UK ’ਚ 75 ਫ਼ੀਸਦੀ ਆਬਾਦੀ ਪੂਰੀ ਤਰ੍ਹਾਂ ਵੈਕਸੀਨੇਟਿਡ, ਫਿਰ ਵੀ ਮਾਰਚ ਤੋਂ ਬਾਅਦ ਇਕ ਦਿਨ ’ਚ ਰਿਕਾਰਡ ਕੋਰੋਨਾ ਮੌਤਾਂ

08/12/2021 9:46:08 AM

ਲੰਡਨ/ਕੈਨਬਰਾ (ਭਾਸ਼ਾ, ਸਨੀ ਚਾਂਦਪੁਰੀ)- ਬ੍ਰਿਟੇਨ ’ਚ ਮੰਗਲਵਾਰ ਨੂੰ ਮਾਰਚ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਇਕ ਦਿਨ ’ਚ ਮਰਨ ਵਾਲਿਆਂ ਦੀ ਸਭ ਤੋਂ ਵੱਧ ਲੋਕਾਂ ਦੀ ਗਿਣਤੀ ਰਿਕਾਰਡ ਹੋਈ। ਉੱਧਰ, ਇਹ ਗਿਣਤੀ ਅਜਿਹੇ ਸਮੇਂ ’ਤੇ ਰਿਕਾਰਡ ਕੀਤੀ ਗਈ ਹੈ, ਜਦ ਬ੍ਰਿਟੇਨ ’ਚ 75 ਫ਼ੀਸਦੀ ਬਾਲਗ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਬ੍ਰਿਟਿਸ਼ ਸਰਕਾਰ ਦੇ ਅਧਿਕਾਰਕ ਅੰਕੜਿਆਂ ਅਨੁਸਾਰ ਮੰਗਲਵਾਰ ਨੂੰ 143 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ। ਬ੍ਰਿਟੇਨ ’ਚ ਲਗਭਗ 89 ਫ਼ੀਸਦੀ ਆਬਾਦੀ ਨੂੰ ਵੈਕਸੀਨ ਦੀ ਇਕ ਡੋਜ਼ ਵੀ ਲੱਗ ਚੁੱਕੀ ਹੈ। ਇਸ ਤੋਂ ਇਲਾਵਾ ਬ੍ਰਿਟੇਨ ’ਚ ਕੋਰੋਨਾ ਪਾਬੰਦੀਆਂ ’ਚ ਵੀ ਕਾਫੀ ਹੱਦ ਤੱਕ ਢਿੱਲ ਦਿੱਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਜਲੰਧਰ ਦੇ ਨੌਜਵਾਨ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ

ਉੱਧਰ, ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੋਰਨ ਨੇ 24 ਘੰਟਿਆਂ ਦੌਰਾਨ ਕੋਵਿਡ-19 ਦੇ 20 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਲਾਕਡਾਊਨ 6ਵੀਂ ਵਾਰ 19 ਅਗਸਤ ਤੱਕ ਲਈ ਵਧਾ ਦਿੱਤਾ ਹੈ, ਜਦਕਿ ਸਿਡਨੀ ’ਚ ਡੈਲਟਾ ਰੂਪ ਦੇ ਫੈਲਣ ਦੇ ਬਾਵਜੂਦ ਅਧਿਕਾਰੀਆਂ ਨੇ ਕਿਹਾ ਕਿ ਉਹ ਉਨ੍ਹਾਂ ਨਿਵਾਸੀਆਂ ਨੂੰ ਪਾਬੰਦੀਆਂ ’ਚ ਛੋਟ ਦੇਣ ’ਤੇ ਵਿਚਾਰ ਕਰ ਰਹੇ ਹਨ, ਜਿਨ੍ਹਾਂ ਨੇ ਟੀਕਾ ਲਗਵਾ ਲਿਆ ਹੈ। ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ’ਚ ਬੁੱਧਵਾਰ ਨੂੰ ਇਨਫੈਕਸ਼ਨ ਦੇ 344 ਨਵੇਂ ਮਾਮਲੇ ਸਾਹਮਣੇ ਆਏ। ਇਨਫੈਕਸ਼ਨ ਦੇ ਸਭ ਤੋਂ ਵੱਧ 356 ਮਾਮਲੇ ਮੰਗਲਵਾਰ ਨੂੰ ਸਾਹਮਣੇ ਆਏ ਸਨ। ਰਾਤ-ਰਾਤ ’ਚ ਕੋਵਿਡ-19 ਦੇ 2 ਮਰੀਜ਼ਾਂ ਦੀ ਮੌਤ ਹੋ ਗਈ। ਸਿਡਨੀ ’ਚ 26 ਜੂਨ ਨੂੰ ਲਗਾਏ ਗਏ ਲਾਕਡਾਊਨ ਦੀ ਮਿਆਦ 28 ਅਗਸਤ ਨੂੰ ਖ਼ਤਮ ਹੋਣੀ ਹੈ ਪਰ ਇਨਫੈਕਸ਼ਨ ਦੇ ਪ੍ਰਸਾਰ ’ਤੇ ਕਾਬੂ ਪਾਉਣ ਦੀਆਂ ਉਮੀਦਾਂ ਫਿੱਕੀਆਂ ਪੈ ਰਹੀਆਂ ਹਨ।

ਇਹ ਵੀ ਪੜ੍ਹੋ: ਕੈਨੇਡਾ ਦੀ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਕੋਰੀ ਨਾਂਹ, ਜਾਣੋ ਹੁਣ ਕੀ ਕਰਨ ਵਿਦਿਆਰਥੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry