ਬ੍ਰਿਟੇਨ ਦੀ ਖੁਫ਼ੀਆ ਏਜੰਸੀਆਂ 'ਤੇ ਬ੍ਰਿਟਿਸ਼ ਸਿੱਖ ਦੋਸ਼ੀ ਦੀ ਸੂਚਨਾ ਭਾਰਤ ਨੂੰ ਦੇਣ ਦਾ ਦੋਸ਼

08/23/2022 10:50:02 PM

ਲੰਡਨ-ਬ੍ਰਿਟੇਨ ਦੀ ਖੁਫੀਆ ਏਜੰਸੀਆਂ 'ਤੇ ਇਕ ਬ੍ਰਿਟਿਸ਼ ਸਿੱਖ ਵਿਅਕਤੀ ਦੀ ਜਾਣਕਾਰੀ ਭਾਰਤੀ ਅਧਿਕਾਰੀਆਂ ਨੂੰ ਦੇਣ ਦਾ ਦੋਸ਼ ਲੱਗਿਆ ਹੈ ਜੋ ਹੁਣ ਅੱਤਵਾਦ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ 'ਚ ਭਾਰਤੀ ਜੇਲ੍ਹ 'ਚ ਬੰਦ ਹਨ। ਸਕਾਟਲੈਂਡ ਦੇ ਡੰਬਰਟਨ 'ਚ ਰਹਿਣ ਵਾਲੇ ਬ੍ਰਿਟਿਸ਼ ਨਾਗਰਿਕ 35 ਸਾਲਾ ਜਗਤਾਰ ਸਿੰਘ ਜੋਹਾਲ ਵਿਆਹ ਕਰਵਾਉਣ ਸਾਲ 2017 'ਚ ਪੰਜਾਬ ਗਿਆ ਸੀ। ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਤਸ਼ੱਦਦ ਦਿੱਤੀ ਜਾ ਰਹੀ ਹੈ ਅਤੇ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਭਾਰਤੀ ਅਧਿਕਾਰੀਆਂ ਨੇ ਤਸ਼ੱਦਦ ਦੇਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਇਸ ਰੁਖ਼ 'ਤੇ ਕਾਇਮ ਹੈ ਕਿ ਜੋਹਾਲ ਨੂੰ 'ਗੰਭੀਰ ਦੋਸ਼ਾਂ' 'ਚ ਅਦਾਲਤ 'ਚ ਸੁਣਵਾਈ ਲਈ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਬਿਨਾਂ ਕਿਸੇ ਚਰਚਾ, ਸਹਿਮਤੀ ਜਾਂ ਨੋਟਿਸ ਦੇ ਕੀਤਾ ਗਿਆ NDTV ਦੇ 29 ਫੀਸਦੀ ਹਿੱਸੇ ਨੂੰ ਐਕੁਆਇਰ

ਬ੍ਰਿਟੇਨ ਤੋਂ ਸੰਚਾਲਿਤ ਗੈਰ ਸਰਕਾਰੀ ਸੰਗਠਨ (ਐੱਨ.ਜੀ.ਓ.) ਰਿਪ੍ਰੀਵ ਨੇ ਸੋਮਵਾਰ ਨੂੰ ਕਿਹਾ ਕਿ ਉਹ ਜੋਹਾਲ ਦੇ ਕਾਨੂੰਨ ਦਾਅਵੇ ਦਾ ਸਮਰਥਨ ਕਰਦਾ ਹੈ ਕਿ ਐੱਮ.ਆਈ.-5 ਅਤੇ ਐੱਸ.ਆਈ.-6 ਨੇ ਭਾਰਤੀ ਅਧਿਕਾਰੀਆਂ ਤੋਂ ਖੁਫੀਆ ਜਾਣਕਾਰੀ ਸਾਂਝਾ ਕਰ ਉਸ ਦੇ 'ਹਿਰਾਸਤ ਅਤੇ ਤਸੀਹੇ' 'ਚ ਯੋਗਦਾਨ ਪਾਇਆ ਹੈ। ਰਿਪ੍ਰੀਵ ਨੇ ਇਸ ਸਬੰਧ 'ਚ ਸ਼ੁਰੂ ਕੀਤੀ ਗਈ ਆਨਲਾਈਨ ਪਟੀਸ਼ਨ 'ਚ ਕਿਹਾ ਕਿ ਸਾਡੇ ਜਾਂਚਕਰਤਾਵਾਂ ਨੇ ਅਹਿਮ ਜਾਣਕਾਰੀ ਪ੍ਰਾਪਤ ਕੀਤੀ ਹੈ ਕਿ ਸਾਲ 2017 'ਚ ਬ੍ਰਿਟਿਸ਼ ਸਰਕਾਰ ਨੇ ਸੰਭਾਵਿਤ : ਐੱਮ.ਆਈ.-5 ਅਤੇ ਐੱਮ.ਆਈ.-6 ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੋਹਾਲ ਦੀ ਜਾਣਕਾਰੀ ਭਾਰਤੀ ਅਧਿਕਾਰੀਆਂ ਨਾਲ ਸਾਂਝਾ ਕਰਨ ਲਈ ਅਧਿਕਾਰਤ ਕੀਤਾ ਸੀ। ਐੱਨ.ਜੀ.ਓ. ਇਸ ਪਟੀਸ਼ਨ 'ਤੇ 10 ਹਜ਼ਾਰ ਦਸਤਖਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 

ਇਹ ਵੀ ਪੜ੍ਹੋ : ਬ੍ਰਿਟੇਨ 'ਚ ਉੱਚ ਸਿੱਖਿਆ ਲੈਣਾ ਹੋਇਆ ਆਸਾਨ, ਝਾਰਖੰਡ ਤੇ ਬ੍ਰਿਟੇਨ ਸਰਕਾਰ ਦਰਮਿਆਨ ਹੋਇਆ MOU

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar