ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਕਮਾਲ ਦਾ ਅਸਰ, ਟ੍ਰਾਇਲ ''ਚ 90 ਫੀਸਦੀ ਤੋਂ ਵੱਧ ਅਸਰਦਾਰ

12/09/2020 2:10:35 PM

ਲੰਡਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਆਕਸਫੋਰਡ ਦੀ ਕੋਰੋਨਾ ਵੈਕਸੀਨ ਤੀਜੇ ਪੱਧਰ ਦੇ ਟ੍ਰਾਇਲ ਵਿਚ 90 ਫੀਸਦੀ ਤੋਂ ਵੱਧ ਅਸਰਦਾਰ ਰਹੀ। ਲਾਂਸੇਟ ਵਿੱਚ ਪ੍ਰਕਾਸ਼ਿਤ ਇੱਕ ਸਮੀੱਖਿਆ ਦੇ ਮੁਤਾਬਕ 24,000 ਭਾਗੀਦਾਰਾਂ ਵਿੱਚੋਂ ਸਿਰਫ਼ 3 ਲੋਕਾਂ 'ਤੇ ਹੀ ਇਸ ਦਾ ਨਕਰਾਤਮਕ ਅਸਰ ਦੇਖਣ ਨੂੰ ਮਿਲਿਆ। ਫਾਈਜ਼ਰ ਅਤੇ ਮੋਡਰਨਾ ਤੋਂ ਬਾਅਦ ਹੁਣ ਆਕਸਫਰਡ ਐਸਟਰਾਜ਼ੈਨਕਾ ਦੇ ਤੀਜੇ ਪੱਧਰ ਦੇ ਟ੍ਰਾਇਲ ਦੀ ਸਮੀਖਿਆ ਜਾਰੀ ਕੀਤੀ ਗਈ।ਜਿਸ ਦੇ ਮੁਤਾਬਕ ਦਵਾਈ ਕਮਾਲ ਦਾ ਅਸਰ ਦਿਖਾ ਰਹੀ ਹੈ।ਕਿਸੇ ਮੌਤ ਦੀ ਖ਼ਬਰ ਵੀ ਸਾਹਮਣੇ ਨਹੀਂ ਆਈ ਹੈ। ਇਸ ਵੈਕਸੀਨ ਦਾ ਭਾਰਤ ਵਿਚ ਆਖ਼ਰੀ ਪੱਧਰ ਦਾ ਟ੍ਰਾਇਲ ਚੱਲ ਰਿਹਾ ਹੈ।

ਭਾਰਤ ਵਿਚ ਕੋਵਿਡਸ਼ੀਲਡ ਦੇ ਨਾਂ ਤੋਂ ਜਾਣੀ ਜਾਂਦੀ ਇਹ ਵੈਕਸੀਨ 70.4 ਫੀਸਦੀ ਤੋਂ ਵੱਧ ਅਸਰਦਾਰ ਪਾਈ ਗਈ ਹੈ।ਦੋ ਤਰ੍ਹਾਂ ਦੀ ਡੋਜ਼ ਦੀ ਤੁਲਨਾ ਕਰਨ 'ਤੇ ਇਸ ਵੈਕਸੀਨ ਦਾ ਅਸਰ 70.4 ਫੀਸਦੀ ਪਾਇਆ ਗਿਆ ਹੈ। ਦੱਸ ਦਈਏ ਕਿ  ਵੈਕਸੀਨ ਜ਼ਿਆਦਾ ਅਸਰਦਾਰ ਉਸ ਸਮੇਂ ਰਹੀ ਜਦੋਂ ਪਹਿਲੀ ਡੋਜ਼ ਹਲਕੀ ਅਤੇ ਦੂਜੀ ਡੋਜ਼ ਸਾਧਾਰਣ ਰੱਖੀ ਗਈ। ਸ਼ੁਰੂਆਤੀ ਨਤੀਜੇ ਇਹ ਮਿਲਦੇ ਹਨ ਕਿ ਵੈਕਸੀਨ ਵਾਇਰਸ ਦੇ ਟਰਾਂਸਮੀਸ਼ਨ ਨੂੰ ਘੱਟ ਕਰਨ ਵਿਚ ਅਸਰਦਾਰ ਹੈ।ਸਭ ਤੋਂ ਅਹਿਮ ਤਾਂ ਇਹ ਹੈ ਕਿ ਵੈਕਸੀਨ ਦੇ ਟ੍ਰਾਇਲ ਵਿਚ ਕਿਸੇ ਵੀ ਮਰੀਜ਼ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦੀ ਜ਼ਰੂਰਤ ਨਹੀਂ ਪਈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਪੰਜਾਬੀ ਅਤੇ ਹਰਿਆਣਵੀ ਨੌਜਵਾਨਾਂ ਨੇ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧ (ਤਸਵੀਰਾਂ)

ਭਾਰਤ ਲਈ ਇਹ ਬਹੁਤ ਹੀ ਖ਼ੁਸ਼ੀ ਦੀ ਖ਼ਬਰ ਹੈ ਕਿਉਂਕਿ ਸਰਕਾਰ ਇਸ ਟੀਕੇ ਨੂੰ ਸਭ ਤੋਂ ਪਹਿਲਾਂ ਹਾਸਲ ਕਰਨ ਲਈ ਕਦਮ ਪੁੱਟ ਰਹੀ ਹੈ।ਆਕਸਫੋਰਡ ਵੈਕਸੀਨ ਗਰੁੱਪ ਦੇ ਡਾਇਰੈਕਟਰ ਅਤੇ ਇਸ ਟ੍ਰਾਇਲ ਦੇ ਮੁੱਖ ਇਨਵੈਸਟੀਗੇਰ ਪ੍ਰੋਫ਼ੈਸਰ ਐਂਡ੍ਰਿਊ ਪਲਾਰਡ ਦੇ ਮੁਤਾਬਕ, ਇਹ ਨਤੀਜੇ ਦਿਖਾਉਂਦੇ ਹਨ ਕਿ ਇੱਕ ਅਸਰਦਾਰ ਵੈਕਸੀਨ ਕਈ ਜ਼ਿੰਦਗੀਆਂ ਨੂੰ ਬਚਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਡੋਜ਼ ਦੇ 4 ਪੈਟਰਨਾਂ 'ਚੋਂ ਇੱਕ ਵਿਚ ਵੈਕਸੀਨ 90 ਫੀਸਦੀ ਤੱਕ ਅਸਰਦਾਰ ਰਹੀ।ਜੇਕਰ ਅਸੀਂ ਇਹ ਪੈਟਰਨ ਅਪਣਾਉਂਦੇ ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਜਾ ਸਕਦੀ ਹੈ।ਟ੍ਰਾਇਲ ਵਿੱਚ ਪਤਾ ਲੱਗਿਆ ਹੈਕਿ ਜੇਕਰ ਲੋਕਾਂ ਨੂੰ ਪਹਿਲੀ ਡੋਜ਼ ਅੱਧੀ ਦਿੱਤੀ ਜਾਏ 'ਤੇ ਦੂਜੀ ਡੋਜ਼ ਪੂਰੀ ਦਿੱਤੀ ਜਾਏ ਤਾਂ ਇਹ 90 ਫੀਸਦੀ ਤੱਕ ਅਸਰ ਕਰਦੀ ਹੈ।


 

Vandana

This news is Content Editor Vandana