ਯੂ. ਕੇ. ਵਾਸੀਆਂ ਦੀ ਮਾਨਸਿਕ ਸਿਹਤ ਲਈ ਜਾਰੀ ਹੋਣਗੇ 500 ਮਿਲੀਅਨ ਪੌਂਡ

11/23/2020 8:51:00 AM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਵਿਚ ਮਹਾਮਾਰੀ ਦੇ ਸੰਕਟ ਦੌਰਾਨ ਲੋਕਾਂ ਨੂੰ ਮਾਨਸਿਕ ਤੌਰ 'ਤੇ ਰੋਗਾਂ ਦਾ ਸਾਹਮਣਾ ਕਰਨਾ ਪਿਆ ਹੈ। ਲੋਕਾਂ ਨੂੰ ਮਾਨਸਿਕ ਤੰਦਰੁਸਤੀ ਦੇਣ ਲਈ ਸਰਕਾਰ ਆਪਣੀ ਕਮਰ ਕੱਸ ਰਹੀ ਹੈ।

ਚਾਂਸਲਰ ਰਿਸ਼ੀ ਸੁਨਕ ਮਹਾਮਾਰੀ ਦੌਰਾਨ ਇਸ ਸਹਾਇਤਾ ਦੀ ਵੱਧਦੀ ਮੰਗ ਤੋਂ ਬਾਅਦ ਇੰਗਲੈਂਡ ਵਿਚ ਮਾਨਸਿਕ ਸਿਹਤ ਸੇਵਾਵਾਂ ਦੇ ਸਮਰਥਨ ਲਈ 500 ਮਿਲੀਅਨ ਪੌਂਡ ਦੇ ਪੈਕੇਜ ਦਾ ਐਲਾਨ ਕਰਨਗੇ। ਖਜ਼ਾਨਾ ਵਿਭਾਗ ਅਨੁਸਾਰ ਫੰਡ ਦਾ ਜ਼ਿਆਦਾਤਰ ਹਿੱਸਾ ਨੌਜਵਾਨਾਂ ਲਈ ਸੇਵਾਵਾਂ ਦੇ ਨਾਲ ਐੱਨ. ਐੱਚ. ਐੱਸ. ਕਰਮਚਾਰੀਆਂ ਦੀ ਸਹਾਇਤਾ ਲਈ ਵੀ ਖਰਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਪਾਰਟੀ ’ਚ ਸ਼ਰਾਬ ਦੀ ਥਾਂ ਸੈਨੇਟਾਈਜ਼ਰ ਪੀ ਗਏ ਲੋਕ, 7 ਦੀ ਮੌਤ ਤੇ 2 ਕੋਮਾ ’ਚ

ਇਸ ਸੰਬੰਧੀ ਬੁੱਧਵਾਰ ਨੂੰ ਖਰਚੇ ਦੀ ਸਮੀਖਿਆ ਵਿਚ ਇਸ ਨਵੀਂ ਫੰਡਿੰਗ ਪ੍ਰਣਾਲੀ ਦੇ ਐਲਾਨ ਦੀ ਉਮੀਦ ਹੈ। ਹਾਲਾਂਕਿ ਇਹ ਫੰਡਿੰਗ ਸਿਰਫ ਇੰਗਲੈਂਡ 'ਤੇ ਲਾਗੂ ਹੁੰਦੀ ਹੈ ਜਦਕਿ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਪ੍ਰਸ਼ਾਸਨ ਨੂੰ ਸਹਾਇਤਾ ਲਈ ਬਾਰਨੇਟ ਫਾਰਮੂਲੇ ਦੇ ਜ਼ਰੀਏ ਇਸ ਤਰ੍ਹਾਂ ਦੇ ਫੰਡ ਦੀ ਪ੍ਰਾਪਤੀ ਹੋਵੇਗੀ। 

ਖਜ਼ਾਨਾ ਵਿਭਾਗ ਅਨੁਸਾਰ ਇਹ ਪੈਕੇਜ ਗੰਭੀਰ ਮਾਨਸਿਕ ਬੀਮਾਰੀ ਵਾਲੇ ਲੋਕਾਂ ਲਈ ਵਾਧੂ ਸਹਾਇਤਾ ਅਤੇ ਉਦਾਸੀ ਅਤੇ ਚਿੰਤਾ ਵਰਗੀਆਂ ਮਾਨਸਿਕ ਸਥਿਤੀਆਂ ਦਾ ਤੇਜ਼ੀ ਨਾਲ ਹੱਲ ਕਰਨ ਲਈ ਖਰਚ ਕੀਤਾ ਜਾਵੇਗਾ। ਸਰਕਾਰ ਦੇ ਅਨੁਮਾਨ ਅਨੁਸਾਰ ਮਾਨਸਿਕ ਬੀਮਾਰੀਆਂ ਲਈ ਪ੍ਰਤੀ ਸਾਲ 35 ਬਿਲੀਅਨ ਤੱਕ ਦੀ ਆਰਥਿਕਤਾ ਖ਼ਰਚ ਹੁੰਦੀ ਹੈ ਅਤੇ ਉਮੀਦ ਹੈ ਕਿ ਇਸ ਮਹਾਮਾਰੀ ਦੌਰਾਨ ਇਸ ਨਵੇਂ ਆਰਥਿਕ ਪੈਕੇਜ ਨਾਲ ਮਾਨਸਿਕ ਸੇਵਾਵਾਂ ਦੀ ਵਾਧੂ ਮੰਗ ਨੂੰ ਹੱਲ ਕੀਤਾ ਜਾਵੇਗਾ।

Lalita Mam

This news is Content Editor Lalita Mam