ਯੂਕ੍ਰੇਨ ਨੂੰ ਮਿਲੇ ਦੋ ਅਜਿਹੇ ਹਥਿਆਰ, ਜਿਨ੍ਹਾਂ ਨੇ ਰੂਸੀ ਫ਼ੌਜ ਨੂੰ ਰੁਕਣ ਲਈ ਕੀਤਾ ਮਜਬੂਰ

04/06/2022 9:59:28 AM

ਨਵੀਂ ਦਿੱਲੀ (ਵਿਸ਼ੇਸ਼)- ਯੂਕ੍ਰੇਨ ਨੇ ਰੂਸੀ ਫ਼ੌਜ ਦਾ ਜਿਸ ਤਰ੍ਹਾਂ ਨਾਲ ਡੱਟ ਕੇ ਮੁਕਾਬਲਾ ਕੀਤਾ ਹੈ, ਉਸਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਦੋ ਕਾਰਗਰ ਹਥਿਆਰਾਂ ਨਾਲ ਯੂਕ੍ਰੇਨ ਨੇ ਉਹ ਕਰ ਦਿਖਾਇਆ, ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ। ਰੂਸੀ ਫ਼ੌਜ ਤੇਜ਼ੀ ਨਾਲ ਅੱਗੇ ਵਧਦੇ-ਵਧਦੇ ਅਚਾਨਕ ਰੁਕ ਗਈ। ਆਓ ਜਾਣਦੇ ਹਾਂ, ਇਨ੍ਹਾਂ ਹਥਿਆਰਾਂ ਬਾਰੇ...

ਐੱਨ. ਐੱਲ. ਏ. ਡਬਲਯੂ. ਜਿਨ੍ਹਾਂ ਨੇ ਯੂਕ੍ਰੇਨ ਨੂੰ ਰੂਸੀ ਟੈਂਕਾਂ ਦਾ ਕਬਰਿਸਤਾਨ ਬਣਾ ਦਿੱਤਾ
ਰੂਸ ਵਲੋਂ ਥੋਪੀ ਗਈ ਜੰਗ ਨਾਲ ਨਜਿੱਠਣ ਲਈ ਬ੍ਰਿਟੇਨ ਨੇ ਯੂਕ੍ਰੇਨ ਨੂੰ ਨੈਕਸਟ ਜੇਨਰੇਸ਼ਨ ਲਾਈਟ ਐਂਟੀ-ਟੈਂਕ ਵੈਪਨ (ਐੱਨ. ਐੱਲ. ਏ. ਡਬਲਯੂ.) ਦਿੱਤੇ। ਪਹਿਲੀ ਖੇਪ ਵਿਚ 2000 ਅਤੇ ਦੂਸਰੀ ਵਿਚ 1615 ਐੱਨ. ਐੱਲ. ਏ. ਡਬਲਯੂ. ਦਿੱਤੇ ਗਏ। ਦੂਸਰੀ ਖੇਪ ਯੂਕ੍ਰੇਨ ਨੂੰ 9 ਮਾਰਚ ਨੂੰ ਹੀ ਮਿਲੀ ਸੀ। ਇਹ ਹਥਿਆਰ ਰੂਸੀ ਫ਼ੌਜ ਦੇ ਖ਼ਿਲਾਫ਼ ਕਾਰਗਰ ਸਿੱਧ ਹੋਏ। ਇਨ੍ਹਾਂ ਨੇ ਰੂਸੀ ਟੈਂਕਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਯੂਕ੍ਰੇਨੀ ਫ਼ੌਜ ਬ੍ਰਿਟੇਨ ਤੋਂ ਅਜਿਹੇ ਹੋਰ ਹਥਿਆਰ ਮੰਗ ਰਹੀ ਹੈ। ਇਸ ਤੋਂ ਬਾਅਦ ਅਜਿਹੇ 100 ਹੋਰ ਹਥਿਆਰ ਲਕਜ਼ਮਬਰਗ ਨੇ ਦਿੱਤੇ। ਬ੍ਰਿਟੇਨ ਨੇ ਯੂਕ੍ਰੇਨ ਨੂੰ ਅਜਿਹੇ 6000 ਹੋਰ ਹਥਿਆਰ ਦੇਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ: ਸ੍ਰੀਲੰਕਾ 'ਚ ਡੂੰਘਾ ਹੋ ਰਿਹਾ ਸੰਕਟ, ਵਿੱਤ ਮੰਤਰੀ ਨੇ ਨਿਯੁਕਤੀ ਤੋਂ ਇਕ ਦਿਨ ਬਾਅਦ ਦਿੱਤਾ ਅਸਤੀਫ਼ਾ

