ਬ੍ਰਿਟੇਨ ''ਚ ਨਵਜੰਮੇ ਬੱਚਿਆਂ ''ਚ 12 ਘੰਟੇ ਦੇ ਅੰਦਰ ਹੋਈ ਕੋਰੋਨਾ ਦੀ ਪੁਸ਼ਟੀ

06/08/2020 6:23:58 PM

ਲੰਡਨ (ਬਿਊਰੋ): ਦੁਨੀਆ ਭਰ ਵਿਚ ਜਾਨਲੇਵਾ ਕੋਰੋਨਾਵਾਇਰਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਬ੍ਰਿਟੇਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬ੍ਰਿਟੇਨ ਵਿਚ ਕੋਰੋਨਾ ਪੀੜਤ 6 ਗਰਭਵਤੀ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਤਾਂ ਉਹਨਾਂ ਵਿਚ ਵੀ ਕੋਰੋਨਾ ਦੀ ਪੁਸ਼ਟੀ ਹੋ ਗਈ। ਡਾਕਟਰਾਂ ਲਈ ਇਹ ਮਾਮਲਾ ਪਹੇਲੀ ਬਣ ਗਿਆ ਹੈ ਕਿ ਆਖਿਰ ਬਚਿਆਂ ਨੂੰ ਇਨਫੈਕਸ਼ਨ ਮਾਂ ਦੇ ਗਰਭ ਵਿਚ ਹੋਇਆ ਜਾਂ ਫਿਰ ਜਨਮ ਦੇ ਬਾਅਦ। 

ਸ਼ੋਧ ਦੇ ਮੁਤਾਬਕ ਸ਼ਾਇਦ ਦੁਨੀਆ ਦਾ ਇਹ ਪਹਿਲਾ ਮਾਮਲਾ ਹੈ ਜਦੋਂ ਜਨਮ ਦੇ 12 ਘੰਟੇ ਦੇ ਅੰਦਰ ਹੀ ਬੱਚਿਆਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ। ਸਾਰੇ ਬੱਚਿਆਂ ਦਾ ਇਲਾਜ ਨਿਯੋਨੇਟਲ ਯੂਨਿਟ ਵਿਚ ਚੱਲ ਰਿਹਾ ਹੈ। ਬ੍ਰਿਟੇਨ ਦੇ ਆਬਸਟੇਟ੍ਰਿਕ ਸਰਵੀਲਾਂਸ ਸਿਸਟਮ ਦੇ ਅਧਿਐਨ ਵਿਚ ਪਤਾ ਚੱਲਿਆ ਹੈ ਕਿ 1 ਮਾਰਚ ਤੋਂ 14 ਅਪ੍ਰੈਲ ਦੇ ਵਿਚ ਕੁੱਲ੍ਹ 427 ਔਰਤਾਂ ਨੂੰ ਭਰਤੀ ਕੀਤਾ ਗਿਆ, ਜਿਹਨਾਂ ਵਿਚੋਂ 24 ਗਰਭਵਤੀ ਸਨ। ਡਾਕਟਰਾਂ ਦਾ ਕਹਿਣਾ ਹੈ ਕਿ ਜਾਂ ਤਾਂ ਜਨਮ ਦੇ ਨਾਲ ਹੀ ਬੱਚਿਆਂ ਵਿਚ ਇਨਫੈਕਸ਼ਨ ਮਾਂ ਦੇ ਗਰਭ ਤੋਂ ਆਇਆ ਸੀ ਜਾਂ ਜਨਮ ਦੇ ਤੁਰੰਤ ਬਾਅਦ ਉਹ ਇਨਫੈਕਸ਼ਨ ਦੀ ਚਪੇਟ ਵਿਚ ਆਏ। ਆਕਸਫੋਰਡ ਯੂਨੀਵਰਸਿਟੀ ਦੀ ਪ੍ਰਮੁੱਖ ਸ਼ੋਧਕਰਤਾ ਪ੍ਰੋਫੈਸਰ ਮਾਰੀਅਨ ਨਾਈਟ ਦਾ ਕਹਿਣਾ ਹੈ ਕਿ ਸਾਰੇ 6 ਬੱਚਿਆਂ ਵਿਚ ਇਨਫੈਕਸ਼ਨ ਜਨਮ ਦੇ ਬਾਅਦ ਹੋਇਆ ਪਰ ਇਹ ਤੈਅ ਹੋਵੇ ਅਜਿਹਾ ਸੰਭਵ ਨਹੀਂ ਹੈ।

