ਯੂਕ੍ਰੇਨ ਯੁੱਧ ਜਲਵਾਯੂ ਦੇ ਨਜ਼ਰੀਏ ਤੋਂ ਹੋ ਸਕਦਾ ਹੈ ''ਵਰਦਾਨ'' : ਪੇਟਰੀ ਟਾਲਸ

10/12/2022 3:33:19 PM

ਜੇਨੇਵਾ (ਭਾਸ਼ਾ)- ਸੰਯੁਕਤ ਰਾਸ਼ਟਰ ਦੀ ਮੌਸਮ ਵਿਗਿਆਨ ਏਜੰਸੀ ਦੇ ਮੁਖੀ ਪੇਟਰੀ ਟਾਲਸ ਨੇ ਕਿਹਾ ਹੈ ਕਿ ਯੂਕ੍ਰੇਨ ਵਿੱਚ ਜੰਗ ਨੂੰ ਜਲਵਾਯੂ ਦੇ ਨਜ਼ਰੀਏ ਤੋਂ ਇੱਕ "ਵਰਦਾਨ" ਵਜੋਂ ਦੇਖਿਆ ਜਾ ਸਕਦਾ ਹੈ, ਕਿਉਂਕਿ ਇਸ ਨਾਲ ਲੰਬੇ ਸਮੇਂ ਤੱਕ ਹਰਿਤ ਊਰਜਾ ਦੇ ਵਿਕਾਸ ਅਤੇ ਉਸ ਵਿਚ ਨਿਵੇਸ਼ ਵਿਚ ਤੇਜ਼ੀ ਆ ਰਹੀ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਸਕੱਤਰ-ਜਨਰਲ ਤਾਲਾਸ ਨੇ ਇਹ ਬਿਆਨ ਅਜਿਹੇ ਸਮੇਂ 'ਚ ਦਿੱਤਾ ਹੈ ਜਦੋਂ ਦੁਨੀਆ ਊਰਜਾ ਸੰਕਟ ਦਾ ਸਾਹਮਣਾ ਕਰ ਰਹੀ ਹੈ, ਜਿਸ ਦਾ ਮੁੱਖ ਕਾਰਨ ਤੇਲ ਅਤੇ ਕੁਦਰਤੀ ਗੈਸ ਦੇ ਪ੍ਰਮੁੱਖ ਉਤਪਾਦਕ ਰੂਸ ਖ਼ਿਲਾਫ਼ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਅਤੇ ਜੈਵਿਕ ਈਂਧਨ ਦੀਆਂ ਕੀਮਤਾਂ 'ਚ ਵਾਧਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਖੁਫੀਆ ਅਧਿਕਾਰੀ ਦੀ ਚਿਤਾਵਨੀ, ਸੈਟੇਲਾਈਟ ਡੇਗਣ ਵਾਲੇ ਹਥਿਆਰ ਬਣਾ ਰਿਹੈ ਚੀਨ

ਇਸ ਕਾਰਨ ਕੁਝ ਦੇਸ਼ਾਂ ਨੇ ਕੋਲੇ ਵਰਗੇ ਵਿਕਲਪਕ ਸਰੋਤਾਂ ਦੀ ਵਰਤੋਂ ਵਿੱਚ ਵਾਧਾ ਕੀਤਾ ਹੈ ਪਰ ਤੇਲ, ਗੈਸ ਅਤੇ ਕੋਲੇ ਸਮੇਤ ਕਾਰਬਨ ਪੈਦਾ ਕਰਨ ਵਾਲੇ ਈਂਧਨਾਂ ਦੀਆਂ ਵਧਦੀਆਂ ਕੀਮਤਾਂ ਨੇ ਸੂਰਜੀ, ਹਵਾ ਅਤੇ ਹਾਈਡ੍ਰੋਥਰਮਲ ਵਰਗੀਆਂ ਉੱਚ-ਕੀਮਤ ਵਾਲੀ ਨਵਿਆਉਣਯੋਗ ਊਰਜਾ ਨੂੰ ਊਰਜਾ ਬਾਜ਼ਾਰ ਵਿਚ ਪ੍ਰਤੀਯੋਗੀ ਬਣਾ ਦਿੱਤਾ ਹੈ। ਟਾਲਸ ਨੇ ਕਿਹਾ ਕਿ ਯੂਕ੍ਰੇਨ ਵਿੱਚ ਜੰਗ "ਯੂਰਪੀਅਨ ਊਰਜਾ ਖੇਤਰ ਲਈ ਇੱਕ ਝਟਕਾ" ਸੀ। ਉਸ ਨੇ ਕਿਹਾ ਕਿ ਪੰਜ ਤੋਂ 10 ਸਾਲਾਂ ਵਿੱਚ ਇਹ ਸਪੱਸ਼ਟ ਹੋ ਜਾਵੇਗਾ ਕਿ ਯੂਕ੍ਰੇਨ ਵਿੱਚ ਇਹ ਯੁੱਧ ਸਾਡੇ ਜੀਵਾਸ਼ਮ ਊਰਜਾ ਦੀ ਖਪਤ ਨੂੰ ਵਧਾਏਗਾ ਅਤੇ ਇਹ ਹਰਿਤ ਸਰੋਤਾਂ ਨੂੰ ਅਪਣਾਉਣ ਦੀ ਗਤੀ ਵਿਚ ਤੇਜ਼ੀ ਲਿਆ ਰਿਹਾ ਹੈ। ਉਸਨੇ ਕਿਹਾ ਕਿ ਅਸੀਂ ਨਵਿਆਉਣਯੋਗ ਊਰਜਾ, ਊਰਜਾ ਬਚਾਉਣ ਦੇ ਉਪਾਵਾਂ ਵਿੱਚ ਹੋਰ ਨਿਵੇਸ਼ ਕਰਾਂਗੇ। ਟਾਲਨ ਨੇ ਕਿਹਾ ਕਿ ਜਲਵਾਯੂ ਦੇ ਨਜ਼ਰੀਏ ਨਾਲ ਯੂਕ੍ਰੇਨ ਵਿਚ ਯੁੱਧ ਨੂੰ ਵਰਦਾਨ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ।

Vandana

This news is Content Editor Vandana