4200 ਐੱਨ. ਐੱਲ. ਏ. ਡਬਲਯੂ. ਦਿੱਤੇ ਬ੍ਰਿਟੇਨ ਨੇ
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਹੁਣ ਤੱਕ ਯੂਕ੍ਰੇਨ ਨੂੰ 4200 ਤੋਂ ਜ਼ਿਆਦਾ ਐੱਨ. ਐੱਲ. ਏ. ਡਬਲਯੂ. ਦੇ ਚੁੱਕਾ ਹੈ। ਸ਼ੁਰੂਆਤ ਵਿਚ ਇਹ ਹਥਿਆਰ ਬਹੁਤ ਕਾਰਗਰ ਵੀ ਰਿਹਾ। ਪਰ ਪੈਂਟਾਗਨ ਅਗਵਾਈ ਦਾ ਕਹਿਣਾ ਹੈ ਕਿ ਰੂਸ ਦੇ ਨਵੇਂ ਟੀ-90 ਟੈਂਕ ਜੇਵਲਿਨ ਐੱਨ. ਐੱਲ. ਏ. ਡਬਲਯੂ. ਦਾ ਪਤਾ ਲਗਾ ਕੇ ਉਨ੍ਹਾਂ ਨੂੰ ਨਸ਼ਟ ਕਰਨ ਵਿਚ ਸਮਰੱਥ ਹਨ। ਰੂਸੀ ਫ਼ੌਜੀਆਂ ਨੂੰ ਹੁਣ ਆਪਣੇ ਟੈਂਕਾਂ ’ਤੇ ਸਟੀਲ ਦੇ ਪਿੰਜਰੇ ਬੇਲਡ ਕਰਦੇ ਹੋਏ ਵੀ ਦੇਖਿਆ ਜਾ ਰਿਹਾ ਹੈ।

ਸਵੀਡਿਸ਼ ਕੰਪਨੀ ਦੀ ਖੋਜ
ਐੱਨ. ਐੱਲ. ਏ. ਡਬਲਯੂ. ਅਸਲ ਵਿਚ ਸਵੀਡਿਸ਼ ਕੰਪਨੀ ‘ਸਾਬ’ ਦੀ ਖੋਜ ਹੈ। ਉਸ ਨੇ ਇਨ੍ਹਾਂ ਨੂੰ ਬਣਾਕੇ ਨਾਟੋ ਦੇਸ਼ਾਂ ਨੂੰ ਵੇਚਿਆ ਹੈ, ਜਿਨ੍ਹਾਂ ਵਿਚ ਬ੍ਰਿਟੇਨ ਵੀ ਸ਼ਾਮਲ ਹੈ। ਹਾਲਾਂਕਿ ਬ੍ਰਿਟੇਨ ਕੋਲ ਟੈਂਕ ਰੋਕੂ ਜੇਵਲਿਨ ਸਿਸਟਮ ਹੈ, ਪਰ ਉਸਨੇ 10 ਸਾਲ ਪਹਿਲਾਂ ਇਸਨੂੰ ‘ਸਾਬ’ ਤੋਂ ਖ਼ਰੀਦਣਾ ਸ਼ੁਰੂ ਕਰ ਦਿੱਤਾ ਸੀ। ਇਹੋ ਕਾਰਨ ਹੈ ਕਿ ਹੁਣ ਉਹ ਯੂਕ੍ਰੇਨ ਨੂੰ ਵੱਡੇ ਪੈਮਾਨੇ ’ਤੇ ਇਨ੍ਹਾਂ ਨੂੰ ਭੇਜ ਰਿਹਾ ਹੈ।

