ਬ੍ਰਿਟੇਨ ''ਚ ਬਾਲਗਾਂ ਲਈ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਨੂੰ ਮਿਲੀ ਹਰੀ ਝੰਡੀ

01/16/2022 9:01:56 PM

ਲੰਡਨ-ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਨੇ ਬਾਲਗਾਂ ਨੂੰ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਦੇਣ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਇਸ ਦੇ ਤਹਿਤ 16 ਅਤੇ 17 ਸਾਲ ਉਮਰ ਵਰਗ ਦੇ ਬਾਲਗ ਸੋਮਵਾਰ ਤੋਂ ਬੂਸਟਰ ਖੁਰਾਕ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬ੍ਰਿਟੇਨ 'ਚ ਟੀਕਾਕਰਨ ਸਬੰਧੀ ਸੰਯੁਕਤ ਕਮੇਟੀ ਵੱਲੋਂ ਹੁਣ ਤੱਕ ਟੀਕੇ ਦੀ ਤੀਸਰੀ ਖੁਰਾਕ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਜਾਂ ਕੋਵਿਡ-19ਦੇ ਜ਼ਿਆਦਾ ਜੋਖਮ ਦੀ ਮੈਡੀਕਲ ਸ਼੍ਰੇਣੀ ਵਾਲੇ ਬਾਲਗਾਂ ਲਈ ਹੀ ਪ੍ਰਸਤਾਵਿਤ ਸੀ। ਹਾਲ 'ਚ ਹੀ ਇਸ ਦਾ ਦਾਇਰਾ ਵਧਾ ਕੇ ਬੂਸਟਰ ਖੁਰਾਕ ਲਈ 16 ਅਤੇ 17 ਸਾਲ ਦੇ ਬਾਲਗਾਂ ਨੂੰ ਵੀ ਇਜਾਜ਼ਤ ਦਿੱਤੀ ਗਈ।

ਇਹ ਵੀ ਪੜ੍ਹੋ : ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ 17 ਤੋਂ 21 ਜਨਵਰੀ ਤੱਕ ਵਿਸ਼ੇਸ਼ ਹਫਤਾ ਮਨਾਉਣਗੇ

ਐੱਨ.ਐੱਚ.ਐੱਸ.  ਨੇ ਐਤਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ 16 ਅਤੇ 17 ਸਾਲ ਉਮਰ ਵਰਗ ਦੇ ਹਰੇਕ ਬਾਲਗ ਨੂੰ ਆਉਣ ਵਾਲੇ ਦਿਨਾਂ 'ਚ ਟੀਕੇ ਦੀ ਤੀਸਰੀ ਖੁਰਾਕ ਦਿੱਤੀ ਜਾਵੇਗੀ। ਹਾਲਾਂਕਿ, ਅਜਿਹੇ ਬਾਲਗ ਹੀ ਟੀਕੇ ਦੀ ਬੂਸਟਰ ਖੁਰਾਕ ਲੈ ਸਕਦੇ ਹਨ ਜਿਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਦੂਜੀ ਖੁਰਾਕ ਲਈ ਹੈ। ਐੱਨ.ਐੱਚ.ਐੱਸ. ਟੀਕਾਕਰਨ ਪ੍ਰੋਗਰਾਮ ਦੀ ਭਾਰਤੀ ਮੂਲ ਦੀ ਉਪ ਮੁਖੀ ਨਿਕੀ ਕਨਾਨੀ ਨੇ ਕਿਹਾ ਕਿ ਐੱਨ.ਐੱਚ.ਐੱਸ. ਕੋਵਿਡ-19 ਟੀਕਾਕਰਨ ਪ੍ਰੋਗਰਾਮ ਦਾ ਦਾਇਰਾ ਇਕ ਵਾਰ ਫਿਰ ਵਧਾਉਂਦੇ ਹੋਏ ਸੋਮਵਾਰ ਤੋਂ 16 ਅਤੇ 17 ਸਾਲ ਉਮਰ ਵਰਗ ਦੇ ਬਾਲਗ ਆਪਣੀ ਬੂਸਟਰ ਖੁਰਾਕ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਮਾਈਕ੍ਰੋਸਾਫਟ ਨੇ ਯੂਕ੍ਰੇਨ ਸਰਕਾਰ ਦੇ ਨੈੱਟਵਰਕ 'ਤੇ ਮਾਲਵੇਅਰ ਹਮਲੇ ਦਾ ਕੀਤਾ ਖੁਲਾਸਾ

ਨਾਲ ਹੀ ਦੇਸ਼ ਭਰ 'ਚ ਟੀਕਾਕਰਨ ਕੇਂਦਰਾਂ 'ਤੇ ਸਿੱਧੇ ਜਾ ਕੇ ਵੀ ਖੁਰਾਕ ਲਈ ਜਾ ਸਕਦੀ ਹੈ। ਐੱਨ.ਐੱਚ.ਐੱਸ. ਨੇ ਬ੍ਰਿਟੇਨ ਸਿਹਤ ਸੁਰੱਖਿਆ ਏਜੰਸੀ ਦੇ ਹਾਲ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਹ ਪਾਇਆ ਗਿਆ ਹੈ ਕਿ ਟੀਕੇ ਦੀਆਂ ਦੋ ਖੁਰਾਕਾਂ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਪੂਰੀ ਤਰ੍ਹਾਂ ਸੁਰੱਖਿਆ ਪ੍ਰਦਾਨ ਕਰਨ ਲਈ ਕਾਫੀ ਨਹੀਂ ਹਨ ਜਦਕਿ ਬੂਸਟਰ ਖੁਰਾਕ ਨਾਲ ਵਾਇਰਸ ਵਿਰੁੱਧ ਭਰਪੂਰ ਪ੍ਰਤੀਰੋਧਕ ਸਮਰਥਾ ਮਿਲਦੀ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਗਵਾਈ 'ਤੇ 'ਪਾਰਟੀਗੇਟ' ਦਾ ਵਧਿਆ ਦਬਾਅ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Karan Kumar

This news is Content Editor Karan Kumar