ਬ੍ਰਿਟੇਨ : ਲੀਸੇਸਟਰ ਸਿਟੀ ''ਚ ਜ਼ਬਰਦਸ਼ਤ ਧਮਾਕਾ, 4 ਜ਼ਖਮੀ

02/26/2018 5:18:28 AM

ਲੰਡਨ — ਐਤਵਾਰ ਰਾਤ ਨੂੰ ਇੰਗਲੈਂਡ ਦੇ ਲੀਸੇਸਟਰ ਸ਼ਹਿਰ 'ਚ ਇਕ ਵੱਡਾ ਧਮਾਕਾ ਹੋਇਆ, ਜਿਸ 'ਚ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਇਸ ਘਟਨਾ 'ਚ ਇਕ ਦੁਕਾਨ 'ਚ ਅੱਗ ਲੱਗ ਗਈ ਜਿਸ ਕਾਰਨ ਇਕ ਬਿਲਡਿੰਗ ਪੂਰੀ ਤਰ੍ਹਾਂ ਨਾਲ ਢਹਿ ਗਈ। ਪੁਲਸ ਨੇ ਇਸ ਨੂੰ ਵੱਡੀ ਘਟਨਾ ਕਰਾਰ ਦਿੱਤਾ ਹੈ।


ਲੀਸੇਸਟਰ ਫਾਇਰ ਐਂਡ ਰੈਸਕਿਯੂ ਸੇਵਾ ਦੇ ਬੁਲਾਰੇ ਨੇ ਦੱਸਿਆ ਕਿ 7:03 ਵਜੇ ਸਾਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਕਿ ਹਿੰਕਲੇ ਰੋਡ 'ਤੇ ਇਕ ਧਮਾਕਾ ਹੋ ਗਿਆ ਹੈ। ਮੌਕੇ 'ਤੇ ਤੁਰੰਤ 6 ਅੱਗ ਬੁਝਾਉਣ ਵਾਲੀਆਂ ਗੱਡੀਆਂ ਭੇਜੀਆਂ ਗਈਆਂ ਅਤੇ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

 


ਹਿੰਕਲੇ ਰੋਡ 'ਤੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਧਮਾਕੇ ਕਾਰਨ ਉਨ੍ਹਾਂ ਦੇ ਘਰ ਹਿੱਲਣ ਲੱਗੇ ਸਨ। ਐਂਬੂਲੇਂਸ ਸੇਵਾ ਦੇ ਕਰਮਚਾਰੀ ਨੇ ਦੱਸਿਆ ਕਿ 4 ਲੋਕਾਂ ਨੂੰ ਨੇੜੇ ਦੇ ਇਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹੈ ਪਰ ਇਹ ਹਲੇਂ ਤੱਕ ਪਤਾ ਨਹੀਂ ਚੱਲ ਸਕਿਆ ਹੈ ਕਿ ਮਲਬੇ 'ਚ ਕੋਈ ਫੱਸਿਆ ਹੈ ਜਾਂ ਨਹੀਂ। ਲੀਸੇਸਟਰ ਪੁਲਸ ਨੇ ਆਪਣੇ ਟਵੀਟ 'ਚਟ ਕਿਹਾ ਹੈ ਕਿ ਹਿੰਕਲੇ ਰੋਡ 'ਤੇ ਵੱਡਾ ਹਾਦਸਾ ਹੋਇਆ ਹੈ। ਸਾਰੀਆਂ ਐਮਰਜੰਸੀ ਸੇਵਾਵਾਂ ਇਸ ਨਾਲ ਨਜਿੱਠਣ ਲਈ ਲੱਗੀਆਂ ਹੋਈਆਂ ਹਨ ਅਤੇ ਰੋਡ ਨੂੰ ਬੰਦ ਕਰ ਦਿੱਤਾ ਗਿਆ ਹੈ। ਕ੍ਰਿਪਾ ਇਸ ਖੇਤਰ 'ਚ ਆਉਣ-ਜਾਣ ਤੋਂ ਬਚਿਆ ਜਾਵੇ। ਉਥੇ ਹੀ ਲੋਕਾਂ ਨੇ ਵੀ ਟਵਿੱਟਰ 'ਤੇ ਇਸ ਘਟਨਾ ਨਾਲ ਜੁੜੀਆਂ ਕਈ ਫੋਟੋਆਂ ਸ਼ੇਅਰ ਕੀਤੀਆਂ ਹਨ।