ਮੋਜ਼ੰਬੀਕ ''ਚ ਹੜ੍ਹ ਕਾਰਨ ਕਈ ਲੋਕ ਬੇਘਰ, ਯੂ. ਐੱਨ. ਨੇ ਕੀਤੀ ਇਹ ਅਪੀਲ

04/29/2019 2:23:53 PM

ਮੋਜ਼ੰਬੀਕ— ਦੱਖਣੀ ਅਫਰੀਕੀ ਦੇਸ਼ ਮੋਜ਼ੰਬੀਕ 'ਚ ਆਏ ਕੈਨੇਥ ਤੂਫਾਨ ਨੇ ਤਬਾਹੀ ਮਚਾ ਦਿੱਤੀ ਹੈ। ਯੂਨਾਈਟਡ ਨੇਸ਼ਨਜ਼ ਵਲੋਂ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਯੂ. ਐੱਨ. ਦੇ ਜਨਰਲ ਸਕੱਤਰ ਨੇ ਕੌਮਾਂਤਰੀ ਪੱਧਰ 'ਤੇ ਅਪੀਲ ਕੀਤੀ ਕਿ ਆਫਤਾਂ ਨਾਲ ਲੜ ਰਹੇ ਲੋਕਾਂ ਦੀ ਮਦਦ ਕੀਤੀ ਜਾਵੇ। ਲੋਕਾਂ ਨੂੰ ਤੁਰੰਤ ਮਦਦ ਦੀ ਜ਼ਰੂਰਤ ਹੈ। ਇੱਥੇ 3500 ਘਰ ਬਰਬਾਦ ਹੋ ਚੁੱਕੇ ਹਨ ਅਤੇ ਕਈ ਲੋਕ ਬੇਘਰ ਹੋ ਗਏ ਹਨ। ਬਹੁਤ ਸਾਰੀਆਂ ਸੜਕਾਂ ਟੁੱਟ ਗਈਆਂ ਅਤੇ ਪਿੰਡਾਂ ਨਾਲੋਂ ਸ਼ਹਿਰਾਂ ਦਾ ਸੰਪਰਕ ਬੰਦ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਕ ਪੁਲ ਢਹਿ ਜਾਣ ਦੀ ਖਬਰ ਮਿਲੀ ਹੈ। ਸੜਕਾਂ 'ਤੇ ਪਾਣੀ ਭਰਿਆ ਹੋਇਆ ਹੈ। ਥਾਂ-ਥਾਂ ਦਰਖਤ ਅਤੇ ਬਿਜਲੀ ਦੇ ਖੰਭੇ ਡਿਗੇ ਹੋਏ ਹਨ। ਲੋਕਾਂ ਨੂੰ ਘਰ ਖਾਲੀ ਕਰਕੇ ਭੱਜਣਾ ਪੈ ਰਿਹਾ ਹੈ। ਕੈਨੇਥ ਤੂਫਾਨ 220 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਮੋਜ਼ੰਬੀਕ ਪੁੱਜਿਆ।

20 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਸਕੂਲਾਂ ਅਤੇ ਚਰਚਾਂ 'ਚ ਬਣੇ ਰਾਹਤ ਕੇਂਦਰਾਂ 'ਚ ਸ਼ਰਣ ਲਈ ਹੋਈ ਹੈ। ਲੋਕਾਂ ਨੂੰ ਇਸ ਬੁਰੇ ਸਮੇਂ 'ਚੋਂ ਨਿਕਲਣ ਲਈ ਸਹਾਰੇ ਦੀ ਲੋੜ ਹੈ।ਜ਼ਿਕਰਯੋਗ ਹੈ ਕਿ 6 ਹਫਤੇ ਪਹਿਲਾਂ ਇੱਥੇ ਇਡਾਈ ਤੂਫਾਨ ਨੇਦਸਤਕ ਦਿੱਤੀ ਸੀ। ਇਸ ਕਾਰਨ ਵੀ ਬਹੁਤ ਤਬਾਹੀ ਮਚੀ ਸੀ।