ਬ੍ਰਿਟੇਨ ਦੇ ਵਿਗਿਆਨੀਆਂ ਨੇ ਕੋਵਿਡ-19 ਨੂੰ ਰੋਕਣ ਵਾਲੇ ‘ਨੇਜ਼ਲ ਸਪ੍ਰੇ’ ਨੂੰ ਦਿੱਤਾ ਅੰਤਮ ਰੂਪ

01/25/2021 2:05:48 AM

ਲੰਡਨ-ਬ੍ਰਿਟੇਨ ਦੇ ਬਰਮਿੰਘਮ ਯੂਨੀਵਰਸਿਟੀ ਵਿਗਿਆਨੀਆਂ ਨੇ ਦੋ ਦਿਨਾਂ ਤੱਕ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਰੋਕ ਸਕਣ ਵਾਲੇ ‘ਨੇਜ਼ਰ ਸਪ੍ਰੇ’ ਨੂੰ ਅੰਤਮ ਰੂਪ ਦਿੱਤਾ ਹੈ। ਇਸ ਦੇ ਕੁਝ ਹੀ ਮਹੀਨਿਆਂ ’ਚ ਦਵਾਈ ਦੁਕਾਨਾਂ ’ਤੇ ਉਪਲੱਬਧ ਹੋਣ ਦੀ ਉਮੀਦ ਹੈ। ਐਤਵਾਰ ਨੂੰ ਇਕ ਅਖਬਾਰ ’ਚ ਇਹ ਦਾਅਵਾ ਕੀਤਾ ਗਿਆ।

ਇਹ ਵੀ ਪੜ੍ਹੋ -ਪੁਰਤਗਾਲ ’ਚ ਰਾਸ਼ਟਰਪਤੀ ਚੋਣਾਂ ਲਈ ਕੀਤੀ ਗਈ ਵੋਟਿੰਗ

ਅਧਿਐਨ ਟੀਮ ਦੇ ਮੁੱਖ ਖੋਜਕਰਤਾ ਡਾ. ਰਿਸਰਚ ਮੋਕਸ ਨੇ ‘ਦਿ ਸੰਡੇ ਟੈਲੀਗ੍ਰਾਫ’ ਨੂੰ ਕਿਹਾ ਕਿ ਉਹ ਸਮਾਜਿਕ ਦੂਰੀ ਦੀਆਂ ਪਾਬੰਦੀਆਂ ਤੋਂ ਨਿੱਜਾਤ ਦਿਵਾਉਣ ਅਤੇ ਸਕੂਲਾਂ ਨੂੰ ਫਿਰ ਤੋਂ ਖੋਲ੍ਹੇ ਜਾਣ ’ਚ ਇਸ ਤੋਂ ਮਦਦ ਮਿਲਣ ਨੂੰ ਲੈ ਕੇ ਭਰੋਸਾ ਦਿੱਤਾ ਹੈ। ‘ਨੇਜ਼ਲ ਸਪ੍ਰੇ’ ਨੂੰ ਅਜੇ ਤੱਕ ਕੋਈ ਨਾਂ ਨਹੀਂ ਦਿੱਤਾ ਗਿਆ ਹੈ ਹਾਲਾਂਕਿ ਇਸ ਨੂੰ ਬਣਾਉਣ ’ਚ ਜਿਨ੍ਹਾਂ ਰਸਾਇਣਾਂ ਦਾ ਇਸਤੇਮਾਲ ਕੀਤਾ ਗਿਆ ਹੈ ਉਨ੍ਹਾਂ ਨੂੰ ਮੈਡੀਕਲ ਵਰਤੋਂ ਲਈ ਮਨਜ਼ੂਰੀ ਪ੍ਰਾਪਤ ਹੈ ਅਤੇ ਉਹ ਮਨੁੱਖ ਵੱਲੋਂ ਵਰਤੋਂ ਕੀਤੀ ਜਾਣ ਲਈ ਸੁਰੱਖਿਅਤ ਹੈ।

ਇਹ ਵੀ ਪੜ੍ਹੋ -ਅਮਰੀਕਾ : ਬਾਈਡੇਨ ਪ੍ਰਸ਼ਾਸਨ ਕਰੇਗਾ ਤਾਲਿਬਾਨ ਨਾਲ ਹੋਏ ਸ਼ਾਂਤੀ ਸਮਝੌਤੇ ਦੀ ਸਮੀਖਿਆ

ਮੋਕਸ ਨੇ ਕਿਹਾ ਕਿ ਅਸੀਂ ਗਰਮੀਆਂ ਦੇ ਮੌਸਮ ਤੱਕ ਇਸ ਦੇ ਉਪਲੱਬਧ ਹੋਣ ਦੀ ਉਮੀਦ ਕਰ ਰਹੇ ਹਾਂ। ਅਧਿਐਨ ਟੀਮ ਦਾ ਮੰਨਣਾ ਹੈ ਕਿ ਇਸ ਸਪ੍ਰੇ ਦਾ ਦਿਨ ’ਚ ਚਾਰ ਵਾਰ ਇਸਤੇਮਾਲ ਕਰਨਾ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਸੁਰੱਖਿਅਤ ਰੱਖੇਗਾ ਅਤੇ ਸਕੂਲ ਵਰਗੇ ਸੰਘਣੀ ਆਬਾਦੀ ਵਾਲੇ ਸਥਾਨਾਂ ਅਤੇ ਉੱਚ ਜੋਖਮ ਵਾਲੇ ਸਥਾਨਾਂ ’ਤੇ ਇਸ ਦਾ ਹਰ 20 ਮਿੰਟ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ -ਇਰਾਕ ’ਚ IS ਦੇ ਆਤਮਘਾਤੀ ਹਮਲੇ ’ਚ 11 ਲੋਕਾਂ ਦੀ ਮੌਤ ਤੇ 12 ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar