ਕੋਵਿਡ-19 : ਲੰਡਨ ''ਚ ਤਾਲਾਬੰਦੀ ਦਾ ਵਿਰੋਧ, ਸੈਂਕੜਿਆਂ ਦੀ ਪੁਲਸ ਨਾਲ ਝੜਪ

09/20/2020 1:56:17 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇੱਕ ਐਂਟੀ-ਵੈਕਸੀਨ ਰੈਲੀ ਵਿੱਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ 30 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਲੰਡਨ ਵਿਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਪੁਲਸ ਨਾਲ ਝੜਪ ਕੀਤੀ ਜਿਸ ਵਿਚ ਉਹ ਉਹ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਅਤੇ ਵੱਡੇ ਪੱਧਰ 'ਤੇ ਟੀਕੇ ਲਗਾਉਣ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ 'ਸੁਤੰਤਰਤਾ', 'ਸਾਡੇ ਅਧਿਕਾਰ ਬਚਾਓ' ਅਤੇ 'ਕੋਈ ਟੀਕਾ ਨਹੀਂ' ਦੇ ਨਾਅਰੇ ਲਗਾਏ ਕਿਉਂਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਇਕ ‘ਘੁਟਾਲੇ’ ਵਜੋਂ ਦੱਸਿਆ ਹੈ।

ਟ੍ਰੈਫਲਗਰ ਚੌਕ ਵਿੱਚ ਪ੍ਰਦਰਸ਼ਨ ਉਦੋਂ ਹਿੰਸਕ ਹੋ ਗਿਆ ਜਦੋਂ ਪੁਲਸ ਨੇ ਡਾਂਗਾਂ ਨਾਲ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ।  ਇਸ ਸੰਬੰਧ ਵਿੱਚ ਜਦੋਂ ਅਧਿਕਾਰੀ ਗ੍ਰਿਫਤਾਰੀਆਂ ਕਰਨ ਗਏ ਤਾਂ ਪ੍ਰਦਰਸ਼ਨਕਾਰੀਆਂ ਨੇ ਮਨੁੱਖੀ ਨਾਕਾਬੰਦੀ ਵੀ ਕੀਤੀ।  ਗੁੱਸੇ ਵਿਚ ਆਈ ਭੀੜ ਨੇ ਅਧਿਕਾਰੀਆਂ  ਨੂੰ ਪਛਾੜ ਦਿੱਤਾ ਅਤੇ ਪਿੱਛੇ ਵੀ ਧੱਕ ਦਿੱਤਾ। ਇਹ ਵਿਰੋਧ ਪ੍ਰਦਰਸ਼ਨ ਜਿਸ ਨੂੰ “ਆਜ਼ਾਦੀ ਲਈ ਵਿਰੋਧ ਅਤੇ ਐਕਟ” ਵੀ ਕਿਹਾ ਗਿਆ ਹੈ, ਦਾ ਇਸ਼ਤਿਹਾਰ ਇਕ ਟੀਕੇ ਵਾਲੀ ਇਸ਼ਤਿਹਾਰ ਦੇ ਨਾਲ ਦਿੱਤਾ ਗਿਆ ਸੀ ਅਤੇ ਲੋਕਾਂ ਨੂੰ ‘ਇਕੱਠੇ ਹੋ ਕੇ ਵਿਰੋਧ ਕਰਨ’ ਦੀ ਅਪੀਲ ਕੀਤੀ ਗਈ ਸੀ। ਇਸ ਵਿਰੋਧ ਰੈਲੀ ਵਿੱਚ ਲੋਕਾਂ ਨੇ ਸਰਕਾਰ ਦੇ ਵਿਗਿਆਨਕ ਸਲਾਹਕਾਰਾਂ ਨੂੰ ਬਰਖਾਸਤ ਕਰਨ ਅਤੇ ਕੋਵਿਡ -19 ਨੂੰ ਇੱਕ 'ਧੋਖਾ' ਅਤੇ 'ਮਹਾਂਮਾਰੀ' ਘੋਸ਼ਿਤ ਕਰਨ ਦੀ ਮੰਗ ਵੀ ਕੀਤੀ।

Lalita Mam

This news is Content Editor Lalita Mam