ਇਹ ਵੀ ਪੜ੍ਹੋ: ਸ੍ਰੀਲੰਕਾ 'ਚ ਬਦਤਰ ਹੋਈ ਆਰਥਿਕ ਸਥਿਤੀ, ਮੈਡੀਕਲ ਐਮਰਜੈਂਸੀ ਦਾ ਐਲਾਨ

ਜੇਵਲਿਨ ਮਿਜ਼ਾਈਲ ਅਤੇ ਐੱਨ. ਐੱਲ. ਏ. ਡਬਲਯੂ. ’ਚ ਫਰਕ
ਜੇਵਲਿਨ ਦੋ ਹਿੱਸਿਆਂ ਵਿਚ ਬਣੀ ਹੈ। ਇਸ ਵਿਚ 15 ਪਾਉਂਡ ਦਾ ਲਾਂਚਰ ਹੈ, ਜਿਸਨੂੰ ਫਿਰ ਤੋਂ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਦੂਸਰਾ ਹਿੱਸਾ 33 ਪਾਉਂਡ ਦੀ ਡਿਸਪੋਜੇਬਲ ਟਿਊਬ ਹੈ, ਜੋ ਕਿ ਮਿਜ਼ਾਈਲ ਹੈ। ਇਸ ਵਿਚ ਥਰਮਲ ਕੈਮਰੇ ਲੱਗੇ ਹਨ, ਜਿਨ੍ਹਾਂ ਨੂੰ ਜੂਮ ਕਰ ਕੇ ਟਾਰਗੇਟ ਦਾ ਪਤਾ ਲਗਾਇਆ ਜਾ ਸਕਦਾ ਹੈ। ਦੂਸਰੇ ਪਾਸੇ ਐੱਨ. ਐੱਲ. ਏ. ਡਬਲਯੂ. ਵਿਚ ਕੋਈ ਕੈਮਰਾ ਨਹੀਂ ਹੁੰਦਾ। ਟਾਰਗੇਟ ਨੂੰ ਦੇਖੋ ਅਤੇ ਦਾਗੋ ਦੇ ਸਿਧਾਂਤ ’ਤੇ ਇਸਨੂੰ ਚਲਾਇਆ ਜਾਂਦਾ ਹੈ। ਇਸ ਨਾਲ 20 ਤੋਂ 800 ਮੀਟਰ ਤੱਕ ਦਾ ਟਾਰਗੇਟ ਹਿੱਟ ਕੀਤਾ ਜਾ ਸਕਦਾ ਹੈ, ਜਦਕਿ ਜੇਵਲਿਨ ਨਾਲ ਢਾਈ ਮੀਲ ਤੱਕ ਕਿਸੇ ਵੀ ਟੈਂਕ ਨੂੰ ਨਸ਼ਟ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਨਾਲ ਨੇੜਲੀ ਲੜਾਈ ਵਿਚ ਐੱਨ. ਐੱਲ. ਏ. ਡਬਲਯੂ. ਇਕ ਕਾਰਗਰ ਹਥਿਆਰ ਹੈ।

ਵਰਤੋਂ ਦਾ ਤਰੀਕਾ
ਇਕ ਵੀਡੀਓ ਤੋਂ ਪਤਾ ਲੱਗਾ ਹੈ ਕਿ ਯੂਕ੍ਰੇਨੀ ਫ਼ੌਜੀ ਹਮਲੇ ਤੋਂ ਪਹਿਲਾਂ ਇਲਾਕੇ ਦੀ ਗਸ਼ਤ ਕਰਦੇ ਹਨ। ਇਕ ਸੁਰੱਖਿਅਤ ਦੂਰੀ ਤੋਂ ਨਿਸ਼ਾਨਾ ਲਗਾਕੇ ਆਪਣੀ ਪਿੱਠ ’ਤੇ ਲੱਦੇ ਬ੍ਰਿਟੇਨ ਦੇ ਤੋਹਫੇ (ਐੱਨ. ਐੱਲ. ਏ. ਡਬਲਯੂ.) ਤੋਂ ਹਮਲਾ ਕਰਦੇ ਹਨ। ਉਨ੍ਹਾਂ ਨੂੰ ਹਮਲਾ ਕਰਨ ਵਿਚ ਸਿਰਫ਼ 15 ਸੈਕੇਂਡ ਦਾ ਸਮਾਂ ਲਗਦਾ ਹੈ ਅਤੇ ਕਈ ਵਾਰ ਤਾਂ ਉਸ ਤੋਂ ਵੀ ਘੱਟ ਸਮੇਂ ਵਿਚ ਉਹ ਇਹ ਕਰ ਦਿਖਾਉਂਦੇ ਹਨ।

ਇਹ ਵੀ ਪੜ੍ਹੋ: ਨਿਊਯਾਰਕ 'ਚ ਬਜ਼ੁਰਗ ਸਿੱਖ 'ਤੇ ਹੋਏ ਹਮਲੇ ਦੇ ਮਾਮਲੇ 'ਚ ਭਾਰਤੀ ਕੌਂਸਲੇਟ ਦਾ ਬਿਆਨ ਆਇਆ ਸਾਹਮਣੇ

