ਮੁਸਲਿਮ ਮਹਿਲਾ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹੋਈ ਜੇਲ

07/05/2017 7:45:25 AM

ਲੰਡਨ— ਬ੍ਰਿਟੇਨ 'ਚ ਬ੍ਰਗੈਜ਼ਿਟ ਲਈ ਵੋਟਿੰਗ ਤੋਂ ਬਾਅਦ ਇਕ ਸ਼ਾਪਿੰਗ ਸੈਂਟਰ 'ਚ ਇਕ ਮੁਸਲਿਮ ਔਰਤ ਦਾ ਨਕਾਬ ਉਤਾਰਨ ਦੇ ਜ਼ੁਰਮ 'ਚ 56 ਸਾਲਾ ਵਿਅਕਤੀ ਨੂੰ 15 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 56 ਸਾਲਾ ਵਿਅਕਤੀ ਦਾ ਨਾਂ ਪੀਟਰ ਸਕਾਟਰ ਹੈ, ਜਿਸ ਨੇ ਪਿਛਲੇ ਸਾਲ ਜੁਲਾਈ 'ਚ ਸੁੰਦਰਲੈਂਡ ਦੇ ਇਕ ਸ਼ਾਪਿੰਗ ਸੈਂਟਰ 'ਚ ਮੁਸਲਿਮ ਮਹਿਲਾ 'ਤੇ ਹਮਲਾ ਕੀਤਾ ਸੀ। ਦੋਸ਼ੀ ਨੇ ਮਹਿਲਾ 'ਤੇ ਹਮਲੇ ਦੌਰਾਨ ਕਿਹਾ ਸੀ, ''ਤੂੰ ਹੁਣ ਵੀ ਸਾਡੇ ਵਿਚ ਹੈ।'' ਮਹਿਲਾ ਆਪਣੇ ਪੁੱਤਰ ਨਾਲ ਸ਼ਾਪਿੰਗ ਸੈਂਟਰ 'ਚ ਖਰੀਦਦਾਰੀ ਕਰਨ ਆਈ ਸੀ। ਦੋਸ਼ੀ ਵਲੋਂ ਕੀਤੇ ਗਏ ਇਸ ਹਮਲੇ ਨੂੰ ਨਸਲੀ ਹਮਲਾ ਕਿਹਾ ਗਿਆ। 
ਦੋਸ਼ੀ ਨੇ ਨਸਲੀ ਰੂਪ ਨਾਲ ਪ੍ਰੇਰਿਤ ਹਮਲਾ ਅਤੇ ਔਰਤ ਨਾਲ ਮਾੜਾ ਵਤੀਰਾ ਕਰਨ ਦੀ ਗੱਲ ਮਨਜ਼ੂਰ ਕੀਤੀ। ਨਿਊਕੈਸਲ ਕਰਾਊਨ ਅਦਾਲਤ ਨੇ ਕੱਲ ਭਾਵ ਸੋਮਵਾਰ ਨੂੰ ਉਸ ਨੂੰ 15 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਅਦਾਲਤ ਨੇ ਸੁਣਵਾਈ ਦੌਰਾਨ ਬ੍ਰਗੈਜ਼ਿਟ 'ਤੇ ਹੋਈ ਰਾਏਸ਼ੁਮਾਰੀ ਨੇ ਸਕਾਟਰ ਨੂੰ ਡਰੀ ਹੋਈ ਮਾਂ 'ਤੇ ਹਮਲਾ ਕਰਨ ਲਈ ਉਕਸਾਇਆ ਸੀ। ਮਹਿਲਾ 'ਤੇ ਹਮਲਾ ਕਰਦੇ ਹੋਏ ਸਕਾਟਰ ਨੇ ਚੀਕਦੇ ਹੋਏ ਕਿਹਾ ਸੀ, ''ਤੂੰ ਅਜੇ ਵੀ ਸਾਡੇ ਦੇਸ਼ 'ਚ ਹੈ, ਬੇਵਕੂਫ ਮੁਸਲਿਮ।'' ਦੋਸ਼ੀ ਨੇ ਮਹਿਲਾ ਦਾ ਨਕਾਬ ਖਿੱਚਦੇ ਹੋਏ ਕਿਹਾ ਕਿ ਇਹ ਸਾਡਾ ਬ੍ਰਿਟੇਨ ਹੈ, ਸਾਡੇ ਦੇਸ਼ 'ਚੋਂ ਚਲੇ ਜਾਓ।