UN ਮੁਖੀ ਦਾ ਐਲਾਨ- 'ਮਿਆਂਮਾਰ ਫ਼ੌਜੀ ਤਖ਼ਤਾਪਲਟ ਅਸਫ਼ਲ ਕਰਨ ਲਈ ਦੁਨੀਆ ਨੂੰ ਕਰਾਂਗੇ ਇਕਜੁੱਟ'

02/06/2021 11:58:30 AM

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਆ ਗੁਤਾਰੇਸ ਨੇ ਸ਼ੁੱਕਰਵਾਰ ਨੂੰ ਸੰਕਲਪ ਲਿਆ ਕਿ ਸੰਯੁਕਤ ਰਾਸ਼ਟਰ ਕੌਮਾਂਤਰੀ ਭਾਈਚਾਰੇ ਨੂੰ ਇਕਜੁੱਟ ਕਰਨ ਅਤੇ ਮਿਆਂਮਾਰ ਵਿਚ ਹੋਏ ਫ਼ੌਜੀ ਤਖ਼ਤਾਪਲਟ ਦੇ ਕਦਮਾਂ ਨੂੰ ਵਾਪਸ ਲਏ ਜਾਣ ਦਾ ਦਬਾਅ ਬਣਾਉਣ ਵਾਲੀਆਂ ਸਥਿਤੀਆਂ ਪੈਦਾ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ।

ਸੰਯੁਕਤ ਰਾਸ਼ਟਰ ਮੁਖੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਲੋਕਤੰਤਰ ਦੀ ਬਹਾਲੀ ਦੀ ਸੁਰੱਖਿਆ ਪ੍ਰੀਸ਼ਦ ਦੀ ਅਪੀਲ ਨੂੰ ਲਾਗੂ ਕਰਨ ਪਿੱਛੇ ਨਵੰਬਰ ਵਿਚ ਹੋਈਆਂ ਸੰਸਦੀ ਚੋਣਾਂ ਦੇ ਨਤੀਜਿਆਂ ਦਾ ਸਨਮਾਨ ਕਰਨਾ ਹੈ ਤੇ ਫ਼ੌਜ ਵਲੋਂ ਹਿਰਾਸਤ ਵਿਚ ਰੱਖੇ ਗਏ ਸਾਰੇ ਲੋਕਾਂ ਨੂੰ ਰਿਹਾਅ ਕਰਨਾ ਹੈ । ਗੁਤਾਰੇਸ ਨੇ ਕਿਹਾ ਕਿ ਤਖ਼ਤਾਪਲਟ ਦੇ ਕਦਮ ਨੂੰ ਵਾਪਸ ਲੈਣਾ ਬਹੁਤ ਜ਼ਰੂਰੀ ਹੈ। ਗੁਤਾਰੇਸ ਨੇ ਕਿਹਾ ਕਿ ਸਾਨੂੰ ਇਹ ਸੰਭਵ ਬਣਾਉਣ ਲਈ ਹਰ ਤਰ੍ਹਾਂ ਦਾ ਦਬਾਅ ਬਣਉਣਾ ਚਾਹੀਦਾ ਹੈ। 

ਮਿਆਂਮਾਰ ਦੀ ਫ਼ੌਜ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਉਹ ਇਕ ਸਾਲ ਲਈ ਸੱਤਾ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਰਹੀ ਹੈ। ਫ਼ੌਜ ਨੇ ਦੇਸ਼ ਦੀ ਉੱਚ ਨੇਤਾ ਆਂਗ ਸਾਂਗ ਸੂ ਚੀ ਦੀ ਸਰਕਾਰ 'ਤੇ ਨਵੰਬਰ ਵਿਚ ਹੋਈਆਂ ਚੋਣਾਂ ਵਿਚ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਨਾ ਕਰਨ ਦਾ ਦੋਸ਼ ਲਗਾਇਆ। ਇਨ੍ਹਾਂ ਚੋਣਾਂ ਵਿਚ ਸੂ ਚੀ ਦੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ। 

Lalita Mam

This news is Content Editor Lalita Mam