ਇਕ ਸਸਤਾ ਜਿਹਾ ਡਰੋਨ, ਜਿਸਨੇ ਹਮਲਾਵਰ ਦੇ ਦੰਦ ਖੱਟੇ ਕਰ ਦਿੱਤੇ
ਇਨ੍ਹਾਂ ਦੋ ਹਥਿਆਰਾਂ ਵਿਚੋਂ ਇਕ ਹੈ ਤੁਰਕੀ ਤੋਂ ਮਿਲਿਆ ਸਸਤਾ ਜਿਹਾ ਡਰੋਨ ਵੀ ਹੈ। ਅਸਲ ਵਿਚ ਇਹ ਡਰੋਨ ਮਿਜ਼ਾਈਲ ਲੈ ਕੇ ਚੱਲਣ ਵਿਚ ਸਮਰੱਥ ਇਕ ਉੱਡਣ ਵਾਲਾ ਰੋਬੋਟ ਹੈ। ਇਸਨੇ ਰੂਸ ਦੇ ਬਹੁਤ ਸਾਰੇ ਟੈਂਕਾਂ ਅਤੇ ਆਰਮਡ ਵਾਹਨਾਂ ਨੂੰ ਤਬਾਹ ਕੀਤਾ ਹੈ। ਇਸਨੇ ਰੂਸੀ ਫ਼ੌਜ ਲਈ ਈਂਧਣ ਲੈ ਕੇ ਆ ਰਹੀਆਂ ਦੋ ਮਾਲਗੱਡੀਆਂ ਨੂੰ ਵੀ ਤਬਾਹ ਕੀਤਾ। ਇਸ ਡਰੋਨ ਦਾ ਨਾਂ ਹੈ ਬਾਯਰਾਕਤਾਰ ਟੀਬੀ-2। ਯੂਕ੍ਰੇਨ ਦੀ ਫ਼ੌਜ ਨੇ 2019 ਵਿਚ ਤੁਰਕੀ ਤੋਂ 12 ਬਾਯਰਾਕਤਾਰ ਟੀਬੀ 2 ਡਰੋਨ ਖ਼ਰੀਦੇ ਸਨ। ਇਸ ਤੋਂ ਇਲਾਵਾ ਯੂਕ੍ਰੇਨ ਦੀ ਸਮੁੰਦਰੀ ਫ਼ੌਜ ਨੇ ਵੀ ਪਿਛਲੇ ਸਾਲ 6 ਅਜਿਹੇ ਡਰੋਨ ਖਰੀਦੇ।

ਯੂਕ੍ਰੇਨ ਦਾ ਪਹਿਲਾ ਹਮਲਾ : ਬਾਯਰਾਕਤਾਰ ਟੀਬੀ-2 ਡਰੋਨ ਨਾਲ ਯੂਕ੍ਰੇਨ ਨੇ ਰੂਸੀ ਫ਼ੌਜ ਦਾ ਪਹਿਲਾ ਹਮਲਾ ਦੋਨੇਤਸਕ ਦੇ ਹਾਨਿਤਨੇ ਤੋਂ ਕੀਤਾ ਸੀ ਅਤੇ ਰੂਸ ਦੀਆਂ ਡੀ-30 ਹੋਵਿਤਜਰ ਤੋਪਾਂ ਦੀ ਲਾਈਨ ਨੂੰ ਨਸ਼ਟ ਕਰ ਦਿੱਤਾ ਸੀ। ਉਸਦੇ ਬਾਅਦ ਖੇਰਸਨ ਅਤੇ ਝਾਈਟੋਮੀਰ ਇਲਾਕੇ ਵਿਚ ਰੂਸੀ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਈ ਟੈਂਕ ਅਤੇ ਰਾਕੇਟ ਲਾਂਚਰ ਤਬਾਹ ਕਰ ਦਿੱਤੇ ਗਏ।

ਇਹ ਵੀ ਪੜ੍ਹੋ: ਇਮਰਾਨ ਖ਼ਾਨ ਦੇ ਬਦਲੇ 'ਸੁਰ', ਕਿਹਾ-ਮੈਂ ਭਾਰਤ ਵਿਰੋਧੀ ਜਾਂ ਅਮਰੀਕਾ ਵਿਰੋਧੀ ਨਹੀਂ ਹਾਂ

ਖਾਸੀਅਤਾਂ : ਟੀਬੀ-2 ਡਰੋਨ 4 ਲੇਜਰ ਗਾਈਡੇਡ ਮਿਜ਼ਾਈਲਾਂ ਨਾਲ ਲੈਸ ਹੁੰਦਾ ਹੈ। ਇਸਨੂੰ ਰੇਡੀਓ ਸਿਗਨਲ ਨਾਲ ਕੰਟਰੋਲ ਕੀਤਾ ਜਾਂਦਾ ਹੈ ਅਤੇ ਇਹ 200 ਮੀਲ ਦੇ ਦਾਇਰੇ ਵਿਚ ਹਮਲਾ ਕਰਨ ਵਿਚ ਸਮਰੱਥ ਹੈ।

ਨੈਕਸਟ ਜੇਨਰੇਸ਼ਨ ਲਾਈਟ ਐਂਟੀ-ਟੈਂਕ ਵੇਪਨ ਦੀਆਂ ਖ਼ਾਸੀਅਤਾਂ

ਕਾਰਗਰ : ਯੂਕ੍ਰੇਨ ਜੰਗ ਵਿਚ ਲਗਭਗ 30 ਤੋਂ 40 ਫੀਸਦੀ ਰੂਸੀ ਟੈਂਕਾਂ ਨੂੰ ਐੱਨ. ਐੱਲ. ਏ. ਡਬਲਯੂ. ਨਾਲ ਹੀ ਤਬਾਹ ਕੀਤਾ ਗਿਆ ਹੈ।

ਸਫ਼ਲ : ਇਹ ਕਿਸੇ ਵੀ ਟੈਂਕ ਨੂੰ ਤਬਾਹ ਕਰ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਅਲਟੀਮੇਟ ਟੈਂਕ ਕਿਲਰ ਕਿਹਾ ਜਾਂਦਾ ਹੈ।

ਹਲਕੇ : ਇਨ੍ਹਾਂ ਦਾ ਭਾਰ ਸਿਰਫ਼ 12.5 ਕਿਲੋਗ੍ਰਾਮ ਹੈ। ਕੋਈ ਵੀ ਫ਼ੌਜੀ ਇਨ੍ਹਾਂ ਨੂੰ ਆਪਣੇ ਮੋਡੇ ’ਤੇ ਦਿਨ ਅਤੇ ਰਾਤ ਵਿਚ ਕਿਤੇ ਵੀ ਲੈ ਕੇ ਜਾ ਸਕਦਾ ਹੈ।

40 ਫ਼ੀਸਦੀ ਰੂਸੀ ਟੈਂਕ ਇਸੇ ਨੇ ਤਬਾਹ ਕੀਤੇ

ਸੁਖਾਲਾ : 5 ਸੈਕੇਂਡ ਦੇ ਅੰਦਰ ਇਸਨੂੰ ਤਿਆਰ ਕਰ ਕੇ ਇਸ ਨਾਲ ਫਾਇਰ ਕੀਤਾ ਜਾ ਸਕਦਾ ਹੈ।

ਸੁਰੱਖਿਅਤ : ਨੈਕਸਟ ਜੇਨਰੇਸ਼ਨ ਲਾਈਟ ਐਂਟੀ-ਟੈਂਕ ਵੇਪਨ ਦੀਆਂ ਖ਼ਾਸੀਅਤਾਂ

ਕਾਰਗਰ : ਐੱਨ. ਐੱਲ. ਏ. ਡਬਲਯੂ. ਨੂੰ ਉੱਚੀਆਂ ਇਮਾਰਤਾਂ, ਕਿਸੇ ਦਰਖਤ ਦੇ ਪਿੱਛਿਓਂ ਜਾਂ ਖੱਡ ਤੋਂ ਚਲਾਇਆ ਜਾ ਸਕਦਾ ਹੈ।

ਰੇਂਜ : ਇਨ੍ਹਾਂ ਹਥਿਆਰਾਂ ਤੋਂ 20 ਮੀਟਰ ਤੋਂ 800 ਮੀਟਰ ਦੀ ਦੂਰੀ ’ਤੇ ਖੜੇ ਕਿਸੇ ਵੀ ਟੈਂਕ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਕੀਮਤ : 20 ਹਜ਼ਾਰ ਡਾਲਰ (15,05,820 ਰੁਪਏ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry