ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਕੋਰੋਨਾ ਪਾਜ਼ੇਟਿਵ, ਹਸਪਤਾਲ ''ਚ ਭਰਤੀ

06/16/2020 5:21:26 PM

ਕੀਵ/ਯੂਕਰੇਨ (ਭਾਸ਼ਾ) : ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜੇਲੇਂਸਕੀ ਦੀ ਪਤਨੀ ਨੂੰ ਨੋਵੇਲ ਕੋਰੋਨਾ ਵਾਇਰਸ ਦੇ ਨਾਲ ਹੀ ਨਿਮੋਨੀਆ ਹੋਣ ਦੇ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜੇਲੇਂਸਕੀ ਦੇ ਦਫ਼ਤਰ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਓਲਿਨਾ ਜੇਲੇਂਸਕੀ ਦੀ ਹਾਲਤ ਸਥਿਰ ਹੈ ਅਤੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।

ਜੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਸ ਬਾਰੇ ਵਿਚ ਪਤਾ ਲੱਗਾ। ਯੂਕਰੇਨ ਦੇ ਅਧਿਕਾਰੀਆਂ ਨੇ ਮਈ ਦੇ ਅੰਤ ਵਿਚ ਹੌਲੀ-ਹੌਲੀ ਆਪਣੇ ਇੱਥੇ ਤਾਲਾਬੰਦੀ ਦੀਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ ਅਤੇ ਉੱਥੇ ਜਨਤਕ ਟ੍ਰਾਂਸਪੋਰਟ ਦਾ ਸੰਚਾਲਨ ਬਹਾਲ ਹੋਣ ਦੇ ਨਾਲ ਹੀ ਮਾਲ ਅਤੇ ਜਿੰਮ ਫਿਰ ਤੋਂ ਖੁੱਲ੍ਹ ਗਏ ਹਨ। ਯੂਕਰੇਨ ਤੋਂ ਸੋਮਵਾਰ ਨੂੰ ਕਈ ਦੇਸ਼ਾਂ ਲਈ ਕੌਮਾਂਤਰੀ ਉਡਾਣਾਂ ਦੀ ਵੀ ਦੁਬਾਰਾ ਸ਼ੁਰੂਆਤ ਕਰ ਦਿੱਤੀ ਗਈ।  

cherry

This news is Content Editor cherry