਿਤਾਵਨੀ ਦਿੱਤੀ ਕਿ ਫਲੀਸਤੀਨੀ ਹਥਿਆਰਬੰਦ ਸਮੂਹਾਂ ਵੱਲੋਂ ਸੰਘਨੀ ਆਬਾਦੀ ਵਾਲੇ ਇਲਾਕਿਆਂ ਸਮੇਤ ਇਜ਼ਰਾਈਲ 'ਚ ਅੰਨ੍ਹੇਵਾਹ ਰਾਕੇਟ ਦਾਗੇ ਜਾਣਾ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੀ ਸਪੱਸ਼ਟ ਉਲੰਘਣਾ ਹੈ ਜੋ ਕਿ ਯੁੱਧ ਅਪਰਾਧ ਦੇ ਸਮਾਨ ਹੈ। ਉਨ੍ਹਾਂ ਨੇ ਇਜ਼ਰਾਈਲੀ ਫੌਜ ਵੱਲੋਂ ਗਾਜ਼ਾ ਦੇ ਨਾਗਰਿਕ ਟਿਕਾਣਿਆਂ 'ਤੇ ਕੀਤੇ ਗਏ ਹਮਲਿਆਂ ਦੀ ਵੀ ਨਿੰਦਾ ਕੀਤੀ।

ਇਹ ਵੀ ਪੜ੍ਹੋ-ਬ੍ਰਿਟੇਨ ਨੇ ਘਟਾਇਆ ਕੋਰੋਨਾ ਵੈਕਸੀਨ ਡੋਜ਼ ਦਾ ਸਮਾਂ, ਹੁਣ ਇੰਨੇ ਹਫਤਿਆਂ ਬਾਅਦ ਲੱਗੇਗੀ ਦੂਜੀ ਡੋਜ਼

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar