ਯੂ. ਕੇ. ਵਾਸੀਆਂ ਨੂੰ ਇਕਾਂਤਵਾਸ ਤੋਂ ਇਨਕਾਰ ਕਰਨ 'ਤੇ ਹੋ ਸਕਦੈ 10,000 ਪੌਂਡ ਜੁਰਮਾਨਾ

09/21/2020 10:26:35 AM

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਵਿਚ ਕੋਰੋਨਾ ਮਹਾਮਾਰੀ ਰੁਕਣ ਦਾ ਨਾਂ ਨਹੀ ਲੈ ਰਹੀ ਹੈ। ਹਰ ਰੋਜ਼ ਇਸ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਇਸ ਲਈ ਇੱਥੇ ਵਾਇਰਸ ਦੀ ਦੂਜੀ ਲਹਿਰ ਦੇ ਆਉਣ ਦਾ ਪੂਰਾ ਖਤਰਾ ਹੈ। ਇਸ ਨੂੰ ਰੋਕਣ ਦੇ ਲਈ ਸਰਕਾਰ ਕਾਫੀ ਸਖਤ ਰੁਖ ਅਖਤਿਆਰ ਕਰ ਰਹੀ ਹੈ। ਜਿਸਦੇ ਤਹਿਤ ਮਹਾਮਾਰੀ ਦੀ ਦੂਜੀ ਲਹਿਰ ਨਾਲ ਲੜਨ ਦੀ ਨਵੀਂ ਯੋਜਨਾ ਦੇ ਵਿਚ ਇਕਾਂਤਵਾਸ ਤੋਂ ਇਨਕਾਰ ਕਰਨ ਜਾਂ ਇਸ ਦੇ ਨਿਯਮ ਤੋੜਨ 'ਤੇ ਕਿਸੇ ਨੂੰ ਵੀ 10,000 ਪੌਂਡ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੰਤਰੀ ਇਸ ਨੂੰ ਕਾਨੂੰਨੀ ਜ਼ਰੂਰਤ ਬਣਾ ਕੇ ਆਪਣੇ ਰੁਖ ਨੂੰ ਸਖਤ ਕਰ ਰਹੇ ਹਨ।  28 ਸਤੰਬਰ ਤੋਂ, ਕੋਈ ਵੀ ਜੋ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਇਕਾਂਤਵਾਸ ਦੇ ਨਿਯਮਾਂ ਨੂੰ ਤੋੜਦਾ ਹੈ, ਉਸ ਨੂੰ 1000 ਦਾ ਜੁਰਮਾਨਾ ਹੋਵੇਗਾ ਜੋ ਗਲਤੀ ਦੁਹਰਾਉਣ ਵਾਲਿਆਂ ਨੂੰ ਅਤੇ ਸਭ ਤੋਂ ਗੰਭੀਰ ਉਲੰਘਣਾਵਾਂ ਲਈ 10,000 ਪੌਂਡ ਤੱਕ ਪਹੁੰਚ ਜਾਵੇਗਾ। 

ਇਹ ਨਵੀਂ ਕਾਨੂੰਨੀ ਡਿਊਟੀ ਉਨ੍ਹਾਂ ਲੋਕਾਂ 'ਤੇ ਵੀ ਲਗਾਈ ਜਾਏਗੀ ਜਿਨ੍ਹਾਂ ਨੂੰ ਐੱਨ. ਐੱਚ. ਐੱਸ. ਟੈਸਟ ਅਤੇ ਟਰੇਸ ਦੁਆਰਾ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਇਕਾਂਤਵਾਸ ਹੋਣ ਬਾਰੇ ਕਿਹਾ ਜਾਵੇਗਾ। ਇਸ ਸੰਬੰਧ ਵਿੱਚ ਜੇਕਰ ਘੱਟ ਆਮਦਨੀ ਵਾਲੇ  ਨੂੰ ਇਕਾਂਤਵਾਸ ਵਿੱਚ ਜਾਣ ਦੇ ਨਤੀਜੇ ਵਜੋਂ ਕਮਾਈ ਦੇ ਘਾਟੇ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਵਿੱਤੀ ਸਹਾਇਤਾ ਦੇ ਤੌਰ ਤੇ 500 ਪੌਂਡ ਦੀ ਰਾਸ਼ੀ  ਲੈਣ ਦੇ ਯੋਗ ਹੋਣਗੇ। ਹਰ ਹਫਤੇ ਲਾਗ ਦੇ ਨਵੇਂ ਮਾਮਲੇ ਦੁੱਗਣੇ ਹੋਣ ਨਾਲ, ਬੌਰਿਸ ਜੌਹਨਸਨ ਨੇ ਕਿਹਾ ਕਿ ਵਾਇਰਸ ਦੇ ਫੈਲਣ ਨੂੰ ਨਿਯੰਤਰਿਤ ਕਰਨ ਅਤੇ ਸਭ ਤੋਂ ਵੱਧ ਕਮਜ਼ੋਰ ਵਿਅਕਤੀਆਂ ਨੂੰ ਵਾਇਰਸ ਤੋਂ ਬਚਾਉਣ ਲਈ ਇਹ ਉਪਾਅ ਜ਼ਰੂਰੀ ਹਨ। ਮੰਤਰੀ ਸਕਾਟਲੈਂਡ ,ਵੇਲਜ਼ ਅਤੇ ਉੱਤਰੀ ਆਇਰਲੈਂਡ ਵਿਚ ਇਸ ਨਿਯਮ  ਬਾਰੇ ਪ੍ਰਸ਼ਾਸਨ ਨਾਲ ਵਿਚਾਰ ਵਟਾਂਦਰੇ ਅਧੀਨ ਹਨ।

Lalita Mam

This news is Content Editor Lalita Mam