ਮਾਹਰ ਕਰ ਰਿਹੈ ਅਧਿਐਨ
ਮਾਹਰਾਂ ਦਾ ਕਹਿਣਾ ਹੈ ਕਿ ਹੁਣ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਵਿਚ ਇਨਫੈਕਸ਼ਨ ਕਿਵੇਂ ਹੋਇਆ। ਕਿਉਂਕਿ ਡਿਲੀਵਰੀ ਦੇ ਦੌਰਾਨ ਸਿਹਤ ਕਰਮੀਆਂ ਨੇ ਸਾਰੇ ਜ਼ਰੂਰੀ ਨਿਯਮਾਂ ਦੀ ਪਾਲਣਾ ਕੀਤੀ ਸੀ। ਸਭ ਤੋਂ ਚੰਗੀ ਗੱਲ ਇਹ ਹੈ ਕਿ ਬੱਚਿਆਂ ਨੂੰ ਮਾਂ ਦੇ ਦੁੱਧ ਨਾਲ ਇਨਫੈਕਸ਼ਨ ਨਹੀਂ ਹੋਇਆ।ਅਜਿਹੇ ਬੱਚਿਆਂ ਨੂੰ ਇਨਫੈਕਟਿਡ ਮਾਂ ਦਾ ਦੁੱਧ ਪਿਲਾਉਣ ਤੋਂ ਵਾਂਝੇ ਨਹੀਂ ਰੱਖਣਾ ਚਾਹੀਦਾ। ਅਜਿਹਾ ਕਰਨ ਨਾਲ ਬੱਚਿਆਂ ਨੂੰ ਸਿਹਤ ਸੰਬੰਧੀ ਹੋਰ ਮੁਸ਼ਕਲਾਂ ਹੋ ਸਕਦੀਆਂ ਹਨ।

ਗਰਭਵਤੀ ਔਰਤਾਂ ਨੂੰ ਘੱਟ ਖਤਰਾ
ਡਾਕਟਰ ਮਾਰੀਅਨ ਦਾ ਕਹਿਣਾ ਹੈ ਕਿ ਬਹੁਤ ਘੱਟ ਗਰਭਵਤੀ ਔਰਤਾਂ ਦੀ ਸਥਿਤੀ ਇਨਫੈਕਸ਼ਨ ਦੀ ਚਪੇਟ ਵਿਚ ਆ ਕੇ ਗੰਭੀਰ ਹੋਈ ਹੈ ਅਤੇ ਕੁਝ ਦੀ ਹੀ ਮੌਤ ਹੋਈ ਹੈ। ਹੁਣ ਤੱਕ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਉਸ ਨਾਲ ਪਤਾ ਚੱਲਦਾ ਹੈ ਕਿ ਕੋਰੋਨਾਵਾਇਰਸ ਨਾਲ ਹੋਰ ਔਰਤਾਂ ਦੀ ਤੁਲਨਾ ਵਿਚ ਗਰਭਵਤੀ ਔਰਤਾਂ ਜ਼ਿਆਦਾ ਸੁਰੱਖਿਅਤ ਹਨ।ਬ੍ਰਿਟੇਨ ਵਿਚ 1000 ਵਿਚੋਂ ਔਸਤਨ 5 ਔਰਤਾਂ ਨੂੰ ਇਨਫੈਕਸ਼ਨ ਹੋਇਆ ਅਤੇ 10 ਵਿਚੋਂ ਇਕ ਨੂੰ ਹੀ ਆਈ.ਸੀ.ਯੂ. ਦੀ ਲੋੜ ਪਈ ਹੈ।

ਬੀਮਾਰ ਅਤੇ ਵਧੇਰੇ ਉਮਰ ਵਾਲਿਆਂ ਨੂੰ ਜ਼ਿਆਦਾ ਖਤਰਾ
ਵਿਗਿਆਨੀਆਂ ਦੇ ਮੁਤਾਬਕ ਸਾਰੀਆਂ ਗਰਭਵਤੀ ਔਰਤਾਂ ਨੂੰ ਇਨਫੈਕਸ਼ਨ ਦਾ ਖਤਰਾ ਨਹੀਂ ਹੈ। ਜਿਹੜੀਆਂ ਔਰਤਾਂ ਦਾ ਵਜ਼ਨ ਜ਼ਿਆਦਾ ਹੈ ਅਤੇ ਜਿਹੜੀਆਂ ਪਹਿਲਾ ਤੋਂ ਕਿਸੇ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਸ਼ੂਗਰ ਨਾਲ ਪੀੜਤ ਹਨ ਉਹਨਾਂ ਔਰਤਾਂ ਵਿਚ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਸ਼ੋਧ ਦੇ ਮੁਤਾਬਕ ਬੀਮਾਰ ਹੋਣ ਵਾਲੀਆਂ ਜ਼ਿਆਦਾਤਰ ਗਰਭਵਤੀ ਔਰਤਾਂ ਜੋ ਕੋਰੋਨਾ ਦੀ ਚਪੇਟ ਵਿਚ ਆਈਆਂ ਹਨ। ਉਹਨਾਂ ਦੀ ਹਾਲਤ ਗੰਭੀਰ ਹੋਈ। ਡਾਕਟਰਾਂ ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਘਰ ਵਿਚ ਹੀ ਰਹਿਣ ਅਤੇ ਹਸਪਤਾਲ ਜਾਂਦੇ ਸਮੇਂ ਸਾਵਧਾਨ ਰਹਿਣ।

Vandana

This news is Content Editor Vandana