ਯੂ. ਕੇ. : ਬੋਰਿਸ ਜੌਨਸਨ ਤਾਲਾਬੰਦੀ ਖੋਲ੍ਹਣ ਲਈ ਇਸ ਕਾਰਨ ਹਨ ਕਾਹਲੇ

06/08/2020 8:31:48 AM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਪ੍ਰਧਾਨ ਮੰਤਰੀ ਬੋਰਿਸ 3,500,000 ਨੌਕਰੀਆਂ ਦੇ ਖਤਰੇ ਵਿੱਚ ਹੋਣ ਦੀ ਰਿਪੋਰਟ ਬਾਰੇ ਸੁਣ ਕੇ ਤਾਲਾਬੰਦੀ ਚੁੱਕਣ ਲਈ ਕਾਹਲ ਵਿੱਚ ਹਨ। ਉਹ ਕਥਿਤ ਤੌਰ 'ਤੇ ਜੁਲਾਈ ਤੱਕ ਯੂ. ਕੇ. ਨੂੰ ਆਮ ਜਿੰਦਗੀ ਵੱਲ ਵਾਪਸ ਲਿਆਉਣਾ ਚਾਹੁੰਦੇ ਹਨ। 

ਇਸ ਸੰਬੰਧ ਵਿਚ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਰਾਤ ਨੂੰ ਚਾਂਸਲਰ ਰਿਸ਼ੀ ਸੁਨਾਕ ਨਾਲ ਮੁਲਾਕਾਤ ਤੋਂ ਬਾਅਦ ਆਰਥਿਕਤਾ ਨੂੰ ਖੋਲ੍ਹਣ ਲਈ ਨਵੇਂ ਉਪਾਵਾਂ 'ਤੇ ਦਸਤਖ਼ਤ ਕੀਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵਪਾਰਕ ਸਕੱਤਰ ਆਲੋਕ ਸ਼ਰਮਾ ਨੇ ਚਿਤਾਵਨੀ ਦਿੱਤੀ ਸੀ ਕਿ ਕਾਫੀ ਖੇਤਰਾਂ ਵਿੱਚ ਨੌਕਰੀਆਂ ਦਾ ਖਤਰਾ ਪੈਦਾ ਹੋ ਸਕਦੇ ਹੈ। ਉਨ੍ਹਾਂ ਨੇ ਹੁਣ ਮੰਤਰੀਆਂ ਦਾ ਇਕ ਸਮੂਹ ਬਣਾਇਆ ਹੈ, ਜਿਸ ਨੂੰ ‘ਸੇਵ ਸਮਰ ਸਿਕਸ’ ਦਾ ਨਾਮ ਦਿੱਤਾ ਗਿਆ ਹੈ, ਜਿਸ ਦਾ ਮਿਸ਼ਨ ਜੁਲਾਈ ਤੱਕ ਜ਼ਿੰਦਗੀ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਪ੍ਰਸਤਾਵ ਤਿਆਰ ਕਰਨਾ ਹੈ। 

ਇਹ ਹੋ ਸਕਦਾ ਹੈ ਕਿ ਅਗਲੇ ਮਹੀਨੇ ਤੋਂ ਸੰਸਕਾਰ ਅਤੇ ਵਿਆਹ ਦੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇ। ਪੱਬਾਂ, ਰੈਸਟੋਰੈਂਟਾਂ ਅਤੇ ਕੈਫੇ ਆਦਿ ਮੁੜ ਖੋਲ੍ਹਣ ਦੇ ਯੋਗ ਹੋ ਸਕਦੇ ਹਨ ਜਦਕਿ ਹੇਅਰ ਡਰੈਸਰਾਂ ਨੂੰ 4 ਜੁਲਾਈ ਤੋਂ ਹੀ ਕਾਰੋਬਾਰ ਦੁਬਾਰਾ ਸ਼ੁਰੂ ਹੋਣ ਦੀ ਉਮੀਦ ਹੈ।

Lalita Mam

This news is Content Editor Lalita Mam