ਯੂ.ਕੇ. ਨੇ ਇਨ੍ਹਾਂ 6 ਦੇਸ਼ਾਂ ''ਤੇ ਹਵਾਈ ਯਾਤਰਾ ਦੌਰਾਨ ਇਲੈਕਟ੍ਰੋਨਿਕ ਵਸਤਾਂ ''ਤੇ ਲਾਈ ਰੋਕ

03/21/2017 11:10:10 PM

ਲੰਡਨ— ਅਮਰੀਕਾ ਦੀ ਤਰਜ਼ ''ਤੇ ਹੁਣ ਬ੍ਰਿਟੇਨ (ਯੂ. ਕੇ.) ਨੇ ਵੀ ਹਵਾਈ ਯਾਤਰਾ ਦੌਰਾਨ ਇਲੈਕਟ੍ਰੋਨਿਕ ਵਸਤਾਂ ਆਪਣੇ ਨਾਲ ਲਿਆਉਣ ''ਤੇ ''ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 6 ਮੁਸਲਿਮ ਦੇਸ਼ਾਂ ''ਤੇ ਲਗਾਈ ਗਈ ਹੈ। ਪਾਬੰਦੀਸ਼ੁਦਾ ਵਸਤਾਂ ''ਚ ਲੈਪਟਾਪ, ਟੈਬਲੇਟ ਤੇ ਵੱਡੇ ਆਕਾਰ ਦੇ ਮੋਬਾਇਲ ਫੋਨ ਸ਼ਾਮਲ ਹਨ।

ਜਿਨ੍ਹਾਂ ਦੇਸ਼ਾਂ ''ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ''ਚ ਤੁਰਕੀ, ਲੈਬਲਾਨ, ਜੋਰਡਨ, ਮਿਸਰ, ਤੁਨੀਸੀਆ, ਸਾਉਦੀ ਅਰਬ, ਸ਼ਾਮਲ ਹਨ। ਆਮ ਸਾਈਜ਼ ਦੇ ਮੋਬਾਇਲ ਫੋਨਾਂ ''ਤੇ ਕੋਈ ਪਾਬੰਦੀ ਨਹੀਂ ਲਗਾਈ ਗਈ, ਸਿਰਫ ਜਿਨ੍ਹਾਂ ਫੋਨਾਂ ਦਾ ਆਕਾਰ 16 ਸੈਂਟੀਮੀਟਰ ਤੋਂ ਵੱਡਾ ਹੈ, ਉਨ੍ਹਾਂ ''ਤੇ ਹੀ ਪਾਬੰਦੀ ਲਗਾਈ ਗਈ ਹੈ। ਬ੍ਰਿਟੇਨ ਸਰਕਾਰ ਦਾ ਕਹਿਣਾ ਹੈ ਕਿ ਹਵਾਈ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਨਾਲ 6 ਬ੍ਰਿਟਿਸ਼ ਅਤੇ ਅੱਠ ਵਿਦੇਸ਼ੀ ਏਅਰਲਾਈਨਜ਼ ''ਤੇ ਅਸਰ ਪਵੇਗਾ। ਹਾਲਾਂਕਿ ਸਰਕਾਰ ਵਲੋਂ ਇਹ ਸਾਫ ਨਹੀਂ ਕੀਤਾ ਗਿਆ ਕਿ ਇਹ ਰੋਕ ਸਥਾਈ ਰੂਪ ਨਾਲ ਲਾਈ ਗਈ ਹੈ ਜਾਂ ਬਾਅਦ ''ਚ ਇਸ ''ਚ ਕੋਈ ਤਬਦੀਲੀ ਕੀਤੀ ਜਾਵੇਗੀ। 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਵੇਰੇ ਅਮਰੀਕਾ ਨੇ 8 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ''ਚ ਇਲੈਕਟ੍ਰੋਨਿਕ ਸਾਮਾਨ ਲਿਆਉਣ ''ਤੇ ਪਾਬੰਦੀ ਲਗਾਈ ਸੀ। ਅਮਰੀਕਾ ਨੇ ਮਿਸਰ, ਕੁਵੈਤ, ਜਾਰਡਨ, ਕਤਰ, ਸਾਉਦੀ ਅਰਬ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਆ ਰਹੇ ਜਹਾਜ਼ਾਂ ''ਚ ਯਾਤਰੀ ਲੈਪਟਾਪ, ਆਈ.ਪੈਡ, ਕੈਮਰਾ ਅਤੇ ਕਈ ਹੋਰ ਇਲੈਕਟ੍ਰੋਨਿਕ ਵਸਤਾਂ ਲਿਆਉਣ ''ਤੇ ਰੋਕ ਲਗਾਈ ਸੀ।